ਯੋਗਾ” ਮਨ ਨੂੰ ਸ਼ਾਂਤ ਰੱਖਦਾ : ਡਾ. ਪ੍ਰੇਮ ਕੁਮਾਰ
ਯੋਗਾ” ਮਨ ਨੂੰ ਸ਼ਾਂਤ ਅਤੇ ਸਰੀਰ ਨੂੰ ਰੱਖਦਾ ਹੈ ਤੰਦਰੁਸਤ : ਡਾ. ਪ੍ਰੇਮ ਕੁਮਾਰ
Publish Date: Thu, 08 Jan 2026 07:31 PM (IST)
Updated Date: Thu, 08 Jan 2026 07:33 PM (IST)

ਸੁਖਜਿੰਦਰ ਸਿੰਘ ਮੁਲਤਾਨੀ ਪੰਜਾਬੀ ਜਾਗਰਣ ਢਿੱਲਵਾਂ : ਸਿਵਲ ਸਰਜਨ ਕਪੂਰਥਲਾ ਡਾ. ਸੰਜੀਵ ਭਗਤ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਮੁੱਢਲਾ ਸਿਹਤ ਕੇਂਦਰ ਢਿੱਲਵਾਂ ਦੇ ਸੀਨੀਅਰ ਮੈਡੀਕਲ ਅਫਸਰ ਡਾ. ਪ੍ਰੇਮ ਕੁਮਾਰ ਦੀ ਯੋਗ ਅਗਵਾਈ ਹੇਠ ਡਿਪਸ ਕਾਲਜ ਆਫ ਐਜੁਕੇਸ਼ਨ ਢਿੱਲਵਾਂ ਦੇ ਵਿਦਿਆਰਥੀਆਂ ਨੂੰ ਏਐੱਮਓ ਡਾ. ਗੌਰਵ ਕੁਮਾਰ ਵੱਲੋਂ ਯੋਗ ਅਭਿਆਸ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫਸਰ ਡਾ. ਪ੍ਰੇਮ ਕੁਮਾਰ ਨੇ ਦੱਸਇਆ ਕਿ ਰੋਜਾਨਾ ਯੋਗਾ ਜਾਂ ਸਰੀਰਕ ਕਸਰਤ ਕਰਨਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਯੋਗਾ ਮਨ ਨੂੰ ਸ਼ਾਂਤ, ਸਰੀਰ ਨੂੰ ਤੰਦਰੁਸਤ ਅਤੇ ਕਈ ਸਰੀਰਿਕ ਰੋਗਾਂ ਤੋਂ ਬਚਾਉਦਾ ਹੈ। ਇਸ ਦੌਰਾਨ ਹਾਜ਼ਰ ਸਮੂਹ ਵਿਦਿਆਰਥੀਆਂ ਨੂੰ ਏਐੱਮਓ ਡਾ. ਗੌਰਵ ਕੁਮਾਰ ਨੇ ਵੱਖ-ਵੱਖ ਤਰ੍ਹਾਂ ਦੇ ਯੋਗ ਅਭਿਆਸ ਕਰਵਾਏ। ਉਨ੍ਹਾਂ ਵਿਦਿਆਰਥੀਆਂ ਨੂੰ ਰੋਜ਼ਾਨਾ ਘੱਟ ਤੋਂ ਘੱਟ 30 ਮਿੰਟ ਯੋਗਾ ਕਰਨ ਲਈ ਕਿਹਾ ਤਾਂ ਜੋ ਸਰੀਰ ਨੂੰ ਸਿਹਤਮੰਦ ਰੱਖਣ ਦੇ ਨਾਲ-ਨਾਲ ਸਰੀਰਕ ਬਿਮਾਰੀਆਂ ਤੋਂ ਵੀ ਬਚਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਅਨੁਸਾਰ ਅੰਸਤੁਲਿਤ ਖੁਰਾਕ ਅਤੇ ਸਰੀਰਕ ਗਤੀਵਿਧੀਆਂ ਦੀ ਘਾਟ ਨਾਲ ਗੈਰ ਸੰਚਾਰੀ ਬਿਮਾਰੀਆਂ ਜਿਵੇਂ ਕਿ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਮੋਟਾਪਾ ਆਦਿ ਹੋਣ ਦਾ ਖਤਰਾ ਰਹਿੰਦਾ ਹੈ। ਇਸ ਲਈ ਹਮੇਸ਼ਾ “ਸਰੀਰਕ ਕਸਰਤ” ਅਤੇ ਸੰਤੁਲਿਤ ਖੁਰਾਕ’’ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਇਸ ਮੌਕੇ ਹੋਰ ਜਾਣਕਾਰੀ ਦਿੰਦਿਆਂ ਬੀਈਈ ਮੋਨਿਕਾ ਨੇ ਦੱਸਿਆ ਕਿ ਸਿਹਤਮੰਦ ਸਰੀਰ ਦੇ ਵਿਕਾਸ ਲਈ ਸਿਹਤਮੰਦ ਖੁਰਾਕ ਦਾ ਵੀ ਹੋਣਾ ਬਹੁਤ ਜ਼ਰੂਰੀ ਹੈ। ਇਸ ਦੌਰਾਨ ਡਾ. ਗੌਰਵ ਨੇ ਰੋਜ਼ਾਨਾ ਕਸਰਤ ਕਰਨ, ਘਰ ਦਾ ਖਾਣਾ ਖਾਉਣ, ਖਾਣੇ ’ਚ ਬਾਹਰੀ ਚੀਜ਼ਾਂ ਦਾ ਸੇਵਨ ਨਾ ਕਰਨ ਭਾਵ ਜੰਕ ਫੂਡ ਆਦਿ ਸਬੰਧੀ ਜਾਗਰੂਕ ਕੀਤਾ। ਡਾ. ਗੌਰਵ ਵੱਲੋਂ ਇਸ ਦੌਰਾਨ ਅਗਨੀਸਤੰਭਾਸਨ, ਬਕਾਸਨ, ਬਾਲਸਾਨਾ, ਭਾਰਦਵਾਜ ਆਸਣ, ਗੋਮੁਖਾਸਨਾ, ਮੁਕਤਾਸਨ, ਨੌਕਾਸਨ ਆਦਿ ਆਸਨ ਕਰਵਾਏ ਅਤੇ ਉਨ੍ਹਾਂ ਦੇ ਸਰੀਰਕ ਲਾਭ ਵੀ ਦੱਸੇ। ਇਸ ਮੌਕੇ ਉਨ੍ਹਾਂ ਨਾਲ ਗੁਰਬੀਰ ਸਿੰਘ ਢਿੱਲੋਂ, ਕਾਲਜ ਦੇ ਅਧਿਆਪਕ ਤੇ ਸਟਾਫ ਹਾਜ਼ਰ ਸੀ।