ਖੰਭੇ ’ਤੇ ਲਟਕਦੀਆਂ ਤਾਰਾਂ ਨੂੰ ਅਚਾਨਕ ਲੱਗੀ ਅੱਗ
ਖੰਭੇ ਤੇ ਲਟਕਦੀਆਂ ਤਾਰਾਂ ਨੂੰ ਅਚਾਨਕ ਲੱਗੀ ਅੱਗ
Publish Date: Tue, 06 Jan 2026 07:30 PM (IST)
Updated Date: Tue, 06 Jan 2026 07:32 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਫਗਵਾੜਾ ਦੇ ਗਊਸ਼ਾਲਾ ਬਾਜ਼ਾਰ ਵਿਚ ਖੰਭੇ ’ਤੇ ਲਟਕਦੀਆਂ ਤਾਰਾਂ ਨੂੰ ਅਚਾਨਕ ਅੱਗ ਲੱਗ ਗਈ। ਮੌਕੇ ’ਤੇ ਫਾਇਰ ਬ੍ਰਿਗੇਡ ਫਗਵਾੜਾ ਦੇ ਅਧਿਕਾਰੀਆਂ ਨੇ ਪਹੁੰਚ ਕੇ ਇਸ ਅੱਗ ’ਤੇ ਕਾਬੂ ਪਾਇਆ। ਮਿਲੀ ਜਾਣਕਾਰੀ ਮੁਤਾਬਕ ਸਵੇਰੇ 7 ਵਜੇ ਦੇ ਕਰੀਬ ਗਊਸ਼ਾਲਾ ਬਾਜ਼ਾਰ ਵਿਚ ਖੰਭੇ ਉੱਪਰ ਲਟਕਦੀਆਂ ਕੇਬਲ, ਟੈਲੀਫੋਨ ਆਦਿ ਦੀਆਂ ਤਾਰਾਂ ਨੂੰ ਅਚਾਨਕ ਅੱਗ ਲੱਗ ਗਈ, ਜਿਸ ਦੀ ਸੂਚਨਾ ਮਿਲਦੇ ਸਾਰ ਫਾਇਰ ਬ੍ਰਿਗੇਡ ਦੀ ਟੀਮ ਮੌਕੇ ’ਤੇ ਪਹੁੰਚੀ ਤੇ ਅੱਗ ’ਤੇ ਕਾਬੂ ਪਾਇਆ। ਇਸ ਮੌਕੇ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਕਈ ਵਾਰ ਪਹਿਲਾਂ ਵੀ ਪ੍ਰਸ਼ਾਸਨ ਨੂੰ ਅਪੀਲ ਕੀਤੀ ਜਾ ਚੁੱਕੀ ਹੈ ਕਿ ਖੰਭਿਆਂ ’ਤੇ ਇੰਨੀਆਂ ਤਾਰਾਂ ਇਕੱਠੀਆਂ ਨਾ ਹੋਣ ਦਿੱਤੀਆਂ ਜਾਣ। ਇਸਦੇ ਬਾਵਜੂਦ ਵੀ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਜੇਕਰ ਮੌਕੇ ’ਤੇ ਫਾਇਰ ਬ੍ਰਿਗੇਡ ਟੀਮ ਸਮੇਂ ’ਤੇ ਨਾ ਪਹੁੰਚਦੀ ਤਾਂ ਇਹ ਅੱਗ ਨਜ਼ਦੀਕ ਮੌਜੂਦ ਦੁਕਾਨਾਂ ਤੱਕ ਵੀ ਪਹੁੰਚ ਸਕਦੀ ਸੀ, ਜਿਸ ਨਾਲ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀ। ਉਨ੍ਹਾਂ ਨੇ ਅਪੀਲ ਕੀਤੀ ਕਿ ਖੰਭਿਆਂ ਉੱਤੇ ਲਟਕਦੀਆਂ ਤਾਰਾਂ ਨੂੰ ਘੱਟ ਕੀਤਾ ਜਾਵੇ ਤਾਂ ਜੋ ਆਉਣ ਵਾਲੀ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ।