ਜ਼ਿਲ੍ਹਾ ਭਾਸ਼ਾ ਦਫ਼ਤਰ ਨੇ ਮਨਾਇਆ ‘ਵਿਸ਼ਵ ਹਿੰਦੀ ਦਿਵਸ”
ਜ਼ਿਲ੍ਹਾ ਭਾਸ਼ਾ ਦਫ਼ਤਰ ਕਪੂਰਥਲਾ ਵੱਲੋਂ ਮਨਾਇਆ ਗਿਆ “ਵਿਸ਼ਵ ਹਿੰਦੀ ਦਿਵਸ”
Publish Date: Mon, 12 Jan 2026 06:51 PM (IST)
Updated Date: Mon, 12 Jan 2026 06:54 PM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਜ਼ਿਲ੍ਹਾ ਭਾਸ਼ਾ ਦਫ਼ਤਰ, ਕਪੂਰਥਲਾ ਵੱਲੋਂ ਸੰਤੂਰ ਇੰਟਰਨੈਸ਼ਨਲ ਪਬਲਿਕ ਸਕੂਲ, ਫਗਵਾੜਾ ਜ਼ਿਲ੍ਹਾ ਕਪੂਰਥਲਾ ਦੇ ਸਹਿਯੋਗ ਨਾਲ ਵਿਸ਼ਵ ਹਿੰਦੀ ਦਿਵਸ ਮਨਾਇਆ ਗਿਆ ਤੇ ਇਸ ਮੌਕੇ ਹਿੰਦੀ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿਚ ਸੁਪ੍ਰਸਿੱਧ ਕਵਿੱਤਰੀ ਅਤੇ ਲੇਖਿਕਾ ਡਾ. ਜਸਪ੍ਰੀਤ ਕੌਰ ‘ਫਲਕ’ ਵੱਲੋਂ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਗਈ। ਬਲਵਿੰਦਰ ਕੁਮਾਰ ਉਪ ਮਹਾਪ੍ਰਬੰਧਕ ਪਾਵਰ ਗ੍ਰਿਡ ਜਲੰਧਰ ਬਤੌਰ ਵਿਸ਼ੇਸ਼ ਮਹਿਮਾਨ ਸ਼ਾਮਿਲ ਹੋਏ। ਡਾ. ਸਰਲਾ ਭਾਰਦਵਾਜ ਨੂੰ ਉਨ੍ਹਾਂ ਵੱਲੋਂ ਸਾਹਿਤ ਦੇ ਖ਼ੇਤਰ ਵਿਚ ਪ੍ਰਾਪਤ ਉਪਲਬਧੀਆਂ ਲਈ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਇਸ ਮੌਕੇ ਜ਼ਿਲ੍ਹੇ ਦੇ ਵੱਖ-ਵੱਖ ਹਿੰਦੀ ਭਾਸ਼ਾ ਕਵੀਆਂ/ਕਵਿਤਰੀਆਂ ਵੱਲੋਂ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਰਾਮਗੜੀਆ ਕਾਲਜ ਫ਼ਾਰ ਵੁਮੈਨ, ਫਗਵਾੜਾ ਕਪੂਰਥਲਾ ਦੀਆਂ ਵਿਦਿਆਰਥਣਾਂ ਨੇ ਵੀ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਸ਼੍ਰੀਮਤੀ ਜਸਪ੍ਰੀਤ ਕੌਰ ਜ਼ਿਲ੍ਹਾ ਭਾਸ਼ਾ ਅਫ਼ਸਰ ਕਪੂਰਥਲਾ ਵੱਲੋਂ ਭਾਸ਼ਾ ਵਿਭਾਗ ਵੱਲੋਂ ਭਾਸ਼ਾ ਅਤੇ ਸਾਹਿਤ ਦੇ ਪਸਾਰ ਲਈ ਉਲੀਕੇ ਜਾਂਦੇ ਵੱਖ-ਵੱਖ ਪ੍ਰੋਗਰਾਮਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਅਤੇ ਨਾਲ ਹੀ ਗਿਆਨੀ ਗੁਰਮੁੱਖ ਸਿੰਘ ਮੁਸਾਫ਼ਿਰ ਵਿਸ਼ੇਸ਼ ਅੰਕ ਲਈ ਆਪਣੀਆਂ ਰਚਨਾਵਾਂ ਵੀ ਭੇਜਣ ਲਈ ਕਿਹਾ ਗਿਆ। ਇਸ ਦੇ ਨਾਲ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਲਾਨਾ ਸਰਵੋਤਮ ਪੁਰਸਕਾਰ ਲਈ ਆਪਣੀਆਂ ਕਿਤਾਬਾਂ ਭੇਜਣ ਸਬੰਧੀ ਵੀ ਜਾਣਕਾਰੀ ਦਿੱਤੀ ਗਈ । ਇਸ ਸਮਾਗਮ ਮੌਕੇ ਜ਼ਿਲ੍ਹਾ ਭਾਸ਼ਾ ਦਫ਼ਤਰ, ਕਪੂਰਥਲਾ ਦੇ ਕਰਮਚਾਰੀਆਂ ਵੱਲੋਂ ਭਾਸ਼ਾ ਵਿਭਾਗ, ਪੰਜਾਬ ਵੱਲੋਂ ਪ੍ਰਕਾਸ਼ਿਤ ਪੁਸਤਕਾਂ ਦੀ ਪ੍ਰਦਰਸ਼ਨੀ ਵੀ ਲਾਈ ਗਈ, ਜਿਸ ਵਿਚ ਸਮਾਗਮ ਵਿਚ ਸ਼ਾਮਲ ਮਹਿਮਾਨਾਂ ਅਤੇ ਵਿਦਿਆਰਥੀਆਂ ਨੇ ਵਧ-ਚੜ ਕੇ ਹਿੱਸਾ ਲਿਆ। ਸੰਤੂਰ ਇੰਟਰਨੈਸ਼ਨਲ ਪਬਲਿਕ ਸਕੂਲ ਫ਼ਗਵਾੜਾ ਦੀ ਮੈਨੇਜਮੈਂਟ ਦੇ ਇਸ ਮੌਕੇ ਆਪਣੇ ਸਕੂਲ ਦੀ ਲਾਇਬਰੇਰੀ ਲਈ ਇਨ੍ਹਾਂ ਪੁਸਤਕਾਂ ਦੀ ਖਰੀਦ ਵੀ ਕੀਤੀ। ਸਕੂਲ ਮੈਨੇਜਮੈਂਟ ਵੱਲੋਂ ਇਹ ਭਰੋਸਾ ਦਵਾਇਆ ਕਿ ਉਹ ਆਉਣ ਵਾਲੇ ਸਮੇਂ ਵਿਚ ਸਕੂਲ ਵਿਚ ਉਰਦੂ ਭਾਸ਼ਾ ਲਾਇਬ੍ਰੇਰੀ ਵੀ ਬਣਾਉਣਗੇ। ਸਕੂਲ ਦੇ ਕਰਮਚਾਰੀਆਂ ਵੱਲੋਂ ਭਾਸ਼ਾ ਵਿਭਾਗ ਪੰਜਾਬ ਵੱਲੋਂ ਚਲਾਏ ਜਾ ਰਹੇ ਉਰਦੂ ਅਮੋਜ਼ ਸਿਖਲਾਈ ਕੋਰਸ ਵਿਚ ਦਾਖ਼ਲਾ ਲੈਣ ਸਬੰਧੀ ਜਾਣਕਾਰੀ ਲਈ ਅਤੇ ਇਸ ਚੱਲਦੇ ਸ਼ੈਸ਼ਨ ਵਿਚ ਦਾਖ਼ਲਾ ਲੈਣ ਲਈ ਫ਼ਾਰਮ ਵੀ ਦਿੱਤੇ। ਇਸ ਮੌਕੇ ਨਿਖ਼ਿਲ ਗੁਪਤਾ ਚੇਅਰਮੈਨ, ਸ਼੍ਰੀਮਤੀ ਜੋਤੀ ਖੰਨਾ ਪ੍ਰਿੰਸੀਪਲ ਵੱਲੋਂ ਸਮਾਗਮ ਦੇ ਮੁਕੰਮਲ ਪ੍ਰਬੰਧ ਕੀਤੇ ਗਏ ਤੇ ਡਾ. ਸਰਲਾ ਭਾਰਦਵਾਜ, ਡਾ. ਅਨਿਲ ਪਾਂਡੇ, ਲੈਫ਼ਟੀਨੈਂਟ ਡਾ. ਦੀਪਕ, ਡਾ. ਰਮੇਸ਼ ਵਿਨੋਦੀ, ਡਾ. ਸੁਧਾਮਣੀ ਸੂਦ, ਨੀਰੂ ਗਰੋਵਰ, ਨੀਲਮ ਸੇਠੀ, ਮਮਤਾ ਸੂਰੀ, ਪ੍ਰੇਮ ਸਾਗਰ, ਮਨੀਸ਼ ਕੁਮਾਰ ਵੱਲੋਂ ਬਤੌਰ ਕਵੀ ਆਪਣੀ ਪੇਸ਼ਕਾਰੀ ਕੀਤੀ। ਜੀਐੱਨਬੀਐੱਲ ਰਾਮਗੜ੍ਹੀਆ ਕਾਲਜ ਫ਼ਾਰ ਵੁਮੈਨ ਦੀਆਂ ਵਿਦਿਆਰਥਣਾਂ ਅੰਜਲੀ, ਕਾਜਲ, ਨੀਤੂ, ਖੁਸ਼ਬੂ ਕੁਮਾਰੀ, ਖੁਸ਼ਬੂ ਅਤੇ ਸੰਤੂਰ ਸਕੂਲ ਦੀ ਵਿਦਿਆਰਥਣ ਭਵਰੀਤ ਨੇ ਆਪਣੀ ਕਵਿਤਾ ਪੇਸ਼ ਕੀਤੀ।