ਮਹਿਲਾ ਬੀਐੱਲਓਜ਼ ਦਾ ਪ੍ਰਸ਼ੰਸਾ ਪੱਤਰਾਂ ਨਾਲ ਕੀਤਾ ਸਨਮਾਨ
ਪ੍ਰੀ-ਐਸਆਈਆਰ ਮੈਪਿੰਗ ‘ਚ ਵਧੀਆ ਸੇਵਾਵਾਂ ਨਿਭਾਉਣ ਵਾਲੀਆਂ ਮਹਿਲਾ ਬੀਐਲਓਜ਼ ਦਾ ਪ੍ਰਸ਼ੰਸਾ ਪੱਤਰਾਂ ਨਾਲ ਸਨਮਾਨ
Publish Date: Tue, 10 Mar 2026 07:47 PM (IST)
Updated Date: Tue, 10 Mar 2026 07:51 PM (IST)

--ਅੰਤਰਰਾਸ਼ਟਰੀ ਮਹਿਲਾ ਦਿਵਸ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਜ਼ਿਲ੍ਹੇ ਭਰ ਵਿਚ ਪ੍ਰੀ-ਐੱਸਆਈਆਰ ਮੈਪਿੰਗ ਦੇ ਕੰਮ ਵਿਚ ਵਧੀਆ ਸੇਵਾਵਾਂ ਨਿਭਾਉਣ ਵਾਲੀਆਂ ਮਹਿਲਾ ਬੀਐੱਲਓਜ਼ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਉਨ੍ਹਾਂ ਦੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲੋਕਤੰਤਰ ਨੂੰ ਮਜ਼ਬੂਤ ਕਰਨ ਵਿਚ ਬੀਐੱਲਓਜ਼ ਦੀ ਅਹਿਮ ਭੂਮਿਕਾ ਰਹੀ ਹੈ। ਜ਼ਿਲ੍ਹਾ ਚੋਣ ਅਫ਼ਸਰ ਅਮਿਤ ਕੁਮਾਰ ਪੰਚਾਲ ਨੇ ਕਿਹਾ ਕਿ ਮਹਿਲਾਵਾਂ ਹਰ ਖੇਤਰ ਵਿਚ ਅੱਗੇ ਵਧ ਰਹੀਆਂ ਹਨ ਤੇ ਸਮਾਜ ਦੀ ਤਰੱਕੀ ਵਿਚ ਮਹੱਤਵਪੂਰਨ ਯੋਗਦਾਨ ਪਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਚੋਣ ਪ੍ਰਕਿਰਿਆ ਨੂੰ ਪਾਰਦਰਸ਼ੀ ਤੇ ਸੁਚਾਰੂ ਢੰਗ ਨਾਲ ਚਲਾਉਣ ਵਿਚ ਮਹਿਲਾ ਬੀਐੱਲਓਜ਼ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਕਾਬਿਲ-ਏ-ਤਾਰੀਫ਼ ਹਨ। ਉਨ੍ਹਾਂ ਕਿਹਾ ਕਿ ਮਹਿਲਾ ਬੀਐੱਲਓਜ਼ ਘਰ-ਘਰ ਜਾ ਕੇ ਵੋਟਰਾਂ ਦੀ ਜਾਣਕਾਰੀ ਅਪਡੇਟ ਕਰਨ, ਨਵੇਂ ਵੋਟਰਾਂ ਦੀ ਰਜਿਸਟ੍ਰੇਸ਼ਨ ਤੇ ਚੋਣਾਂ ਨਾਲ ਸਬੰਧਤ ਹੋਰ ਮਹੱਤਵਪੂਰਨ ਕਾਰਜ ਬੜੀ ਜ਼ਿੰਮੇਵਾਰੀ ਨਾਲ ਨਿਭਾ ਰਹੀਆਂ ਹਨ। ਉਨ੍ਹਾਂ ਦੀ ਮਿਹਨਤ ਨਾਲ ਚੋਣ ਪ੍ਰਕਿਰਿਆ ਨੂੰ ਹੋਰ ਮਜ਼ਬੂਤੀ ਮਿਲਦੀ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਦੀਆਂ ਮਹਿਲਾ ਬੀਐੱਲਓਜ਼ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਵੀ ਕੀਤੀ ਗਈ ਤੇ ਉਨ੍ਹਾਂ ਨੂੰ ਭਵਿੱਖ ਵਿਚ ਵੀ ਇਸੇ ਤਰ੍ਹਾਂ ਸਮਰਪਣ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਨਵਨੀਤ ਕੌਰ ਬੱਲ, ਐੱਸਡੀਐੱਮ ਮੇਜਰ ਡਾ. ਇਰਵਿਨ ਕੌਰ, ਚੋਣ ਤਹਿਸੀਲਦਾਰ ਬਰਜਿੰਦਰ ਸਿੰਘ ਬੱਗਾ, ਚੋਣ ਕਾਨੂੰਗੋ ਪੂਜਾ ਕੱਕੜ, ਰਾਕੇਸ਼ ਕੁਮਾਰ ਤੇ ਹੋਰ ਹਾਜ਼ਰ ਸਨ। ---ਇਨ੍ਹਾਂ ਬੀਐਲਓਜ਼ ਨੂੰ ਕੀਤਾ ਗਿਆ ਸਨਮਾਨਿਤ 27-ਕਪੂਰਥਲਾ ਵਿਧਾਨ ਸਭਾ ਹਲਕੇ ਦੇ ਪੋਲਿੰਗ ਸਟੇਨਸ਼ਨ ਨੰ. 111 ਤੋਂ ਰਮਨਪ੍ਰੀਤ ਕੌਰ (ਲਾਇਬ੍ਰੇਰੀ ਰਿਸਟੋਰਰ), ਪੋਲਿੰਗ ਸਟੇਸ਼ਨ ਨੰ. 155 ਤੋਂ ਕਮਲੇਸ਼ ਰਾਣੀ (ਅਧਿਆਪਕ), ਪੋਲਿੰਗ ਸਟੇਸ਼ਨ ਨੰ. 185 ਤੋਂ ਸਰਬਜੀਤ ਕੌਰ (ਐੱਸਐੱਲਏ)। ਇਸੇ ਤਰ੍ਹਾਂ ਵਿਧਾਨ ਸਭਾ ਹਲਕਾ 26-ਭੁਲੱਥ ਦੇ ਪੋਲਿੰਗ ਸਟੇਸ਼ਨ 110 ਬਾਮੂਵਾਲ ਤੋਂ ਬੀਐੱਲਓ ਸੁਰਿੰਦਰ ਕੌਰ, ਪੋਲਿੰਗ ਸਟੇਸ਼ਨ ਨੰ. 63 ਮੁਬਾਰਕਪੁਰ ਤੋਂ ਕੰਵਲਜੀਤ ਕੌਰ ਤੇ ਪੋਲਿੰਗ ਸਟੇਸ਼ਨ ਨੰ. 31 ਕੂਕਾ ਤੋਂ ਸੋਨੀਆ ਗੋਤਰਾ (ਸਾਰੇ ਅਧਿਆਪਕ) ਸ਼ਾਮਲ ਹਨ। ਇਸ ਤੋਂ ਇਲਾਵਾ ਵਿਧਾਨ ਸਭਾ ਹਲਕਾ 28-ਸੁਲਤਾਨਪੁਰ ਲੋਧੀ ਦੇ ਪੋਲਿੰਗ ਸਟੇਸ਼ਨ ਨੰ. 135 ਪੰਡੋਰੀ ਜਗੀਰ ਤੋਂ ਅਮਨ ਰਾਣੀ (ਅਧਿਆਪਕ), ਪੋਲਿੰਗ ਸਟੇਸ਼ਨ ਨੰ. 188 ਦੀਪੇਵਾਲ ਤੋਂ ਬਲਜੀਤ ਕੌਰ (ਅਧਿਆਪਕ) ਤੇ ਪੋਲਿੰਗ ਸਟੇਸ਼ਨ ਨੰ. 137 ਸ਼ੇਰਪੁਰ ਸਿੱਧਾ ਤੋਂ ਸਿਮਰਜੀਤ ਕੌਰ (ਆਸ਼ਾ ਵਰਕਰ) ਤੇ ਵਿਧਾਨ ਸਭਾ ਹਲਕਾ 29-ਫਗਵਾੜਾ ਦੇ ਪੋਲਿੰਗ ਸਟੇਸ਼ਨ 214 ਸੁੰਨਰਾ ਰਾਜਪੂਤ ਤੋਂ ਊਸ਼ਾ ਰਾਣੀ (ਆਂਗਣਵਾੜੀ ਵਰਕਰ), ਪੋਲਿੰਗ ਸਟੇਸ਼ਨ ਨੰ. 213 ਮਾਨ ਤੋਂ ਮਮਤਾ ਰਾਣੀ (ਆਂਗਣਵਾੜੀ ਵਰਕਰ) ਤੇ ਪੋਲਿੰਗ ਸਟੇਸ਼ਨ ਨੰ. 72 ਬਿਸ਼ਨਪੁਰ ਤੋਂ ਅੰਜਲੀ ਸੋਨੀ( ਅਧਿਆਪਕ) ਸ਼ਾਮਲ ਹਨ।