ਸੜਕ ਨੂੰ ਪੱਕੀ ਕਰਵਾਉਣ ਦਾ ਕੰਮ ਹੋਇਆ ਸ਼ੁਰੂ
ਚਿੱਟੀ ਰੋੜੀ ਢੰਡੇ ਜਠੇਰਿਆਂ ਨੂੰ ਜਾਂਦੀ ਸੜਕ ਨੂੰ ਪੱਕੀ ਕਰਵਾਉਣ ਦਾ ਕੰਮ ਹੋਇਆ ਸ਼ੁਰੂ
Publish Date: Tue, 21 Apr 2026 09:37 PM (IST)
Updated Date: Tue, 21 Apr 2026 09:40 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਫਗਵਾੜਾ ਸ਼ਹਿਰ ਦੇ ਨਜ਼ਦੀਕੀ ਪਿੰਡ ਖਜੂਰਲਾ ਵਿਖੇ ਸਥਿਤ ਚਿੱਟੀ ਰੋੜੀ ਢੰਡੇ ਜਠੇਰਿਆਂ ਦੀ ਜਗ੍ਹਾ ਕਾਫੀ ਪ੍ਰਸਿੱਧ ਹੈ। ਇਸ ਜਗ੍ਹਾ ’ਤੇ ਹਰ ਸਾਲ ਹਜ਼ਾਰਾਂ ਸੰਗਤਾਂ ਨਤਮਸਤਕ ਹੋਣ ਪੁੱਜਦੀਆਂ ਹਨ ਤੇ ਸਿਜਦਾ ਕਰਦੀਆਂ ਹਨ। ਬੀਤੇ ਦਿਨੀਂ ਚਿੱਟੀ ਰੋੜੀ ਢੰਡੇ ਜਠੇਰਿਆਂ ਦੇ ਮੇਲੇ ਦੌਰਾਨ ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ, ਆਮ ਆਦਮੀ ਪਾਰਟੀ ਹਲਕਾ ਇੰਚਾਰਜ ਹਰਜੀ ਮਾਨ ਉਚੇਚੇ ਤੌਰ ’ਤੇ ਪੁੱਜੇ। ਉਸ ਸਮੇਂ ਕਮੇਟੀ ਦੇ ਪ੍ਰਧਾਨ ਸੋਮ ਲਾਲ ਢੰਡਾ ਤੇ ਪਿੰਡ ਵਜੀਦੋਵਾਲ ਦੇ ਸਾਬਕਾ ਸਰਪੰਚ ਓਮ ਪ੍ਰਕਾਸ਼ ਵਜੀਦੋਵਾਲ ਸਮੇਤ ਸਮੂਹ ਮੈਂਬਰਾਂ ਨੇ ਜਠੇਰਿਆਂ ਨੂੰ ਆਉਣ ਵਾਲੀ ਸੜਕ ਨੂੰ ਬਣਾਉਣ ਸਬੰਧੀ ਮੈਂਬਰ ਪਾਰਲੀਮੈਂਟ ਅੱਗੇ ਮੰਗ ਰੱਖੀ, ਜਿਸ ਦੌਰਾਨ ਉਨ੍ਹਾਂ ਨੇ ਜਠੇਰਿਆਂ ਨੂੰ ਜਾਂਦੀ ਸੜਕ ਦਾ ਟੈਂਡਰ ਪਾਸ ਕਰਵਾ ਦਿੱਤਾ ਤੇ ਉਥੇ ਸੜਕ ਬਣਾਉਣ ਦਾ ਕਾਰਜ ਵੀ ਸ਼ੁਰੂ ਹੋ ਚੁੱਕਾ ਹੈ। ਇਸ ਮੌਕੇ ਪ੍ਰਧਾਨ ਸੋਮ ਲਾਲ ਢੰਡਾ ਤੇ ਸਾਬਕਾ ਸਰਪੰਚ ਵਜੀਦੋਵਾਲ ਓਮ ਪ੍ਰਕਾਸ਼ ਵਜੀਦੋਵਾਲ ਨੇ ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ, ਹਲਕਾ ਇੰਚਾਰਜ ਹਰਜੀ ਮਾਨ ਦਾ ਤਹਿ ਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਦੀ ਬਦੌਲਤ ਬੀਤੇ ਦੋ ਦਹਾਕਿਆਂ ਤੋਂ ਉਸਾਰੀ ਦੀ ਉਡੀਕ ਕਰ ਰਹੀ ਸੜਕ ਦਾ ਕੰਮ ਸ਼ੁਰੂ ਹੋ ਸਕਿਆ ਹੈ।