ਹਿਊਮਨ ਰਾਈਟਸ ਕੌਂਸਲ ਨੇ ਮਹਿਲਾ ਦਿਵਸ ਮਨਾਇਆ
ਹਿਊਮਨ ਰਾਈਟਸ ਕੌਂਸਲ ਇੰਡੀਆ ਦੇ ਐਂਟੀਕੁਰੱਪਸ਼ਨ ਸੈਲ ਵੱਲੋਂ ਫਗਵਾੜਾ ਵਿੱਚ ਮਹਿਲਾ ਦਿਵਸ ਮਨਾਇਆ ਗਿਆ
Publish Date: Sun, 08 Mar 2026 06:59 PM (IST)
Updated Date: Sun, 08 Mar 2026 07:03 PM (IST)

ਕੈਪਸ਼ਨ-08ਪੀਐਚਜੀ5 ਮਹਿਲਾਵਾਂ ਨੂੰ ਸਨਮਾਨਿਤ ਕਰਦੇ ਹੋਏ ਰਮਨ ਨਹਿਰਾ ਤੇ ਹੋਰ ਮੈਂਬਰ। ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਹਿਊਮਨ ਰਾਈਟਸ ਕੌਂਸਲ ਇੰਡੀਆ ਦੇ ਐਂਟੀ ਕੁਰਪਸ਼ਨ ਸੈੱਲ ਵੱਲੋਂ ਕੌਮੀ ਪ੍ਰਧਾਨ ਆਰਤੀ ਰਾਜਪੂਤ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਫਗਵਾੜਾ ਵਿਚ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਗਿਆ। ਇਸ ਮੌਕੇ ਸਮਾਜ ਲਈ ਪ੍ਰੇਰਣਾ ਬਣੀਆਂ ਕੁਝ ਪ੍ਰਸਿੱਧ ਮਹਿਲਾਵਾਂ ਨੂੰ ਸਨਮਾਨਿਤ ਕੀਤਾ ਗਿਆ। ਸਾਰਾ ਪ੍ਰੋਗਰਾਮ ਰਮਨ ਨਹਿਰਾ, ਸੂਬਾ ਪ੍ਰਧਾਨ ਐਂਟੀ ਕਰਪਸ਼ਨ ਸੈੱਲ ਦੀ ਰਹਿਨੁਮਾਈ ਹੇਠ ਸਫਲਤਾਪੂਰਵਕ ਕਰਵਾਇਆ ਗਿਆ। ਸਟੇਜ ਦਾ ਸੰਚਾਲਨ ਕਰਦੇ ਹੋਏ ਨੰਦ ਸੋਨੀ, ਜ਼ਿਲ੍ਹਾ ਪ੍ਰਧਾਨ ਐਂਟੀ ਕਰਪਸ਼ਨ ਸੈੱਲ ਨੇ ਮਹਿਲਾ ਦਿਵਸ ਦੇ ਖਾਸ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਉਨ੍ਹਾਂ ਨਾਲ ਸਭ ਨੂੰ ਰੂ-ਬ-ਰੂ ਕਰਵਾਇਆ। ਉਨ੍ਹਾਂ ਦੱਸਿਆ ਕਿ ਮੁੱਖ ਮਹਿਮਾਨਾਂ ਵਿਚ ਮਨਿਕਾ ਸੋਂਧੀ ਦੱਤ, ਨੈਸ਼ਨਲ ਰਾਈਫਲ ਸ਼ੂਟਰ ਤੇ ਡਾ. ਪਲਕ ਨਹਿਰਾ ਸ਼ਰਮਾ ਸ਼ਾਮਲ ਸਨ, ਜੋ ਇਸ ਸਮੇਂ ਜੰਮੂ ਵਿਚ ਆਪਣੀਆਂ ਸੇਵਾਵਾਂ ਨਿਭਾ ਰਹੀ ਹੈ। ਇਸੇ ਲੜੀ ਦੇ ਤਹਿਤ ਆਸ਼ਾ ਰਾਣੀ ਕੱਕੜ ਤੇ ਰੀਤਾ ਰਾਣੀ ਨੂੰ ਵੀ ਸੰਗਠਨ ਵੱਲੋਂ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿਚ ਕਈ ਮੁਸ਼ਕਲਾਂ ਦਾ ਸਾਹਮਣਾ ਕੀਤਾ ਪਰ ਕਦੇ ਹਿੰਮਤ ਨਹੀਂ ਹਾਰੀ ਤੇ ਆਪਣੇ ਪਰਿਵਾਰਕ ਫਰਜ਼ ਬਖੂਬੀ ਨਿਭਾਏ। ਅਜਿਹੀਆਂ ਮਹਿਲਾਵਾਂ ਸੱਚਮੁੱਚ ਸਮਾਜ ਲਈ ਪ੍ਰੇਰਣਾ ਦਾ ਸਰੋਤ ਹਨ। ਪ੍ਰੋਗਰਾਮ ਦੇ ਅੰਤ ਵਿਚ ਸਾਰੇ ਮਹਿਮਾਨਾਂ ਨੂੰ ਫੁੱਲਾਂ ਦੇ ਹਾਰ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਸ਼ਾਲ ਵਾਲੀਆ (ਸਿਟੀ ਵਾਈਸ ਪ੍ਰਧਾਨ, ਐਂਟੀ ਕਰਪਸ਼ਨ ਸੈੱਲ), ਰਾਹੁਲ ਬੰਸਲ (ਐਗਜ਼ੀਕਿਊਟਿਵ ਮੈਂਬਰ), ਸਮਾਜ ਸੇਵੀ ਰਾਜਿੰਦਰ ਸੋਂਧੀ, ਸਤੀਸ਼ ਕੰਢਾ, ਪੰਡਿਤ ਅਸ਼ੋਕ ਸ਼ਰਮਾ ਤੇ ਸਪਨਾ ਸ਼ਰਮਾ ਵੀ ਹਾਜ਼ਰ ਸਨ।