ਬੈਂਕ ਮੁਲਾਜ਼ਮ ਔਰਤ ਨੂੰ ਦਾਤਰ ਦੀ ਨੋਕ 'ਤੇ ਲੁੱਟਿਆ
ਬੈਂਕ ਮੁਲਾਜ਼ਮ ਔਰਤ ਪਾਸੋਂ ਦਾਤਰ ਦੀ ਨੋਕ 'ਤੇ ਦਿੱਤਾ ਲੁੱਟ
Publish Date: Sat, 21 Feb 2026 08:34 PM (IST)
Updated Date: Sat, 21 Feb 2026 08:36 PM (IST)
--ਤਿੰਨ ਅਣਪਛਾਤੇ ਲੁਟੇਰੇ ਆਈਫੋਨ, ਸੋਨੇ ਦਾ ਲਾਕੇਟ, 3 ਹਜ਼ਾਰ ਨਗਦ, ਏਟੀਐੱਮ ਕਾਰਡ ਤੇ ਹੋਰ ਸਮਾਨ ਖੋਹ ਕੇ ਫਰਾਰ, ਮੁਕੱਦਮਾ ਦਰਜ ਕੁੰਦਨ ਸਿੰਘ ਸਰਾਂ, ਪੰਜਾਬੀ ਜਾਗਰਣ ਭੁਲੱਥ : ਥਾਣਾ ਭੁਲੱਥ ਵਿਖੇ ਲਿਖਤੀ ਇਤਲਾਹ ਦਿੰਦਿਆਂ ਨੀਲਮ ਕੁਮਾਰੀ ਪਤਨੀ ਸੌਰਵ ਵਾਲੀਆ ਵਾਸੀ ਵਾਰਡ ਨੰਬਰ 13 ਅਰੋੜਾ ਮੁਹੱਲਾ ਭੋਗਪੁਰ ਜ਼ਿਲ੍ਹਾ ਜਲੰਧਰ ਨੇ ਦੱਸਿਆ ਕਿ ਉਹ ਕੋਆਪਰੇਟਿਵ ਬੈਂਕ ਭੁਲੱਥ ਵਿਖੇ ਨੌਕਰੀ ਕਰਦੀ ਹੈ। ਬੀਤੀ ਸ਼ਾਮ 5 ਵਜੇ ਬੈਂਕ ਤੋਂ ਡਿਊਟੀ ਖਤਮ ਕਰਕੇ ਆਪਣੀ ਸਕੂਟਰੀ ’ਤੇ ਉਹ ਆਪਣੇ ਪਤੀ ਪਾਸ ਨਡਾਲਾ ਜਾ ਰਹੀ ਸੀ। ਜਦੋਂ ਉਹ ਪਿੰਡ ਜਵਾਹਰ ਨਗਰ ਦੇ ਸ਼ਮਸ਼ਾਨ ਘਾਟ ਦੇ ਨਜ਼ਦੀਕ ਪੁੱਜੀ, ਤਾਂ ਪਿਛਿਓਂ ਤਿੰਨ ਅਣਪਛਾਤੇ ਮੋਨੇ ਲੁਟੇਰੇ ਬਿਨਾਂ ਨੰਬਰੀ ਸਕੂਟਰੀ ਤੇ ਆਏ, ਜਿਨ੍ਹਾਂ ਨੇ ਉਸ ਨੂੰ ਦਾਤਰ ਦਿਖਾ ਕੇ ਸਕੂਟਰੀ ਨਾਲ ਟੰਗਿਆ ਪਰਸ ਝਪਟ ਲਿਆ, ਜਿਸ ਵਿਚ ਬੈਂਕ ਦੀਆਂ ਚਾਬੀਆਂ, ਉਸ ਦੇ ਪਰਸਨਲ ਲਾਕਰ ਦੀਆਂ ਚਾਬੀਆਂ, ਤਿੰਨ ਏਟੀਐੱਮ ਕਾਰਡ, ਇਕ ਬੈਂਕ ਦੀ ਪਾਸਬੁੱਕ, 3 ਹਜ਼ਾਰ ਰੁਪਏ ਕੈਸ਼, ਇਕ ਆਈਫੋਨ ਤੇ ਉਸ ਦੇ ਗਲੇ ਵਿਚ ਪਾਇਆ ਸੋਨੇ ਦਾ ਲਾਕੇਟ ਤਿੰਨ ਗ੍ਰਾਮ ਦਾ ਖੋਹ ਕੇ ਭੁਲੱਥ ਵਾਲੀ ਸਾਈਡ ਨੂੰ ਫਰਾਰ ਹੋ ਗਏ। ਉਕਤ ਅਣਪਛਾਤੇ ਲੁਟੇਰਿਆਂ ਖਿਲਾਫ ਥਾਣਾ ਭੁਲੱਥ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ।