ਯੂਥ ਵਾਇਸ ਫਾਊਂਡੇਸ਼ਨ ਸੁਸਾਇਟੀ ਦੀ ਕੋਈ ਬਰਾਂਚ ਨਹੀ : ਢੱਟ
ਯੂਥ ਵਾਇਸ ਫਾੳੇੁਂਡੇਂਸਨ ਸੁਸਾਇਟੀ ਦੀ ਕੋਈ ਬਰਾਂਚ ਨਹੀ ਹੈ ਸਚੇਤ ਰਹਿਣ ਲੋਕ-ਗਗਨਦੀਪ ਸਿੰਘ ਢੱਟ
Publish Date: Thu, 15 Jan 2026 07:11 PM (IST)
Updated Date: Thu, 15 Jan 2026 07:12 PM (IST)

ਫਗਵਾੜਾ : ਬੀਤੇ ਕਈ ਦਹਾਕਿਆਂ ਤੋਂ ਪੰਜਾਬ ਵਿਚ ਤਨ-ਮਨ-ਧਨ ਨਾਲ ਸਮਾਜ ਸੇਵਾ ਕਰਦੀ ਆ ਰਹੀ ਸੰਸਥਾ ਯੂਥ ਵਾਇਸ ਫਾਉਂਡੇਸ਼ਨ ਸੁਸਾਇਟੀ ਦੇ ਪ੍ਰਧਾਨ ਗਗਨਦੀਪ ਸਿੰਘ ਢੱਟ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਹੈ ਕਿ ਪਠਾਨਕੋਟ ਵਿਚ ਸਾਡੀ ਸੰਸਥਾ ਯੂਥ ਵਾਇਸ ਫਾਉਂਡੇਸ਼ਨ ਸੁਸਾਇਟੀ ਦੇ ਨਾਮ ਨਾਲ ਇਕ ਹੋਰ ਸੰਸਥਾ ਚਲਾਈ ਜਾ ਰਹੀ ਹੈ ਜਦਕਿ ਯੂਥ ਵਾਇਸ ਫਾਉਂਡੇਸ਼ਨ ਸੋਸਾਇਟੀ ਹੀ ਸਹੀ ਸੁਸਾਇਟੀ ਹੈ। ਉਨ੍ਹਾਂ ਨੇ ਦੱਸਿਆ ਕਿ ਯੂਥ ਵਾਇਸ ਫਾਊਂਡੇਸ਼ਨ ਸੋਸਾਇਟੀ ਵੱਲੋਂ ਬੀਤੇ ਕਈ ਦਹਾਕਿਆਂ ਤੋਂ ਸ਼ਹਿਰ ਵਿਚ ਲੋੜਵੰਦਾਂ ਦੇ ਅਪਰੇਸ਼ਨ, ਜਾਂਚ ਕੈਂਪ, ਸਿਵਲ ਹਸਪਤਾਲ ਵਿਖੇ ਖਾਣਾ ਮੁਹਈਆ ਕਰਵਾਉਣਾ ਤੇ ਬੀਤੇ ਸਮੇਂ ਵਿਚ ਆਏ ਹੜ੍ਹਾਂ ਦੌਰਾਨ ਪੀੜਤਾਂ ਦੇ ਘਰਾਂ ਤੱਕ ਜ਼ਰੂਰੀ ਰਸਦ ਆਦਿ ਦੀ ਪਹੁੰਚ ਕਰਵਾਉਣਾ ਆਦਿ ਅਨੇਕਾਂ ਕਾਰਜ ਕੀਤੇ ਜਾਂਦੇ ਹਨ, ਜਦਕਿ ਪਠਾਨਕੋਟ ਵਿਚ ਚੱਲ ਰਹੀ ਸੰਸਥਾ ਨਾਲ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਹੋ ਸਕਦਾ ਹੈ ਕਿ ਪਠਾਨਕੋਟ ਵਿਚ ਚੱਲ ਰਹੀ ਸੰਸਥਾ ਗੁੰਮਰਾਹਕੁਨ ਤਰੀਕੇ ਨਾਲ ਕੰਮ ਕਰ ਰਹੀ ਹੋਵੇ ਤੇ ਧੋਖਾਧੜੀ ਵਿਚ ਵੀ ਸ਼ਾਮਲ ਹੋ ਸਕਦੀ ਹੈ। ਪ੍ਰਧਾਨ ਗਗਨਦੀਪ ਸਿੰਘ ਢੱਟ ਨੇ ਕਿਹਾ ਕਿ ਇਸਦੀ ਸ਼ਿਕਾਇਤ ਸਬੰਧਤ ਵਿਭਾਗ ਨੂੰ ਦਿੱਤੀ ਜਾ ਚੁੱਕੀ ਹੈ। ਜੇਕਰ ਕੋਈ ਵੀ ਸੂਝਵਾਨ ਵਿਅਕਤੀ ਯੂਥ ਵਾਇਸ ਫਾਉਂਡੇਸ਼ਨ ਸੁਸਾਇਟੀ ਸਮਝਕੇ ਪਠਾਨਕੋਟ ਵਾਲੀ ਸੰਸਥਾ ਨੂੰ ਚੰਦਾ ਜਾਂ ਵਿੱਤੀ ਸਹਾਇਤਾ ਭੇਟ ਕਰਦਾ ਹੈ ਤਾਂ ਸਾਡੀ ਸੰਸਥਾ ਦੀ ਕਾਨੂੰਨੀ ਅਤੇ ਨੈਤਿਕ ਤੌਰ ’ਤੇ ਜ਼ਿੰਮੇਵਾਰੀ ਨਹੀਂ ਹੋਵੇਗੀ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਯੂਥ ਵਾਇਸ ਫਾਊਂਡੇਸ਼ਨ ਸੋਸਾਇਟੀ ਪੰਜਾਬ ਦੇ ਨਾਂ ’ਤੇ ਕਿਸੇ ਵੀ ਤਰ੍ਹਾਂ ਦੀ ਧੋਖਾਧੜੀ ਤੋਂ ਬਚਣ ਲਈ ਸਿੱਧੇ ਤੌਰ ’ਤੇ ਪ੍ਰਧਾਨ ਗਗਨਦੀਪ ਸਿੰਘ ਢੱਟ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੀ ਧੋਖਾਧੜੀ ਤੋਂ ਬਚਣ ਲਈ ਪਹਿਲਾਂ ਉਨ੍ਹਾਂ ਨਾਲ ਫੋਨ ’ਤੇ ਸੰਪਰਕ ਜ਼ਰੂਰ ਕਰੋ।