ਸੀਟ ਬੈਲਟ ਲਗਾਉਣਾ ਹੈ ਜ਼ਰੂਰੀ, ਮਜ਼ਬੂਰੀ ਨਹੀਂ
ਸੀਟ ਬੈਲਟ ਲਗਾਉਣਾ ਜ਼ਰੂਰੀ ਹੈ ਮਜ਼ਬੂਰੀ ਨਹੀਂ
Publish Date: Fri, 03 Apr 2026 08:27 PM (IST)
Updated Date: Fri, 03 Apr 2026 08:31 PM (IST)

-ਸੜਕੀ ਹਾਦਸਿਆਂ ਨੂੰ ਰੋਕਣ ਲਈ ਵਾਹਨ ਚਾਲਕ ਦਾ ਜਾਗਰੂਕ ਹੋਣਾ ਜ਼ਰੂਰੀ : ਰੇਸ਼ਮ ਸਿੰਘ/ਗੁਰਬਚਨ ਸਿੰਘ ਅਮਰੀਕ ਮੱਲ੍ਹੀ/ਸੁਖਪਾਲ ਹੁੰਦਲ, ਪੰਜਾਬੀ ਜਾਗਰਣ ਕਪੂਰਥਲਾ : ਡਾਇਰੈਕਟਰ ਜਨਰਲ ਆਫ਼ ਪੁਲਿਸ ਟਰੈਫਿਕ ਪੰਜਾਬ, ਚੰਡੀਗੜ੍ਹ ਤੇ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਦੇ ਹੁਕਮਾਂ ਅਨੁਸਾਰ ਸਬ-ਇੰਸਪੈਕਟਰ ਰੇਸ਼ਮ ਸਿੰਘ ਇੰਚਾਰਜ ਟ੍ਰੈਫਿਕ ਪੁਲਿਸ ਕਪੂਰਥਲਾ ਤੇ ਰੋਡ ਸੇਫਟੀ ਟੀਮ ਮੈਂਬਰ ਗੁਰਬਚਨ ਸਿੰਘ ਬੰਗੜ ਸਟੇਟ ਐਵਾਰਡੀ ਵੱਲੋਂ ਸੜਕੀ ਆਵਾਜਾਈ ਨਿਯਮਾਂ ਸਬੰਧੀ ਵਾਹਨ ਚਾਲਕਾਂ ਨੂੰ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਕਿ ਸੜਕੀ ਹਾਦਸਿਆਂ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਗੱਡੀ ਚਲਾਉਂਦੇ ਸਮੇਂ ਜਾਂ ਕਾਰ ਵਿਚ ਯਾਤਰਾ ਕਰਦੇ ਸਮੇਂ ਸੁਰੱਖਿਆ ਉਪਕਰਣਾਂ ਦਾ ਪ੍ਰਯੋਗ, ਜਿਸ ਤਰ੍ਹਾਂ ਚਾਰ ਪਹੀਆਂ ਵਾਹਨ ਚਲਾਉਣ ਸਮੇਂ ਸੀਟ ਬੈਲਟ ਦਾ ਇਸਤੇਮਾਲ ਕੀਤਾ ਜਾਵੇ ਤੇ ਨਾਲ ਬੈਠੀਆਂ ਸਵਾਰੀਆਂ ਨੂੰ ਵੀ ਸੀਟ ਬੈਲਟ ਜ਼ਰੂਰ ਲਗਾਈ ਜਾਵੇ, ਇਸ ਨਾਲ ਗੰਭੀਰ ਸੱਟਾਂ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਹਰੇਕ ਵਾਹਨ ਚਾਲਕ ਦਾ ਫਰਜ਼ ਬਣਦਾ ਹੈ ਕਿ ਵਾਹਨ ਨੂੰ ਸੁਰੱਖਿਅਤ ਚਲਿਆ ਜਾਵੇ ਤਾਂ ਸੜਕੀ ਹਾਦਸਿਆਂ ਤੋਂ ਬਚਾਅ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਚਾਰ ਪਹੀਆ ਤੇ ਹੋਰ ਵੱਡੇ ਵਾਹਨਾਂ ਵਿਚ ਸੀਟ ਬੈਲਟ ਦਾ ਪ੍ਰਯੋਗ ਹੋਣ ਸਾਰੇ ਯਾਤਰੀਆਂ ਲਈ ਜ਼ਰੂਰੀ ਹੈ ਤੇ ਸੀਟ ਬੈਲਟ ਲਗਾਏ ਬਿਨ੍ਹਾਂ ਵਾਹਨ ਚਲਾਉਣ ’ਤੇ ਜੁਰਮਾਨੇ ਦਾ ਭੁਗਤਾਨ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਯਾਤਰਾ ਦੌਰਾਨ ਅੱਗੇ ਤੇ ਪਿੱਛੇ ਬੈਠੀਆਂ ਸਵਾਰੀਆਂ ਦੀ ਸੁਰੱਖਿਆ ਤਾਂ ਹੀ ਹੋ ਸਕਦੀ ਹੈ ਜੇਕਰ ਸੀਟ ਬੈਲਟ ਲਗਾਈ ਹੋਵੇਗੀ। ਉਨ੍ਹਾਂ ਕਿਹਾ ਕਿ ਵਾਹਨਾਂ ਵਿਚ ਟੱਕਰ ਲੱਗਣ ਦੀ ਸਥਿਤੀ ਵਿਚ ਸੀਟ ਬੈਲਟ ਯਾਤਰੀਆਂ ਨੂੰ ਟੱਕਰ ਦੇ ਪ੍ਰਭਾਵ ਤੋਂ ਅਚਾਨਕ ਲੱਗਣ ਵਾਲੇ ਝਟਕੇ ਤੋਂ ਸੁਰੱਖਿਆ ਪ੍ਰਦਾਨ ਕਰਦੀ ਹੈ, ਯਾਤਰੀਆਂ ਨੂੰ ਵਾਹਨ ਤੋਂ ਬਾਹਰ ਡਿਗਣ ਤੋਂ ਬਚਾਉਂਦੀ ਹੈ। ਇਸ ਮੌਕੇ ਸੁਰਜੀਤ ਸਿੰਘ ਏਐੱਸਆਈ, ਪਰਮਜੀਤ ਸਿੰਘ ਸਿੰਘ ਏਐੱਸਆਈ, ਬਲਵਿੰਦਰ ਸਿੰਘ ਨਟਕਰ, ਹਰਜਿੰਦਰ ਸਿੰਘ, ਮਹਿਲਾ ਸਿਪਾਹੀ ਮੁਸਕਾਨ ਰਾਣੀ ਹਾਜ਼ਰ ਸਨ।