ਨਡਾਲਾ ਕਾਲਜ ’ਚ ਵੈੱਬ ਡਿਜ਼ਾਇਨਿੰਗ ਵਿਸ਼ੇ ’ਤੇ ਵਰਕਸ਼ਾਪ ਕਰਵਾਈ
ਨਡਾਲਾ ਕਾਲਜ ਵਿਖੇ ”ਵੈੱਬ ਡਿਜ਼ਾਇਨਿੰਗ" ਵਿਸ਼ੇ ਤੇ ਵਰਕਸ਼ਾਪ ਕਰਵਾਈ
Publish Date: Tue, 03 Feb 2026 09:59 PM (IST)
Updated Date: Tue, 03 Feb 2026 10:02 PM (IST)
ਕੰਗ ਪੰਜਾਬੀ ਜਾਗਰਣ ਨਡਾਲਾ : ਬੀਤੇ ਦਿਨੀਂ ਸਥਾਨਕ ਗੁਰੂ ਨਾਨਕ ਪ੍ਰੇਮ ਕਰਮਸਰ ਕਾਲਜ ਵਿਖੇ ਕੰਪਿਊਟਰ ਵਿਭਾਗ ਵੱਲੋਂ ਵਿਦਿਆਰਥੀਆਂ ਲਈ ਵੈੱਬ ਡਿਜ਼ਾਇਨਿੰਗ ਵਰਕਸ਼ਾਪ ਕਰਵਾਈ ਗਈ, ਜਿਸ ਵਿਚ ਡਾ. ਡੀਪੀ ਤ੍ਰਿਪਾਠੀ ਵੱਲੋਂ ਵਿਦਿਆਰਥੀਆਂ ਨੂੰ ਏਆਈ ਤੇ ਤਕਨੀਕੀ ਯੁੱਗ ਵਿਚ ਵੈੱਬ ਡਿਜ਼ਾਇਨਿੰਗ ਦੀ ਮਹੱਤਤਾ ਬਾਰੇ ਦੱਸਿਆ। ਡਾ. ਤ੍ਰਿਪਾਠੀ ਵੱਲੋਂ ਵਿਦਿਆਰਥੀਆਂ ਤੇ ਕੰਪਿਊਟਰ ਵਿਭਾਗ ਦੇ ਪ੍ਰੋਫੈਸਰ ਸਾਹਿਬਾਨਾਂ ਨੂੰ ਵਰਲਡ ਪ੍ਰੈੱਸ ਰਾਹੀਂ ਵੈੱਬ ਡਿਜ਼ਾਇਨਿੰਗ ਦੀ ਪ੍ਰਯੋਗੀ ਜਾਣਕਾਰੀ ਦਿੱਤੀ। ਇਸ ਮੌਕੇ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਜਗਬੀਰ ਭੁੱਲਰ ਵੱਲੋਂ ਵਿਦਿਆਰਥੀਆਂ ਨੂੰ ਡਾ. ਤ੍ਰਿਪਾਠੀ ਵੱਲੋਂ ਦੱਸੀਆਂ ਆਧੁਨਿਕ ਤਕਨੀਕਾਂ ਨੂੰ ਸਿੱਖ ਕੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪ੍ਰੋ. ਨਵਪ੍ਰੀਤ ਕੌਰ, ਡਾ. ਰਣਜੀਤ ਕੌਰ, ਡਾ. ਨਵਨੀਤ ਸਿੰਘ, ਪ੍ਰੋ. ਰਮਨਪ੍ਰੀਤ ਕੌਰ, ਪ੍ਰੋ. ਰਮਨਦੀਪ ਕੌਰ, ਪ੍ਰੋ. ਕਾਜਲ ਸਮੇਤ ਸਮੂਹ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਹਾਜ਼ਰ ਸੀ।