ਜਿਥੇ ਔਰਤਾਂ ਦਾ ਸਤਿਕਾਰ ਹੁੰਦਾ ਹੈ, ਉਥੇ ਸਮਾਜ ਖਿੜਦਾ ਹੈ : ਭੱਟੀ/ਸਿੱਧੂ
ਜਿੱਥੇ ਔਰਤਾਂ ਦਾ ਸਤਿਕਾਰ ਹੁੰਦਾ ਹੈ,ਓਥੇ ਸਮਾਜ ਖਿੜਦਾ ਹੈ : ਭੱਟੀ/ਸਿੱਧੂ
Publish Date: Sun, 08 Mar 2026 08:00 PM (IST)
Updated Date: Sun, 08 Mar 2026 08:03 PM (IST)

--ਕਿਹਾ : ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਮੈਨ ਰਾਜ ਲਾਲੀ ਗਿੱਲ ਦੇ ਕੰਮ ਕਰਨ ਦੇ ਜਜ਼ਬੇ ਨੂੰ ਪੰਜਾਬ ਕ੍ਰਿਸ਼ਚੀਨ ਯੂਥ ਫੈਲੋਸ਼ਿਪ ਸਲੂਟ ਕਰਦਾ ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਵਿਸ਼ੇਸ਼ ਮੌਕੇ ’ਤੇ ਦੁਨੀਆਂ ਭਰ ਦੀਆਂ ਮਹਿਲਾਵਾਂ ਨੂੰ ਵਧਾਈ ਦਿੰਦਿਆਂ ਪੰਜਾਬ ਕ੍ਰਿਸ਼ਚੀਨ ਯੂਥ ਫੈਲੋਸ਼ਿਪ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਐਡਵੋਕੇਟ ਪ੍ਰਵੀਨ ਭੱਟੀ ਤੇ ਮੀਤ ਪ੍ਰਧਾਨ ਜਸਪ੍ਰੀਤ ਕੌਰ ਸਿੱਧੂ ਨੇ ਕਿਹਾ ਕਿ ਇੰਟਰਨੈਸ਼ਨਲ ਮਹਿਲਾ ਦਿਵਸ ਤੇ ਪੰਜਾਬ ਕ੍ਰਿਸ਼ਚੀਅਨ ਯੂਥ ਫੈਲੋਸ਼ਿਪ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਮੈਨ ਰਾਜ ਲਾਲੀ ਗਿੱਲ ਦੇ ਕੰਮ ਕਰਨ ਦੇ ਜਜ਼ਬੇ ਨੂੰ ਸਲੂਟ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਮੈਨ ਰਾਜ ਲਾਲੀ ਗਿੱਲ ਵੱਲੋਂ ਪੰਜਾਬ ਵਿਚ ਮਹਿਲਾਵਾਂ ਦੀ ਸੁਰੱਖਿਆ, ਹੱਕਾਂ ਤੇ ਭਲਾਈ ਲਈ ਪੂਰੀ ਨਿਸ਼ਠਾ ਨਾਲ ਕੀਤੇ ਜਾ ਰਹੇ ਕੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਕ੍ਰਿਸ਼ਚੀਨ ਯੂਥ ਫੈਲੋਸ਼ਿਪ ਵੱਲੋਂ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਮੈਨ ਰਾਜ ਲਾਲੀ ਗਿੱਲ ਨੂੰ ਸਨਮਾਨਿਤ ਕੀਤਾ ਜਾਵੇਗਾ। ਐਡਵੋਕੇਟ ਭੱਟੀ ਨੇ ਅੱਜ ਸਾਡੇ ਭਾਰਤ ਦੀਆਂ ਮਹਿਲਾਵਾਂ ਨੂੰ ਸੰਦੇਸ਼ ਦਿੰਦੇ ਹੋਏ ਕਿਹਾ ਹੈ ਕਿ ਸਾਡੇ ਭਾਰਤ ਦੀਆਂ ਮਹਿਲਾਵਾਂ ਦਾ ਦੇਸ਼ ਤੇ ਸਮਾਜ ਨੂੰ ਅੱਗੇ ਲੈ ਕੇ ਜਾਣ ਵਿਚ ਬਹੁਤ ਵੱਡਾ ਸਹਿਯੋਗ ਹੈ, ਜਿਵੇਂ ਕਿ ਅਸੀਂ ਦੇਖਦੇ ਹਾਂ ਕਲਪਨਾ ਚਾਵਲਾ ਨੇ ਇਕ ਮਹਿਲਾ ਹੋਣ ’ਤੇ ਕਿੰਨੇ ਵੱਡੇ ਹੌਸਲੇ ਤੇ ਜਜ਼ਬੇ ਨਾਲ ਅੱਗੇ ਆਪਣੇ ਕਦਮਾਂ ਨੂੰ ਵਧਾਇਆ, ਰਾਜਨੀਤੀ ਪੱਖੋਂ ਵੀ ਬਹੁਤ ਸਾਰੀਆ ਮਹਿਲਾਵਾਂ ਦਾ ਬਹੁਤ ਵੱਡਾ ਯੋਗਦਾਨ ਹੈ ਤੇ ਸਭ ਤੋਂ ਖਾਸ ਧਾਰਮਿਕ ਪੱਖੋਂ ਵੀ ਮਹਿਲਾਵਾਂ ਦਾ ਯੋਗਦਾਨ ਹੈ ਜਦੋਂ ਅਸੀਂ ਪਵਿੱਤਰ ਬਾਈਬਲ ਨੂੰ ਪੜ੍ਹਦੇ ਹਾਂ ਉਥੇ ਵੀ ਪਰਮੇਸ਼ਵਰ ਦੇ ਸੇਵਕਾਈ ਨੂੰ ਅੱਗੇ ਲੈ ਕੇ ਜਾਣ ਵਿਚ ਮਹਿਲਾਵਾਂ ਦਾ ਬਹੁਤ ਵੱਡਾ ਯੋਗਦਾਨ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਮਹਿਲਾਵਾਂ ਕਮਜ਼ੋਰ ਨਹੀਂ ਹਾਂ। ਅਸੀ ਆਪਣੇ ਸਮਾਜ ਤੇ ਧਰਮ ਲਈ ਬਹੁਤ ਕੁਝ ਕਰ ਸਕਦੀਆ ਹਾਂ। ਉਨ੍ਹਾਂ ਕਿਹਾ ਕਿ ਜਿਥੇ ਔਰਤਾਂ ਦਾ ਸਤਿਕਾਰ ਹੁੰਦਾ ਹੈ, ਉਥੇ ਸਮਾਜ ਖਿੜਦਾ ਹੈ। ਔਰਤਾਂ ਨੂੰ ਹੱਕ ਤੇ ਮੌਕੇ ਮਿਲਣ ਤਾਂ ਭਵਿੱਖ ਰੌਸ਼ਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਔਰਤ ਦੀ ਇੱਜ਼ਤ ਕਰੋ ਕਿਉਂਕਿ ਉਹ ਸਮਾਜ ਦੀ ਤਾਕਤ ਹੈ। ਉਸ ਨੂੰ ਬਰਾਬਰੀ ਦਿਓ, ਕਿਉਂਕਿ ਉਸ ਨਾਲ ਹੀ ਤਰੱਕੀ ਹੁੰਦੀ ਹੈ। ਹਰ ਔਰਤ ਦੀ ਆਵਾਜ਼ ਮਹੱਤਵਪੂਰਨ ਹੈ। ਉਸ ਦਾ ਆਦਰ ਤੇ ਬਰਾਬਰੀ ਹੀ ਅਸਲੀ ਤਰੱਕੀ ਦੀ ਨਿਸ਼ਾਨੀ ਹੈ।