ਖੁਰਾਣਾ ਦੇ ਕਮੇਟੀ ਮੈਂਬਰ ਬਣਨ ’ਤੇ ਵਰਕਰਾਂ ਖੁਸ਼ੀ ਮਨਾਈ
ਖੁਰਾਣਾ ਦੇ ਇੰਡਸਟਰੀ ਅਤੇ ਟਰੇਡ ਵਿੰਗ ਦਾ ਕੋਰ ਕਮੇਟੀ ਮੈਂਬਰ ਬਣਨ ਨੂੰ ਲੈ ਕੇ ਵਰਕਰਾਂ ‘ਚ ਖੁਸ਼ੀ ਦੀ ਲਹਿਰ
Publish Date: Thu, 29 Jan 2026 06:37 PM (IST)
Updated Date: Thu, 29 Jan 2026 06:40 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸ਼੍ਰੋਮਣੀ ਅਕਾਲੀ ਦਲ (ਬ) ਦੇ ਨਵ-ਨਿਯੁਕਤ ਇੰਡਸਟਰੀ ਤੇ ਟਰੇਡ ਵਿੰਗ ਕੋਰ ਕਮੇਟੀ ਮੈਂਬਰ ਰਣਜੀਤ ਸਿੰਘ ਖੁਰਾਣਾ ਨੂੰ ਪਾਰਟੀ ਵਰਕਰਾਂ ਵੱਲੋਂ ਵਧਾਈਆਂ ਦੇਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅੱਜ ਜਿਥੇ ਸੀਨੀਅਰ ਅਕਾਲੀ ਆਗੂ ਸੁਖਵਿੰਦਰ ਸਿੰਘ ਕੰਬੋਜ, ਦਵਿੰਦਰ ਸਿੰਘ ਅਜੀਤ ਸਟੂਡੀਓ, ਸਰਬਜੀਤ ਸਿੰਘ ਕਾਕਾ, ਜਸਵਿੰਦਰ ਸਿੰਘ ਭਗਤਪੁਰਾ, ਗੁਰਮੀਤ ਸਿੰਘ ਬਡਵਾਲ ਅਤੇ ਗੁਰਪ੍ਰੀਤ ਸਿੰਘ ਕੰਬੋਜ, ਉਨ੍ਹਾਂ ਦੇ ਦਫ਼ਤਰ ਸ਼ੁੱਭ ਇੱਛਾਵਾਂ ਦੇਣ ਲਈ ਪਹੁੰਚੇ, ਉਥੇ ਹੀ ਬੀਸੀ ਵਿੰਗ ਫਗਵਾੜਾ ਦੇ ਪ੍ਰਧਾਨ ਰੋਹਿਤ ਪਾਲ ਤੇ ਰਵਨੀਤ ਸਿੰਘ ਸਤਨਾਮਪੁਰਾ ਜ਼ੋਨ ਪ੍ਰਧਾਨ ਨੇ ਵੀ ਰਣਜੀਤ ਸਿੰਘ ਖੁਰਾਣਾ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ। ਅਕਾਲੀ ਆਗੂਆਂ ਨੇ ਇਕ ਸੁਰ ‘ਚ ਕਿਹਾ ਕਿ ਖੁਰਾਣਾ ਨੇ ਪਹਿਲਾਂ ਸ਼ਹਿਰ ਦੇ ਡਿਪਟੀ ਮੇਅਰ ਵਜੋਂ ਵਧੀਆ ਸੇਵਾਵਾਂ ਨਿਭਾਈਆਂ ਤੇ ਹੁਣ ਫਗਵਾੜਾ ਵਿਧਾਨ ਸਭਾ ਹਲਕੇ ਦੇ ਇੰਚਾਰਜ ਵਜੋਂ ਵੀ ਪੂਰੀ ਤਨਦੇਹੀ ਨਾਲ ਪਾਰਟੀ ਦੀ ਸੇਵਾ ਕਰ ਰਹੇ ਹਨ। ਇਸ ਤੋਂ ਇਲਾਵਾ, ਉਦਯੋਗ ਦੇ ਖੇਤਰ ‘ਚ ਆਪਣੀ ਸਖ਼ਤ ਮਿਹਨਤ ਰਾਹੀਂ ਉਨ੍ਹਾਂ ਨੇ ਆਪਣੀ ਵੱਖਰੀ ਪਛਾਣ ਬਣਾਈ ਹੈ। ਉਨ੍ਹਾਂ ਦੀ ਇਸੇ ਯੋਗਤਾ ਨੂੰ ਮੁੱਖ ਰੱਖਦੇ ਹੋਏ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸੀਨੀਅਰ ਮੀਤ ਪ੍ਰਧਾਨ ਦਲਜੀਤ ਸਿੰਘ ਚੀਮਾ ਤੇ ਉਦਯੋਗ ਤੇ ਵਪਾਰ ਵਿੰਗ ਦੇ ਪ੍ਰਧਾਨ ਤੇ ਪਾਰਟੀ ਖਜ਼ਾਨਚੀ ਐੱਨਕੇ ਸ਼ਰਮਾ ਨੇ ਕੋਰ ਕਮੇਟੀ ਵਿਚ ਸ਼ਾਮਲ ਕਰਕੇ ਮਾਣ ਬਖਸ਼ਿਆ ਹੈ, ਜਿਸ ਦੇ ਲਈ ਉਹ ਸਮੁੱਚੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਦੇ ਹਨ। ਅਕਾਲੀ ਆਗੂਆਂ ਨੇ ਪੂਰੇ ਜੋਸ਼ ਨਾਲ ਕਿਹਾ ਕਿ ਹਲਕਾ ਸ਼ਹਿਰੀ ਇੰਚਾਰਜ ਰਣਜੀਤ ਸਿੰਘ ਖੁਰਾਣਾ ਤੇ ਦਿਹਾਤੀ ਇੰਚਾਰਜ ਰਾਜਿੰਦਰ ਸਿੰਘ ਚੰਦੀ ਦੀ ਅਗਵਾਈ ਹੇਠ ਪਾਰਟੀ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਫਗਵਾੜਾ ਵਿਧਾਨ ਸਭਾ ਹਲਕੇ ਵਿਚ ਜਿੱਤ ਯਕੀਨੀ ਬਣਾਏਗੀ। ਨਵ-ਨਿਯੁਕਤ ਕੋਰ ਕਮੇਟੀ ਮੈਂਬਰ ਤੇ ਸ਼ਹਿਰੀ ਇੰਚਾਰਜ ਰਣਜੀਤ ਸਿੰਘ ਖੁਰਾਣਾ ਨੇ ਸਮੂਹ ਪਾਰਟੀ ਵਰਕਰਾਂ ਦਾ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੱਚੇ ਸਿਪਾਹੀ ਹੋਣ ਦੇ ਨਾਤੇ, ਉਹ ਹਰ ਵਰਕਰ ਲਈ ਹਮੇਸ਼ਾ ਮੌਜੂਦ ਹਨ।