ਬੀਬੀ ਗੁਰਬਖਸ਼ ਕੌਰ ਦੇ ਵਿਛੋੜੇ ਨਾਲ ਪਿੰਡ ’ਚ ਸੋਗ
ਬੀਬੀ ਗੁਰਬਖਸ਼ ਕੌਰ ਦੀ ਅਚਾਨਕ ਮੌਤ ਨਾਲ ਪਿੰਡ ਕਾਹਲਵਾਂ ਵਿਚ ਸੋਗ ਦੀ ਲਹਿਰ
Publish Date: Tue, 31 Mar 2026 10:29 PM (IST)
Updated Date: Tue, 31 Mar 2026 10:34 PM (IST)

ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ ਕਪੂਰਥਲਾ : ਇਲਾਕੇ ਦੇ ਉੱਘੇ ਸਮਾਜ ਸੇਵਕ, ਗੁਰੂ ਹਰਿ ਰਾਏ ਸਾਹਿਬ ਅਕੈਡਮੀ ਕਾਹਲਵਾਂ ਦੇ ਚੇਅਰਮੈਨ, ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਜਨਰਲ ਸਕੱਤਰ ਤੇ ਪਿੰਡ ਕਾਹਲਵਾਂ ਦੇ ਨੰਬਰਦਾਰ ਨਿਰਮਲ ਸਿੰਘ ਢਿੱਲੋਂ ਦੇ ਤਾਈ ਮਾਤਾ ਤੇ ਸਵ. ਰੇਸ਼ਮ ਸਿੰਘ ਢਿੱਲੋਂ ਦੀ ਪਤਨੀ ਬੀਬੀ ਗੁਰਬਖਸ਼ ਕੌਰ ਦੀ ਅੱਜ ਸਵੇਰੇ ਅਚਾਨਕ ਮੌਤ ਦੀ ਖ਼ਬਰ ਨਾਲ ਜਿਥੇ ਸਾਰੇ ਪਿੰਡ ਵਿਚ ਸੋਗ ਦੀ ਲਹਿਰ ਛਾ ਗਈ, ਉਥੇ ਅਕਾਲੀ ਹਲਕਿਆਂ ਵਿਚ ਵੀ ਸੋਗ ਪਾਇਆ ਗਿਆ। ਮਾਤਾ ਗੁਰਬਖਸ਼ ਕੌਰ ਢਿੱਲੋਂ ਦਾ ਅੱਜ ਕਾਹਲਵਾਂ ਪਿੰਡ ਦੇ ਸਮਸ਼ਾਨਘਾਟ ਵਿਚ ਅੰਤਿਮ ਸਸਕਾਰ ਕੀਤਾ ਗਿਆ। ਇਸ ਸੋਗ ਦੀ ਘੜੀ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਪ੍ਰਧਾਨ ਦਲਵਿੰਦਰ ਸਿੰਘ ਸਿੱਧੂ, ਹਲਕਾ ਇੰਚਾਰਜ ਐੱਚਐੱਸ ਵਾਲੀਆ, ਕਿਸਾਨ-ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਸੋਢੀ ਖੈੜਾ, ਕਾਹਲਵਾਂ ਦੇ ਸਰਪੰਚ ਬਲਵਿੰਦਰ ਸਿੰਘ ਬਲੱਗਣ, ਨੰਬਰਦਾਰ ਪੰਡਿਤ ਲਾਭ ਚੰਦ ਥਿੱਗਲੀ, ਬੀਬੀ ਗੁਰਮੇਜ ਕੌਰ ਸਾਬਕਾ ਸਰਪੰਚ ਕਾਹਲਵਾਂ, ਬੀਬੀ ਜਤਿੰਦਰ ਕੌਰ ਸਾਬਕਾ ਸਰਪੰਚ ਕਾਹਲਵਾਂ, ਬੀਬੀ ਜਗੀਰ ਕੌਰ ਪੰਚ, ਮਲਕੀਤ ਸਿੰਘ ਸਾਬਕਾ ਪੰਚ, ਸ਼ਾਮ ਲਾਲ ਸਾਬਕਾ ਪੰਚ, ਬੀਬੀ ਦਰਸ਼ਨ ਕੌਰ ਸਾਬਕਾ ਪੰਚ, ਗੁਰਮੇਲ ਸਿੰਘ ਭਾਣੋ ਲੰਗਾ, ਚਰਨਜੀਤ ਸਿੰਘ ਸਿੱਧੂ ਸਾਬਕਾ ਪੰਚ ਸਿੱਧਵਾਂ ਦੋਨਾਂ, ਜਸਵੰਤ ਸਿੰਘ ਚਾਹਲ ਸਰਪੰਚ ਭਾਣੋ ਲੰਗਾ, ਸਰਦੂਲ ਸਿੰਘ ਕਾਹਲੋਂ ਸਰਪੰਚ ਸਿਆਲ, ਇੰਦਰਜੀਤ ਸਿੰਘ ਮੰਨਣ ਜ਼ਿਲ੍ਹਾ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਬਾਦਲ, ਕੁਲਦੀਪ ਸਿੰਘ ਬਲੱਗਣ, ਬਲਵਿੰਦਰ ਸਿੰਘ ਸੈਕਟਰੀ ਭਾਣੋ ਲੰਗਾ ਆਦਿ ਵੱਲੋਂ ਨੰਬਰਦਾਰ ਨਿਰਮਲ ਸਿੰਘ ਢਿੱਲੋਂ ਦੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਇਜਹਾਰ ਕੀਤਾ ਗਿਆ। ਢਿੱਲੋਂ ਨੇ ਦੱਸਿਆ ਕਿ ਮਾਤਾ ਗੁਰਬਖਸ਼ ਕੌਰ ਢਿੱਲੋਂ ਨਮਿਤ ਅੰਤਿਮ ਅਰਦਾਸ ਤੇ ਪਾਠ ਦਾ ਭੋਗ 9 ਅਪ੍ਰੈਲ ਦਿਨ ਵੀਰਵਾਰ ਨੂੰ ਕਾਹਲਵਾਂ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਪਾਇਆ ਜਾਵੇਗਾ।