ਸਾਰੇ ਕਬੱਡੀ ਕੱਪ ’ਚ ਵੱਧ-ਚੜ੍ਹ ਕੇ ਭਾਗ ਲੈਣ : ਗੋਪੀ
ਸਾਨੂੰ ਸਾਰਿਆਂ ਨੂੰ ਵਰਿਆਂਹ ਦੋਨਾਂ ਦੇ ਕਬੱਡੀ ਕੱਪ ਵਿਚ ਵੱਧ ਚੜ੍ਹ ਕੇ ਭਾਗ ਲੈਣਾ ਚਾਹੀਦਾ ਹੈ : ਗੁਰਪ੍ਰੀਤ ਗੋਪੀ
Publish Date: Sat, 14 Mar 2026 08:18 PM (IST)
Updated Date: Sat, 14 Mar 2026 08:21 PM (IST)
--ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਵਰਿਆਂਹ ਦੋਨਾ ਨੇ ਕਬੱਡੀ ਕੱਪ ਸਬੰਧੀ ਗੁਰਪ੍ਰੀਤ ਸਿੰਘ ਗੋਪੀ ਨੂੰ ਦਿੱਤਾ ਸੱਦਾ-ਪੱਤਰ ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਵਰਿਆਂਹ ਦੋਨਾ ਵੱਲੋਂ 22 ਮਾਰਚ ਨੂੰ ਕਰਵਾਏ ਜਾ ਰਹੇ ਦੂਸਰੇ ਕਬੱਡੀ ਕੱਪ ਸਬੰਧੀ ਪਿੰਡ ਅਰੀਆਂਵਾਲ ਵਿਖੇ ਪਿੰਡ ਦੇ ਸਰਪੰਚ ਅਤੇ ਯੂਥ ਕਾਂਗਰਸ ਕਪੂਰਥਲਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਗੋਪੀ ਨੂੰ ਨਿੱਘਾ ਸੱਦਾ-ਪੱਤਰ ਦਿੱਤਾ ਗਿਆ। ਇਸ ਮੌਕੇ ਸਰਪੰਚ ਗੁਰਪ੍ਰੀਤ ਸਿੰਘ ਗੋਪੀ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ ਤੇ ਸਾਨੂੰ ਸਾਰਿਆਂ ਨੂੰ ਇਸ ਕਬੱਡੀ ਕੱਪ ਵਿਚ ਵੱਧ-ਚੜ੍ਹ ਕੇ ਭਾਗ ਲੈਣਾ ਚਾਹੀਦਾ ਹੈ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵਿਚ ਭਾਗ ਲੈਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਇਸ ਮੌਕੇ ਪੰਚਾਇਤ ਗ੍ਰਾਮ ਪੰਚ ਸਰਦੂਲ ਸਿੰਘ, ਰਾਣੀ, ਸਤਨਾਮ ਕੌਰ, ਮਨਜੀਤ ਕੌਰ, ਸੂਰਜ, ਅਨਮੋਲ ਤੇ ਕਾਲਾ ਆਦਿ ਹਾਜ਼ਰ ਸਨ।