ਹੋਰ ਨਹੀ ਸਹਿਣ ਕਰਾਂਗੇ ਨਿਜ਼ੀ ਸਕੂਲਾਂ ਦੀ ਧੱਕੇਸ਼ਾਹੀ : ਭੰਡਾਲ/ਬਾਈ ਨਛੱਤਰ
ਹੋਰ ਨਹੀ ਸਹਿਣ ਕਰਾਂਗੇ ਨਿਜ਼ੀ ਸਕੂਲਾਂ ਦੀ ਧੱਕੇਸ਼ਾਹੀ : ਭੰਡਾਲ/ਬਾਈ ਨਛੱਤਰ
Publish Date: Thu, 23 Apr 2026 09:26 PM (IST)
Updated Date: Fri, 24 Apr 2026 04:13 AM (IST)

* ਡਿਪਟੀ ਕਮਿਸ਼ਨਰ ਵੱਲੋਂ 30 ਨੂੰ ਪੈਨਲ ਮੀਟਿੰਗ ਦਾ ਸੱਦਾ ਕੈਪਸ਼ਨ : 23ਕੇਪੀਟੀ44,45 ਵੱਖ ਵੱਖ ਜਥੇਬੰਦੀਆਂ ਤੇ ਆਗੂਆਂ ਵੱਲੋਂ ਡੀਸੀ ਦਫਤਰ ਦੇ ਅੰਦਰ ਲਗਾਏ ਗਏ ਧਰਨੇ ਦਾ ਦ੍ਰਿਸ਼ । ਕੁਲਵਿੰਦਰ ਸਿੰਘ ਲਾਡੀ ਪੰਜਾਬੀ ਜਾਗਰਣ ਫੱਤੂਢੀਗਾ : ਡਿਪਟੀ ਕਮਿਸ਼ਨਰ ਕਪੂਰਥਲਾ ਨੂੰ 48 ਘੰਟੇ ਦੇ ਦਿੱਤੇ ਅਲਟੀਮੇਟਮ ਦੀ ਮਿਆਦ ਪੁੱਗਣ ਤੇ ਆਪਣੇ ਕਹੇ ਮੁਤਾਬਕ ਅੱਜ ਸ਼ੇਰ-ਏ-ਪੰਜਾਬ ਕਿਸਾਨ ਮਜ਼ਦੂਰ ਮੋਰਚਾ ਪੰਜਾਬ, ਬੀਕੇਯੂ ਡਕੌਂਦਾ ਬੁਰਜਗਿੱਲ ਤੇ ਧਨੇਰ ਗਰੁੱਪ, ਪੀਕੇਯੂ ਬਾਗੀ ਵੱਲੋਂ ਡਿਪਟੀ ਕਮਿਸ਼ਨਰ ਕੰਪਲੈਕਸ ਦੇ ਅੰਦਰ ਆਪਣੇ ਸੈਂਕੜੇ ਸਮਰਥਕਾਂ ਨਾਲ ਧਰਨਾ ਲਗਾਇਆ ਗਿਆ। ਅਕਾਲੀ ਦਲ ਵਾਰਿਸ ਪੰਜਾਬ ਦੇ ਟੀਮ ਕਪੂਰਥਲਾ ਵੱਲੋ ਧਰਨੇ ਨੂੰ ਸਮਰਥਨ ਦਿੱਤਾ ਗਿਆ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਨੂੰ ਨਿਆਨਤਰਨ ਕਰਨ ਲਈ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ’ਚ ਮਤਾ ਪਾਸ ਕਰ ਕੇ ਗਵਰਨਰ ਸਾਹਿਬ ਦੇ ਦਸਤਖ਼ਤ ਕਰਵਾ ਕੇ ਇੱਕ ਕਾਨੂੰਨ ਬਣਾਇਆ ਗਿਆ ਸੀ ਜਿਸ ਨੂੰ ਫੀਸ ਰੈਗੂਲੇਟਰੀ ਐਕਟ 2016-17 ਦਾ ਨਾਂ ਦਿੱਤਾ ਗਿਆ ਸੀ। ਪਰੰਤੂ 2017 ਤੋਂ ਲੈ ਅਪਰੈਲ 2026 ਤੱਕ ਇੱਕ ਵੀ ਮੀਟਿੰਗ ਫੀਸ ਰੈਗੂਲੇਟਰੀ ਬਾਡੀ ਵੱਲੋਂ ਨਹੀਂ ਕੀਤੀ ਗਈ ਜਿਸ ਦੇ ਚੇਅਰਮੈਨ ਖੁਦ ਡਿਪਟੀ ਕਮਿਸ਼ਨਰ ਕਪੂਰਥਲਾ ਹਨ। ਹੋਰ ਹੈਰਾਨੀ ਜਨਕ ਤੱਥ ਸਾਹਮਣੇ ਆਏ ਕਿ ਸਕੂਲਾਂ ਦੀਆਂ ਬੈਲਸਸੀਟਾ ਚੈੱਕ ਕਰਨ ਲਈ ਖ਼ਜ਼ਾਨੇ ਵਿਚੋਂ ਇੱਕ ਮੈਂਬਰ ਚਾਰਟ ਅਕਾਊਂਟੈਂਟ ਨਿਯੁਕਤ ਹੀ ਕੀਤਾ ਗਿਆ। ਉਥੇ ਹੀ ਫੀਸ ਰੈਗੂਲੇਟਰੀ ਅਥਾਰਟੀ ਨੂੰ ਅੱਜ ਤੱਕ 10 ਸਾਲਾਂ ਦੁਰਾਨ ਇੱਕ ਵੀ ਦਫ਼ਤਰ ਡੀਸੀ ਕੰਪਲੈਕਸ ਅੰਦਰ ਅਲਾਟ ਹੀ ਨਹੀ ਕੀਤਾ ਗਿਆ।ਜੱਥੇਬੰਦੀਆ ਦੇ ਆਗੂਆਂ ਨਾਲ ਮੀਟਿੰਗ ਕਰਨ ਲਈ ਡਿਪਟੀ ਕਮਿਸ਼ਨਰ ਵੱਲੋਂ ਐਸ ਡੀ ਐਮ ਕਪੂਰਥਲਾ ਨੂੰ ਨਿਯੁਕਤ ਕੀਤਾ ਗਿਆ। ਨਛੱਤਰ ਸਿੰਘ ਦੁਸਾਂਝ, ਗੁਰਦੀਪ ਸਿੰਘ ਭੰਡਾਲ, ਲਖਵਿੰਦਰ ਸਿੰਘ ਸਰਪੰਚ , ਧਰਮਿੰਦਰ ਸਿੰਘ ਖਿਜਰਪੁਰ ਵੱਲੋਂ ਸਾਰੇ ਤੱਥਾਂ ਨੂੰ ਕਾਨੂੰਨ ਤੇ ਮਾਣਯੋਗ ਸੁਪਰੀਮ ਕੋਰਟ, ਹਾਈਕੋਰਟ ਦੀਆਂ ਹਦਾਇਤਾਂ ਅਨੁਸਾਰ ਐਸ ਡੀ ਐਮ ਸਾਹਮਣੇ ਰੱਖਿਆ ਤੇ ਸਹਿਮਤੀ ਜਤਾਉਂਦਿਆਂ ਡਿਪਟੀ ਕਮਿਸ਼ਨਰ ਕਪੂਰਥਲਾ ਨਾਲ ਗੱਲਬਾਤ ਕਰ ਆਗੂਆਂ ਸਹਿਬਾਨ ਨੂੰ 30 ਅਪਰੈਲ ਦਾ ਪੈਨਲ ਮੀਟਿੰਗ ਦਾ ਸੱਦਾ ਦਿੱਤਾ ਗਿਆ।।ਇਸ ਸਮੇਂ ਸੁਖਦੇਵ ਸਿੰਘ ਖੀਰਾਂਵਾਲੀ, ਮਨਪ੍ਰੀਤ ਸਿੰਘ ਮੰਨਾ, ਸਰਪੰਚ ਲਖਵਿੰਦਰ ਸਿੰਘ, ਸਰਪੰਚ ਹਰਜੀਤ ਸਿੰਘ ਪੱਡਾ, ਪਰਮਜੀਤ ਸਿੰਘ ਭੁੱਲਰ,ਅੱਛਰ ਸਿੰਘ ਗਡਾਨਾ, ਲਵਪ੍ਰੀਤ ਸਿੰਘ ਮਿਆਣੀ, ਹਰਪਿੰਦਰ ਸਿੰਘ ਢਿੱਲੋਂ, ਚਰਨਜੀਤ ਸਿੰਘ ਕਪੂਰਥਲਾ, ਕਮਲਜੀਤ ਸਿੰਘ ਮਠਾੜੂ, ਗੁਰਮੀਤ ਸਿੰਘ ਭਗਵਾਨਪੁਰ ਸੁਖਵਿੰਦਰ ਸਿੰਘ,ਡਾ ਲਖਵਿੰਦਰ ਸਿੰਘ, ਮਲਕੀਤ ਸਿੰਘ ਭੰਡਾਲ,ਸੁੱਖਾ ਸਿੰਘ ਸਰਪੰਚ ਫੱਤੂਚੱਕ, ਜਸਵਿੰਦਰ ਸਿੰਘ ਸੁੰਨੜ,ਰਾਜਪਾਲ ਸਿੰਘ ਭੁੱਲਰ, ਬਾਬਾ ਮਲਕੀਤ ਸਿੰਘ ਆਦਿ ਆਗੂ ਹਾਜ਼ਰ ਰਹੇ ।