ਕੈਨੇਡਾ ਤੋਂ ਆਏ ਨੌਜਵਾਨ 'ਤੇ ਹਮਲਾ, ਜ਼ਖ਼ਮੀ
ਮੋਟਰਸਾਈਕਲ ਸਵਾਰ ਹੋ ਕੇ ਆਏ ਨੌਜਵਾਨਾਂ ਨੇ ਕੈਨੇਡਾ ਤੋਂ ਇੱਕ ਨੌਜਵਾਨ 'ਤੇ ਹਮਲਾ ਕਰਕੇ ਕੀਤਾ ਜਖ਼ਮੀ
Publish Date: Thu, 05 Mar 2026 06:45 PM (IST)
Updated Date: Thu, 05 Mar 2026 06:47 PM (IST)
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਦੋ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਆਏ ਚਾਰ ਨੌਜਵਾਨਾਂ ਨੇ ਕੈਨੇਡਾ ਤੋਂ ਆਏ ਇਕ ਨੌਜਵਾਨ ਤੇ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸਿਵਲ ਹਸਪਤਾਲ ਫਗਵਾੜਾ ਵਿਖੇ ਜੇਰੇ ਇਲਾਜ਼ ਕ੍ਰਿਸ਼ ਸੁੰਨੜ ਪੁੱਤਰ ਪਰਮਜੀਤ ਸਿੰਘ ਵਾਸੀ ਆਸ਼ਾ ਪਾਰਕ ਪਲਾਹੀ ਰੋਡ ਫਗਵਾੜਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਆਪਣੀ ਗੱਡੀ ਵਿਚ ਸਵਾਰ ਹੋ ਕੇ ਆਪਣੀ ਭੂਆ ਦੇ ਪਿੰਡ ਸੂਫ਼ੀ ਜਾ ਰਿਹਾ ਸੀ ਤਾਂ ਪਲਾਹੀ ਬਾਈਪਾਸ ਨੇੜੇ ਦੋ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਆਏ ਅਣਪਛਾਤੇ ਨੌਜਵਾਨਾਂ ਨੇ ਮੇਰੀ ਗੱਡੀ ਅੱਗੇ ਮੋਟਰਸਾਈਕਲ ਰੋਕ ਲਿਆ। ਜਦੋਂ ਮੈਂ ਗੱਡੀ ਵਿਚੋਂ ਬਾਹਰ ਨਿਕਲਿਆ ਤਾਂ ਇਕ ਨੌਜਵਾਨ ਨੇ ਕੜੇ ਨਾਲ ਮੇਰੇ ਸਿਰ ਤੇ ਵਾਰ ਕਰ ਦਿੱਤਾ ਤੇ ਦੂਸਰੇ ਨੌਜਵਾਨ ਨੇ ਮੇਰੇ ਬੇਸਬੈਟ ਮਾਰਨੇ ਸ਼ੁਰੂ ਕਰ ਦਿੱਤੇ। ਜਦੋਂ ਮੈਂ ਰੌਲਾ ਪਾਇਆ ਤਾਂ ਨੌਜਵਾਨ ਮੈਨੂੰ ਜਾਨੋਂ ਮਾਰਨ ਦੀਆ ਧਮਕੀਆਂ ਦਿੰਦੇ ਹੋਏ ਜ਼ਖ਼ਮੀ ਹਾਲਤ ’ਚ ਛੱਡ ਕੇ ਭੱਜ ਗਏ। ਮੈਂ ਸਿਵਲ ਹਸਪਤਾਲ ਵਿਖੇ ਦਾਖਲ ਹੋ ਗਿਆ ਤੇ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਹੈ।