ਨਸ਼ਿਆਂ ਛੱਡ ਕੇ ਖੇਡਾਂ ਰਾਹੀਂ ਪੰਜਾਬ ਦਾ ਨਾਮ ਚਮਕਾਉਣ ਨੌਜਵਾਨ : ਰਾਜੂ
ਨਸ਼ਿਆਂ ਦਾ ਤਿਆਗ ਕਰਕੇ ਖੇਡਾਂ ਰਾਹੀਂ ਪੰਜਾਬ ਦਾ ਨਾਮ ਚਮਕਾਉਣ ਨੌਜਵਾਨ - ਦਲਜੀਤ ਰਾਜੂ ਦਰਵੇਸ਼ ਪਿੰਡ
Publish Date: Tue, 17 Mar 2026 07:31 PM (IST)
Updated Date: Tue, 17 Mar 2026 07:34 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਦਰਵੇਸ਼ ਪਿੰਡ ਤਹਿਸੀਲ ਫਗਵਾੜਾ ਵੱਲੋਂ ਪੰਜਵਾ ਕਬੱਡੀ ਕੱਪ ਸਮੂਹ ਗ੍ਰਾਮ ਪੰਚਾਇਤ ਤੇ ਐੱਨਆਰਆਈ ਵੀਰਾਂ ਦੇ ਸਹਿਯੋਗ ਸਦਕਾ ਪਿੰਡ ਦੀ ਖੇਡ ਗਰਾਉਂਡ ਵਿਖੇ ਕਰਵਾਇਆ ਗਿਆ। ਟੂਰਨਾਮੈਂਟ ਦੌਰਾਨ 75 ਕਿੱਲੋ ਪਿੰਡ ਪੱਧਰ ਮੁਕਾਬਲੇ ਵਿਚ ਜੇਤੂ ਸਰਹਾਲੀ ਦੀ ਟੀਮ ਨੂੰ 31 ਹਜ਼ਾਰ ਤੇ ਰਨਰਅਪ ਦਰਵੇਸ਼ ਪਿੰਡ ਦੀ ਟੀਮ ਨੂੰ 21 ਹਜ਼ਾਰ ਰੁਪਏ ਨਗਦ ਤੇ ਟਰਾਫੀ, 62 ਕਿੱਲੋ ਪਿੰਡ ਪੱਧਰ ਦੀ ਜੇਤੂ ਦਰਵੇਸ਼ ਪਿੰਡ ਦੀ ਟੀਮ ਨੂੰ 15 ਹਜ਼ਾਰ ਰੁਪਏ ਤੇ ਰਨਰਅਪ ਦਾਦੂਵਾਲ ਦੀ ਟੀਮ ਨੂੰ 11 ਹਜ਼ਾਰ ਰੁਪਏ ਨਗਦ ਤੇ ਟਰਾਫੀ ਜਦਕਿ 42 ਕਿੱਲੋ ਪਿੰਡ ਪੱਧਰ ਦੀ ਜੇਤੂ ਦਰਵੇਸ਼ ਪਿੰਡ ਦੀ ਟੀਮ ਨੂੰ 7100 ਰੁਪਏ ਤੇ ਰਨਰਅਪ ਸਰਹਾਲੀ ਦੀ ਟੀਮ ਨੂੰ 5100 ਰੁਪਏ ਨਗਦ ਤੇ ਟਰਾਫੀ ਦੇ ਨਾਲ ਨਵਾਜਿਆ ਗਿਆ। ਬੈਸਟ ਰੇਡਰ ਤੇ ਬੈਸਟ ਜਾਫੀਆਂ ਨੂੰ ਐੱਲਈਡੀ ਟੀਵੀ ਤੇ ਨਗਦ ਪੁਰਸਕਾਰ ਪ੍ਰਦਾਨ ਕੀਤੇ ਗਏ। ਲੜਕੀਆਂ ਦਾ ਕਬੱਡੀ ਸ਼ੋਅ ਮੈਚ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ। ਦਰਸ਼ਕਾਂ ਨੂੰ ਵੀ ਕੂਪਨ ਰਾਹੀਂ ਬਤੌਰ ਇਨਾਮ ਪੰਜ ਐੱਲਈਡੀ ਟੀਵੀ ਫਰੀ ਦਿੱਤੇ ਗਏ। ਇਨਾਮਾਂ ਦੀ ਵੰਡ ਕਰਨ ਲਈ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਦਲਜੀਤ ਰਾਜੂ ਦਰਵੇਸ਼ ਪਿੰਡ ਤੋਂ ਇਲਾਵਾ ਸੰਤ ਗੁਰਚਰਨ ਸਿੰਘ ਜੀ ਮਹਾਰਾਜ ਨਿਰਮਲ ਕੁਟੀਆ (ਛੰਭਵਾਲੀ) ਪਿੰਡ ਪੰਡਵਾ, ਸੰਤ ਬਾਬਾ ਜਸਵਿੰਦਰ ਪਾਲ ਪੁੱਤਰ ਸੰਤ ਬਾਬਾ ਮਹਿੰਦਰ ਪਾਲ ਜੀ ਪੰਡਵਾ ਤੇ ਐੱਸਪੀ ਫਗਵਾੜਾ ਮਾਧਵੀ ਸ਼ਰਮਾ ਨੇ ਉਚੇਰੇ ਤੌਰ ’ਤੇ ਹਾਜ਼ਰੀ ਲਗਵਾਈ। ਪਤਵੰਤਿਆਂ ਨੇ ਪ੍ਰਬੰਧਕਾਂ ਦੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਤੇ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਤ ਕਰਨ ਲਈ ਅਜਿਹੇ ਉਪਰਾਲੇ ਲਗਾਤਾਰ ਜਾਰੀ ਰਹਿਣੇ ਚਾਹੀਦੇ ਹਨ। ਸੀਨੀਅਰ ਆਪ ਆਗੂ ਦਲਜੀਤ ਸਿੰਘ ਰਾਜੂ ਦਰਵੇਸ਼ ਪਿੰਡ ਨੇ ਸਮੂਹ ਨੌਜਵਾਨਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਨਸ਼ਿਆਂ ਨੂੰ ਪੂਰੀ ਤਰ੍ਹਾਂ ਤਿਆਗ ਕੇ ਖੇਡਾਂ ‘ਚ ਦਿਲਚਸਪੀ ਲੈਣ ਤੇ ਆਪਣੇ ਪਰਿਵਾਰ, ਪਿੰਡ ਤੇ ਪੰਜਾਬ ਦਾ ਨਾਮ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ‘ਤੇ ਰੋਸ਼ਨ ਕਰਦਿਆਂ ਵਧੀਆ ਜ਼ਿੰਦਗੀ ਜੀਉਣ। ਐੱਸਪੀ ਮਾਧਵੀ ਸ਼ਰਮਾ ਨੇ ਵੀ ਨੌਜਵਾਨਾਂ ਨੂੰ ਨਸ਼ਿਆਂ ਦਾ ਪੂਰੀ ਤਰ੍ਹਾਂ ਤਿਆਗ ਕਰਨ ਤੇ ਪੁਲਿਸ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿਮ ‘ਚ ਸਹਿਯੋਗ ਦੀ ਅਪੀਲ ਕੀਤੀ। ਪ੍ਰਬੰਧਕਾਂ ਵੱਲੋਂ ਪਤਵੰਤਿਆਂ ਤੇ ਸਹਿਯੋਗੀਆਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਦਿਆਂ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਪੰਚਾਇਤ ਤੇ ਐੱਨਆਰਆਈ ਵੀਰਾਂ ਦਾ ਵੀ ਸਹਿਯੋਗ ਲਈ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਐੱਚਐੱਸ ਬਸਰਾ ਡਾਇਰੈਕਟਰ ਸਿਟੀ ਕੇਬਲ, ਸਰਪੰਚ ਅਮਰਜੀਤ ਸਿੰਘ ਟਿੰਮਾ, ਭੁਪਿੰਦਰ ਸਿੰਘ ਖਹਿਰਾ ਸਾਬਕਾ ਸਰਪੰਚ, ਅਮਰੀਕ ਸਿੰਘ ਮੀਕਾ ਪੰਚ, ਰੂਪ ਲਾਲ ਝੱਲੀ ਪੰਚ, ਕਸ਼ਮੀਰ ਸਿੰਘ ਪੰਚ, ਬਲਵੀਰ ਸਿੰਘ ਸਮਰਾ, ਸਿਮਰ ਕੁਮਾਰ ਬਲਾਕ ਸੰਮਤੀ ਮੈਂਬਰ, ਤਵਿੰਦਰ ਰਾਮ ਚੇਅਰਮੈਨ ਮਾਰਕਿਟ ਕਮੇਟੀ, ਸੰਤੋਸ਼ ਕੁਮਾਰ ਗੋਗੀ, ਇੰਦਰਜੀਤ ਕਰਵਲ ਸ਼ਿਵ ਸੈਨਾ ਆਗੂ, ਹਰਦੀਪ ਸਿੰਘ ਤੱਗੜ ਡਾਇਰੈਕਟਰ ਸਾਂਝ ਟੀਵੀ, ਵਰੁਣ ਬੰਗੜ ਸਰਪੰਚ ਚੱਕ ਹਕੀਮ, ਵਿੱਕੀ ਹਦੀਆਬਾਦ, ਬੰਟੂ ਵਾਲੀਆ, ਬਿੱਲਾ ਪ੍ਰਭਾਕਰ, ਜਸਵਿੰਦਰ ਸਿੰਘ ਸਮਰਾ, ਤੀਰਥ ਰਾਮ ਖਜ਼ਾਨਚੀ, ਲਾਲਾ ਵੈਲਡਿੰਗ ਵਾਲਾ, ਕਰਨੈਲ ਸਿੰਘ ਕੈਲਾ, ਸੁਰਿੰਦਰ ਸਿੰਘ ਛਿੰਦੀ, ਗੁਰਮੁਖ ਸਿੰਘ, ਰੇਸ਼ਮ ਸਿੰਘ, ਬਲਵੀਰ ਰਾਮ, ਮਨੋਹਰ ਲਾਲ, ਨਰੇਸ਼ ਕੁਮਾਰ, ਬੂਟਾ ਸਿੰਘ, ਮਨਜੀਤ ਸਿੰਘ ਢੰਡਾ, ਪ੍ਰਿਤਪਾਲ ਕੌਰ ਤੁਲੀ ਕੌਂਸਲਰ, ਗਗਨ ਭੱਟੀ, ਅਮਿਤ ਸ਼ੁਕਲਾ, ਰਣਬੀਰ ਸਿੰਘ ਜਗਤਪੁਰ ਜੱਟਾਂ, ਮਨਜੀਤ ਸਿੰਘ ਜੀਤਾ ਬਲਾਕ ਪ੍ਰਧਾਨ, ਕੇਸ਼ੂ ਮਿਸ਼ਰਾ, ਰੂਪ ਘਈ, ਗੋਪੀ ਮੱਟੂ, ਬਿੰਦਰ ਰਾਮਪੁਰ ਸੁੰਨੜਾ ਬਲਾਕ ਪ੍ਰਧਾਨ, ਰਾਕੀ ਸੰਗਤਪੁਰ ਬਲਾਕ ਸੰਮਤੀ ਮੈਂਬਰ, ਦੇਸਰਾਜ ਝਮਟ ਬਲਾਕ ਸੰਮਤੀ ਮੈਂਬਰ ਤੋਂ ਇਲਾਵਾ ਵੱਡੀ ਗਿਣਤੀ ’ਚ ਖੇਡ ਪ੍ਰੇਮੀ ਹਾਜ਼ਰ ਸਨ।