65 ਨਸ਼ੇ ਦੀਆਂ ਗੋਲੀਆਂ ਸਣੇ ਔਰਤ ਕਾਬੂ, ਮਾਮਲਾ ਦਰਜ
65 ਨਸ਼ੀਲੀਆਂ ਗੋਲੀਆਂ ਸਣੇ ਮਹਿਲਾ ਕਾਬੂ ਮਾਮਲਾ ਦਰਜ
Publish Date: Sun, 19 Apr 2026 08:03 PM (IST)
Updated Date: Sun, 19 Apr 2026 08:06 PM (IST)
ਆਸ਼ੀਸ਼ ਸ਼ਰਮਾ, ਪੰਜਾਬੀ ਜਾਗਰਣ, ਫਗਵਾੜਾ : ਥਾਣਾ ਸਤਨਾਮਪੁਰਾ ਫਗਵਾੜਾ ਵਿਖੇ 65 ਨਸ਼ੇ ਦੀਆਂ ਗੋਲੀਆਂ ਸਣੇ ਔਰਤ ਨੂੰ ਕਾਬੂ ਕਰ ਕੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਏਐੱਸਆਈ ਮਨਜੀਤ ਸਿੰਘ ਨੇ ਦੱਸਿਆ ਕਿ ਉਹ ਸਥਾਨਕ ਯੂਨੀਵਰਸਿਟੀ ਮਹੇੜੂ ਵੱਲ ਨੂੰ ਜਾ ਰਹੇ ਸੀ ਤਾਂ ਪੁਲਿਸ ਪਾਰਟੀ ਲਾਅ ਗੇਟ ਨਜ਼ਦੀਕ ਪੁੱਜੇ ਤਾਂ ਮੁਖਬਰ ਨੇ ਇਸ਼ਾਰਾ ਕਰ ਕੇ ਗੱਡੀ ਰੋਕੀ ਅਤੇ ਏਐੱਸਆਈ ਨੂੰ ਪੁਲਿਸ ਪਾਰਟੀ ਨੇ ਥੋੜ੍ਹਾ ਅਲੱਗ ਕਰ ਕੇ ਇਤਲਾਹ ਦਿੱਤੀ ਕਿ ਚਰਨਜੀਤ ਕੌਰ ਉਰਫ ਗਿੰਨੀ ਪਤਨੀ ਜਸਵਿੰਦਰ ਸਿੰਘ ਵਾਸੀ ਮਿੱਠਾਪੁਰ ਜਲੰਧਰ ਜੋ ਲਾਅ ਗੇਟ ਦੇ ਅੰਦਰ ਬਣੇ ਪੀਜੀ ਨਜ਼ਦੀਕ ਨਸ਼ਾ ਵੇਚਣ ਦਾ ਕੰਮ ਕਰਦੀ ਹੈ, ਉਹ ਜੀਆਈਪੀ ਪੀਜੀ ਸਾਹਮਣੇ ਨਸ਼ਾ ਵੇਚਣ ਦੀ ਖਾਤਰ ਖੜ੍ਹੀ ਹੈ। ਮੁਖਬਰ ਵੱਲੋਂ ਦਿੱਤੀ ਗਈ ਇਤਲਾਹ ’ਤੇ ਜਦੋਂ ਜਾ ਕੇ ਜਾਂਚ ਕੀਤੀ ਗਈ ਤਾਂ ਔਰਤ ਕੋਲੋਂ 65 ਨਸ਼ੇ ਦੀਆਂ ਗੋਲੀਆਂ ਬਰਾਮਦ ਹੋਈਆਂ। ਮੁਲਜ਼ਮ ਔਰਤ ਚਰਨਜੀਤ ਕੌਰ ਉਰਫ ਗਿੰਨੀ ਤੇ ਥਾਣਾ ਸਤਨਾਮਪੁਰਾ ਫਗਵਾੜਾ ਵਿਖੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ।