ਲਾਇਲਪੁਰ ਖ਼ਾਲਸਾ ਕਾਲਜ ’ਚ ਵਰਕਸ਼ਾਪ ਕਰਵਾਈ
ਲਾਇਲਪੁਰ ਖ਼ਾਲਸਾ ਕਾਲਜ ਵਿਖੇ ਬਿਜ਼ਨਸ ਸਟੱਡੀਜ਼ ਕਲੱਬ ਵੱਲੋਂ IIC ਦੇ ਸਹਿਯੋਗ ਨਾਲ ਵਰਕਸ਼ਾਪ ਦਾ ਆਯੋਜਨ
Publish Date: Mon, 02 Feb 2026 06:51 PM (IST)
Updated Date: Mon, 02 Feb 2026 06:52 PM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ ਦੇ ਬਿਜ਼ਨੈੱਸ ਸਟੱਡੀਜ਼ ਕਲੱਬ ਵੱਲੋਂ ਆਈਆਈਸੀ ਦੇ ਸਹਿਯੋਗ ਨਾਲ “ਸਟਾਰਟਅਪਸ ਲਈ ਪ੍ਰਭਾਵਸ਼ਾਲੀ ਸੇਲਜ਼ ਤੇ ਮਾਰਕੀਟਿੰਗ ਰਣਨੀਤੀਆਂ” ਵਿਸ਼ੇ ‘ਤੇ ਇਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿਚ ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਇੰਸਟੀਚਿਊਸ਼ਨਲ ਇਨੋਵੇਸ਼ਨ ਕੌਂਸਲ ਵੱਲੋਂ ਇਸ ਤਰ੍ਹਾਂ ਦੇ ਅਰਥਪੂਰਨ ਤੇ ਉਦਯੋਗ-ਕੇਂਦਰਿਤ ਪ੍ਰੋਗਰਾਮ ਦੇ ਆਯੋਜਨ ਦੀ ਭਰਪੂਰ ਸ਼ਲਾਘਾ ਕੀਤੀ। ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਡਾ. ਢਿੱਲੋਂ ਨੇ ਉਨ੍ਹਾਂ ਨੂੰ ਉਦਯੋਗਪਤੀ ਸੋਚ ਵਿਕਸਿਤ ਕਰਨ ਲਈ ਪ੍ਰੇਰਿਤ ਕੀਤਾ ਤੇ ਬਿੱਲ ਗੇਟਸ ਦੀ ਜ਼ਿੰਦਗੀ ਤੋਂ ਪ੍ਰੇਰਿਤ ਉਦਾਹਰਨ ਸਾਂਝੀ ਕਰਦਿਆਂ ਕਿਹਾ ਕਿ ਉਮਰ ਤੋਂ ਬਿਨਾਂ ਕਿਸੇ ਭੇਦਭਾਵ ਦੇ ਹਰ ਵਿਅਕਤੀ ਉਦਯੋਗਪਤੀ ਬਣ ਸਕਦਾ ਹੈ। ਵਰਕਸ਼ਾਪ ਦੀ ਰਿਸੋਰਸ ਪਰਸਨ ਪ੍ਰੋ. ਸੁਮੀਤ ਸਰਾਓ ਨੇ ਸਟੀਵ ਜੌਬਜ਼ ਦੀ ਜੀਵਨ ਕਹਾਣੀ ਸਾਂਝੀ ਕਰਦਿਆਂ, ਉਨ੍ਹਾਂ ਦੇ ਸਫ਼ਰ, ਦੂਰਦਰਸ਼ਤਾ ਤੇ ਨਵੀਨਤਾ, ਬ੍ਰਾਂਡਿੰਗ ਤੇ ਗਾਹਕਾਂ ਨਾਲ ਭਾਵਨਾਤਮਕ ਜੁੜਾਅ ‘ਤੇ ਵਿਸ਼ਵਾਸ ਨੂੰ ਉਜ਼ਾਗਰ ਕੀਤਾ। ਸੈਸ਼ਨ ਦੌਰਾਨ ਉਨ੍ਹਾਂ ਨੇ ਸਟਾਰਟਅਪਸ ਦੀ ਸਫ਼ਲਤਾ ਲਈ ਜ਼ਰੂਰੀ ਸੇਲਜ਼ ਤੇ ਮਾਰਕੀਟਿੰਗ ਦੇ ਅਹਿਮ ਅਸੂਲਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ ਵਪਾਰਕ ਵਿਕਾਸ ਵਿਚ ਸੇਲਜ਼ ਅਤੇ ਮਾਰਕੀਟਿੰਗ ਦੀ ਭੂਮਿਕਾ, ਗਾਹਕ ਦੀ ਲੋੜ ਨੂੰ ਸਮਝਣ ਦੀ ਮਹੱਤਤਾ, ਵੈਲਯੂ ਪ੍ਰੋਪੋਜ਼ੀਸ਼ਨ, ਬ੍ਰਾਂਡਿੰਗ, ਡਿਜੀਟਲ ਮਾਰਕੀਟਿੰਗ, ਕੰਟੈਂਟ ਤੇ ਇੰਫਲੂਐਂਸਰ ਮਾਰਕੀਟਿੰਗ, ਸੇਲਜ਼ ਹੁਨਰ, ਸੇਲਜ਼ ਫਨਲ ਤੇ ਸਟਾਰਟਅਪਸ ਵੱਲੋਂ ਕੀਤੀਆਂ ਜਾਣ ਵਾਲੀਆਂ ਆਮ ਗ਼ਲਤੀਆਂ ਬਾਰੇ ਵਿਸਥਾਰ ਨਾਲ ਸਮਝਾਇਆ। ਅੰਤ ਵਿਚ ਸਾਰਿਆਂ ਦਾ ਧੰਨਵਾਦ ਵਿਭਾਗ ਮੁਖੀ ਪ੍ਰੋ. ਮਨਮੋਹਨ ਕੁਮਾਰ ਨੇ ਕੀਤਾ। ਵਰਕਸ਼ਾਪ ਦੌਰਾਨ ਮੰਚ ਸੰਚਾਲਨ ਪ੍ਰੋ. ਅੰਕਿਤਾ ਗਾਂਧੀ ਵੱਲੋਂ ਬਾਖ਼ੂਬੀ ਕੀਤਾ ਗਿਆ। ਇਸ ਮੌਕੇ ਪ੍ਰੋ. ਅਮਨਦੀਪ ਕੌਰ ਚੀਮਾ, ਪ੍ਰੋ. ਵਰਿੰਦਰ ਕੌਰ, ਪ੍ਰੋ. ਜਸਪ੍ਰੀਤ ਕੌਰ, ਪ੍ਰੋ. ਵਿਸ਼ਾਲ ਸ਼ੁਕਲਾ, ਪ੍ਰੋ. ਗਗਨ ਡੋਗਰਾ, ਪ੍ਰੋ. ਕੰਚਨ ਗੁਪਤਾ, ਅਸਿਸਟੈਂਟ ਲਾਈਬ੍ਰੇਰੀਅਨ ਸਵਿਤਰੀ ਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ।