ਕਿਰਤੀ ਕਿਸਾਨ ਯੂਨੀਅਨ ਨੇ ਫੂਕੇ ਮੋਦੀ ਤੇ ਟਰੰਪ ਦੇ ਪੁਤਲੇ
ਕਿਰਤੀ ਕਿਸਾਨ ਯੂਨੀਅਨ ਵੱਲੋਂ ਮੋਦੀ ਤੇ ਟਰੰਪ ਦੇ ਫੂਕੇ ਪੁਤਲੇ
Publish Date: Thu, 12 Feb 2026 09:10 PM (IST)
Updated Date: Thu, 12 Feb 2026 09:12 PM (IST)

ਕੁਲਵਿੰਦਰ ਸਿੰਘ ਲਾਡੀ ਪੰਜਾਬੀ ਜਾਗਰਣ ਫੱਤੂਢੀਂਗਾ : ਐੱਸਕੇਐੱਮ ਦੇ ਸੱਦੇ ’ਤੇ ਜੋ ਮੋਦੀ ਤੇ ਟਰੰਪ ਨੇ ਖੇਤੀ ਸੈਕਟਰ ’ਤੇ ਸਮਝੌਤਾ ਕੀਤਾ ਹੈ, ਉਸ ਦੇ ਖਿਲਾਫ ਉਨ੍ਹਾਂ ਦੇ ਪੁਤਲੇ ਫੂਕੇ ਗਏ। ਕਿਰਤੀ ਕਿਸਾਨ ਯੂਨੀਅਨ ਵੱਲੋਂ ਢਿੱਲਵਾਂ, ਲੱਖਣਕੇ ਪੱਡੇ ਤੇ ਫੱਤੂਢੀਂਗਾ ਤਿੰਨ ਥਾਵਾਂ ’ਤੇ ਪੁਤਲੇ ਫੂਕੇ ਗਏ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਤਰਸੇਮ ਸਿੰਘ ਬੰਨਾਮਲ ਨੇ ਦੱਸਿਆ ਕਿ ਖੇਤੀ ਸੈਕਟਰ ’ਤੇ ਮੋਦੀ ਤੇ ਟਰੰਪ ਦੇ ਵਿਚਕਾਰ ਜੋ ਸਮਝੌਤਾ ਹੋਇਆ ਹੈ, ਉਹ ਦੇਸ਼ ਦੇ 70 ਕਰੋੜ ਲੋਕਾਂ ਦੇ ਮੌਤ ਦੇ ਵਰੰਟ ਜਾਰੀ ਹੋਏ ਹਨ ਕਿਉਂਕਿ ਖੇਤੀ ਤੋਂ ਬਗੈਰ ਦੇਸ਼ ਦੇ ਬਹੁਗਿਣਤੀ ਲੋਕ ਡੇਅਰੀ ਦਾ ਧੰਦਾ ਕਰਦੇ ਹਨ। ਇਸ ਸਮਝੌਤੇ ਨਾਲ ਖੇਤੀ ਸੈਕਟਰ ਤੇ ਡੇਅਰੀਆਂ ਖਤਮ ਹੋ ਜਾਣਗੀਆਂ ਤੇ ਲੋਕ ਬੇਰੁਜ਼ਗਾਰ ਹੋ ਜਾਣਗੇ। ਇਸ ਲਈ ਮੰਗ ਕੀਤੀ ਜਾਦੀ ਹੈ ਕਿ ਇਹ ਸਮਝੌਤਾ ਰੱਦ ਕੀਤਾ ਜਾਵੇ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰੈੱਸ ਸਕੱਤਰ ਕੁਲਵਿੰਦਰ ਸਿੰਘ ਭੰਡਾਲ, ਮੀਤ ਪ੍ਰਧਾਨ ਗੁਰਦਿਆਲ ਸਿੰਘ ਬੂਹ ਨਡਾਲਾ, ਬਲਾਕ ਪ੍ਰਧਾਨ ਜਗਜੀਤ ਸਿੰਘ ਔਜਲਾ, ਫਕੀਰ ਸਿੰਘ ਲੱਖਣਕੇ, ਪੱਡੇ, ਮਾ ਕੇਵਲ ਸਿੰਘ ਲੱਖਣਕੇ, ਪੱਡੇ, ਜਸਵੰਤ, ਸਿੰਘ ਵਿਰਲੀ, ਗੁਰਜੀਤ ਸਿੰਘ ਪੱਡਾ ਕਰਮਜੀਤ ਸਿੰਘ ਨੂਰਪੁਰ ਜੱਟਾ ਪਰਮਜੀਤ ਸਿੰਘ ਭੰਡਾਲ, ਬੇਟ ਗੁਰਪਾਲ ਸਿੰਘ ਭੰਡਾਲ, ਬਲਵਿੰਦਰ ਸਿੰਘ ਦੇਸਲ, ਬਲਵੀਰ ਸਿੰਘ ਫਜਲਾਬਾਦ, ਗੁਰਭੇਜ ਸਿੰਘ ਬੂਹ ਜੁਗਰਾਜ ਸਿੰਘ ਫੱਤੂਢੀਂਗਾ ਮਲਕੀਤ ਸਿੰਘ, ਧਾਲੀਵਾਲ, ਮਾ. ਚਰਨਜੀਤ ਸਿੰਘ ਢਿੱਲਵਾਂ ਆਦਿ ਹਾਜ਼ਰ ਸਨ।