ਏਡੀਸੀ (ਜਨਰਲ) ਬੱਲ ਵੱਲੋਂ ਅਹੁਦਾ ਸੰਭਾਲਣ ’ਤੇ ਨਿੱਘਾ ਸਵਾਗਤ
ਵਧੀਕ ਡਿਪਟੀ ਕਮਿਸ਼ਨਰ (ਜਨਰਲ) ਵਜੋਂ ਸਕੱਤਰ ਸਿੰਘ ਬੱਲ ਦਾ ਅਹੁਦਾ ਸੰਭਾਲਣ ’ਤੇ ਨਿੱਘਾ ਸਵਾਗਤ
Publish Date: Fri, 17 Apr 2026 10:39 PM (IST)
Updated Date: Fri, 17 Apr 2026 10:42 PM (IST)
- ਡੀਸੀ ਦਫ਼ਤਰ ਕਰਮਚਾਰੀ ਐਸੋਸੀਏਸ਼ਨ ਵੱਲੋਂ ਨਵੇਂ ਏਡੀਸੀ ਦਾ ਸਨਮਾਨ, ਸਹਿਯੋਗ ਦਾ ਭਰੋਸਾ
– ਕਰਮਚਾਰੀਆਂ ਨਾਲ ਮਿਲਜੁਲ ਕੇ ਕੰਮ ਕਰਾਂਗੇ ਤੇ ਮੰਗਾਂ ਹੱਲ ਕੀਤੀਆਂ ਜਾਣਗੀਆਂ : ਏਡੀਸੀ
ਸੁਖਪਾਲ ਸਿੰਘ ਹੁੰਦਲ, ਪੰਜਾਬੀ ਜਾਗਰਣ
ਕਪੂਰਥਲਾ : ਸਕੱਤਰ ਸਿੰਘ ਬੱਲ ਪੀਸੀਐੱਸ ਵੱਲੋਂ ਬਤੌਰ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਕਪੂਰਥਲਾ ਦਾ ਅਹੁਦਾ ਸੰਭਾਲਣ ਉਪਰੰਤ ਡੀਸੀ ਦਫ਼ਤਰ ਕਰਮਚਾਰੀ ਐਸੋਸੀਏਸ਼ਨ ਕਪੂਰਥਲਾ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਯੂਨੀਅਨ ਦੇ ਪ੍ਰਤੀਨਿਧੀਆਂ ਵੱਲੋਂ ਨਵ-ਨਿਯੁਕਤ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਨੂੰ ਭਰੋਸਾ ਦਿਵਾਇਆ ਗਿਆ ਕਿ ਯੂਨੀਅਨ ਅਤੇ ਡੀਸੀ ਦਫ਼ਤਰ ਦੇ ਸਮੂਹ ਕਰਮਚਾਰੀ ਹਰ ਤਰ੍ਹਾਂ ਦੇ ਕਾਰਜਾਂ ਵਿੱਚ ਪੂਰਾ ਸਹਿਯੋਗ ਦੇਣਗੇ। ਇਸ ਦੇ ਜਵਾਬ ਵਿੱਚ ਸਕੱਤਰ ਸਿੰਘ ਬੱਲ ਨੇ ਵੀ ਯਕੀਨ ਦਿਵਾਇਆ ਕਿ ਉਹ ਯੂਨੀਅਨ ਅਤੇ ਕਰਮਚਾਰੀਆਂ ਨਾਲ ਮਿਲਜੁਲ ਕੇ ਕੰਮ ਕਰਨਗੇ ਅਤੇ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਦਾ ਜਲਦੀ ਤੋਂ ਜਲਦੀ ਨਿਪਟਾਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦਫ਼ਤਰੀ ਪ੍ਰਣਾਲੀ ਨੂੰ ਹੋਰ ਸੁਚੱਜਾ, ਪਾਰਦਰਸ਼ੀ ਅਤੇ ਲੋਕ-ਹਿਤੈਸ਼ੀ ਬਣਾਉਣਾ ਉਨ੍ਹਾਂ ਦੀ ਪਹਿਲੀ ਤਰਜੀਹ ਰਹੇਗੀ। ਕਰਮਚਾਰੀਆਂ ਦੀ ਭਲਾਈ, ਸਮੇਂ ਸਿਰ ਤਨਖਾਹਾਂ, ਤਰੱਕੀਆਂ ਅਤੇ ਦਫ਼ਤਰੀ ਸਹੂਲਤਾਂ ਵਿੱਚ ਸੁਧਾਰ ਲਈ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਬਿਹਤਰ ਅਤੇ ਤੇਜ਼ ਸੇਵਾਵਾਂ ਪ੍ਰਦਾਨ ਕਰਨ ਲਈ ਸਾਰੇ ਅਧਿਕਾਰੀ ਅਤੇ ਕਰਮਚਾਰੀ ਟੀਮ ਵਜੋਂ ਕੰਮ ਕਰਨਗੇ। ਇਸ ਮੌਕੇ ਹਰਪ੍ਰੀਤ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ, ਸੁਖਜਿੰਦਰ ਸਿੰਘ ਜ਼ਿਲ੍ਹਾ ਜਨਰਲ ਸਕੱਤਰ, ਦਵਿੰਦਰਪਾਲ ਸਿੰਘ ਅਹੂਜਾ ਪੀਏ ਟੂ ਡੀਸੀ ਕਾਨੂੰਨੀ ਸਲਾਹਕਾਰ, ਸਰਿਤਾ ਬਹਿਲ ਮੁੱਖ ਸਲਾਹਕਾਰ, ਜਗਤਾਰ ਸਿੰਘ ਮੁੱਖ ਬੁਲਾਰਾ, ਸੁਖਜਿੰਦਰ ਪਾਲ ਪ੍ਰੈੱਸ ਸਕੱਤਰ, ਨਰਿੰਦਰ ਭੱਲਾ ਪ੍ਰਬੰਧਕੀ ਸਕੱਤਰ, ਨਿਸ਼ਾ ਤਲਵਾੜ ਵਿੱਤ ਸਕੱਤਰ ਅਤੇ ਗੋਪਾਲ ਆਦਿ ਹਾਜ਼ਰ ਸਨ।