ਮਾਰਬਲ ਰਿਜ਼ੋਰਟ ਦੇ ਬਾਹਰੋਂ ਮਹਿਲਾ ਗਾਇਬ
ਮਾਰਬਲ ਰਿਜੋਰਟ ਬਾਹਰੋਂ ਮਹਿਲਾ ਹੋਈ ਗਾਇਬ
Publish Date: Fri, 06 Feb 2026 07:40 PM (IST)
Updated Date: Fri, 06 Feb 2026 07:44 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਬੀਤੇ ਕੁਝ ਦਿਨ ਪਹਿਲਾਂ ਫਗਵਾੜਾ ਦੇ ਮਾਨ ਪੈਲਸ ਵਿਚ ਇਕ ਪਰਿਵਾਰ ਦਾ ਲੱਖਾਂ ਰੁਪਏ ਦਾ ਬੈਗ ਚੋਰੀ ਹੋ ਗਿਆ ਸੀ ਅਤੇ ਹੁਣ ਉਸਦੇ ਕੁਝ ਦਿਨ ਬਾਅਦ ਹੀ ਫਗਵਾੜਾ ਵਿਖੇ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਇਥੇ ਫਗਵਾੜਾ ਦੇ ਮਾਰਬਲ ਰਿਜ਼ੋਰਟ ’ਚ ਵਿਆਹ ਸਮਾਗਮ ਤੋਂ ਬਾਅਦ ਬਾਹਰ ਖੜੀ ਮਹਿਲਾ ਅਚਨਚੇਤ ਗਾਇਬ ਹੋ ਗਈ। ਇਸ ਸਬੰਧੀ ਮਹਿਲਾ ਦੇ ਪਤੀ ਕੁਮਾਰ ਗੌਰਵ ਉਰਫ ਬੰਟੀ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੀ ਭਤੀਜੀ ਦਾ ਵਿਆਹ ਮਾਰਬਲ ਰਿਜ਼ੋਰਟ ਵਿਖੇ ਰੱਖਿਆ ਹੋਇਆ ਸੀ। ਵਿਆਹ ਸਮਾਗਮ ਪੂਰਾ ਹੋਣ ਤੋਂ ਬਾਅਦ ਉਹ ਕੁਝ ਰਿਸ਼ਤੇਦਾਰਾਂ ਨੂੰ ਛੱਡਣ ਲਈ ਘਰ ਚਲੇ ਗਏ ਤੇ ਜਦੋਂ ਕੁਝ ਸਮੇਂ ਬਾਅਦ ਕੱਪੜੇ ਬਦਲ ਕੇ ਵਾਪਸ ਮਾਰਬਲ ਰਿਜ਼ੋਰਟ ਪਹੁੰਚੇ ਤਾਂ ਉਥੇ ਉਨ੍ਹਾਂ ਦੀ ਪਤਨੀ ਰੀਨਾ ਵਾਸਦੇਵ ਮੌਜੂਦ ਨਹੀਂ ਸੀ। ਉਸਦਾ ਫੋਨ ਵੀ ਬੰਦ ਸੀ। ਉਨ੍ਹਾਂ ਨੇ ਪੂਰੇ ਰਿਜ਼ੋਰਟ ਦੀ ਜਾਂਚ ਕੀਤੀ ਪਰ ਉਸ ਦੀ ਧਰਮ ਪਤਨੀ ਦਾ ਕੋਈ ਪਤਾ ਨਹੀਂ ਲੱਗਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਤੇ ਪੁਲਿਸ ਪ੍ਰਸ਼ਾਸਨ ਤੋਂ ਉਨ੍ਹਾਂ ਦੀ ਪਤਨੀ ਨੂੰ ਜਲਦ ਤੋਂ ਜਲਦ ਲੱਭਣ ਦੀ ਬੇਨਤੀ ਵੀ ਕੀਤੀ ਹੈ।