ਬਲੱਡ ਬੈਂਕ ’ਚ ਲੋਹੜੀ ਮੌਕੇ 51 ਕੰਬਲ ਵੰਡੇ
ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਲੋਹੜੀ ਮੌਕੇ ਕੀਤੀ ਗਰਮ ਕੰਬਲਾਂ ਦੀ ਵੰਡ
Publish Date: Wed, 14 Jan 2026 06:09 PM (IST)
Updated Date: Thu, 15 Jan 2026 04:07 AM (IST)
ਕੈਪਸ਼ਨ-14ਪੀਐਚਜੀ6 ਲੋੜਵੰਦਾਂ ਨੂੰ ਗਰਮ ਕੰਬਲ ਵੰਡਦੇ ਹੋਏ ਸਮੂਹ ਪ੍ਰਬੰਧਕ।
ਫਗਵਾੜਾ : ਸਥਾਨਕ ਗੁਰੂ ਹਰਗੋਬਿੰਦ ਨਗਰ ਸਥਿਤ ਬਲੱਡ ਬੈਂਕ ’ਚ ਹਰ ਸਾਲ ਵਾਂਗ ਲੋਹੜੀ ਮੌਕੇ ਵਿਸ਼ੇਸ਼ ਸਮਾਗਮ ਦਾ ਆਯੋਜਨ ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੀ ਦੇਖ-ਰੇਖ ਹੇਠ ਕੀਤਾ ਗਿਆ। ਇਸ ਦੌਰਾਨ ਐੱਨਆਰਆਈ ਹਰਬੰਸ ਕੌ ਘਟੌੜਾ ਯੂ.ਕੇ. ਅਤੇ ਪਰਿਵਾਰ ਦੇ ਸਹਿਯੋਗ ਸਦਕਾ 51 ਲੋੜਵੰਦ ਔਰਤਾਂ ਨੂੰ ਗਰਮ ਕੰਬਲਾਂ ਦੀ ਵੰਡ ਕੀਤੀ ਗਈ। ਸਮਾਗਮ ਦੇ ਮੁੱਖ ਮਹਿਮਾਨ ਸਮਾਜ ਸੇਵਕ ਮਹਿੰਦਰ ਸਿੰਘ ਭੱਟੀ (ਏ.ਸੀ.ਸੀ. ਗੈਸਟ ਹਾਉਸ) ਸਨ। ਉਹਨਾਂ ਨੇ ਸਮੂਹ ਹਾਜ਼ਰੀਨ ਨੂੰ ਲੋਹੜੀ ਦੀਆਂ ਸ਼ੁੱਭ ਇੱਛਾਵਾਂ ਦਿੱਤੀਆਂ ਅਤੇ ਬਲੱਡ ਬੈਂਕ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਕੰਬਲ ਵੰਡਣ ’ਚ ਉਨ੍ਹਾਂ ਦਾ ਸਾਥ ਸਮਾਜ ਸੇਵਕ ਤਾਰਾ ਚੰਦ ਚੁੰਬਰ ਨੇ ਦਿੱਤਾ ਅਤੇ ਨਾਲ ਹੀ ਲੋਹੜੀ ਦੇ ਮਹੱਤਵ ਬਾਰੇ ਵੀ ਹਾਜ਼ਰੀਨ ਨੂੰ ਜਾਣੂ ਕਰਵਾਇਆ। ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਨੇ ਲੋਹੜੀ ਨਾਲ ਜੁੜੇ ਦੁੱਲਾ ਭੱਟੀ ਦੇ ਕਿੱਸੇ ਨੂੰ ਸੁਣਾਇਆ ਅਤੇ ਉਸ ਤੋਂ ਸੇਧ ਲੈ ਕੇ ਸਮਾਜ ਸੇਵਾ ਕਰਨ ਲਈ ਪ੍ਰੇਰਿਆ। ਉਨ੍ਹਾਂ ਦੱਸਿਆ ਕਿ ਹਰ ਸਾਲ ਕ੍ਰਿਸਮਸ, ਨਵੇਂ ਸਾਲ, ਲੋਹੜੀ ਤੇ ਗਣਤੰਤਰ ਦਿਵਸ ਮੌਕੇ ਕੰਬਲਾਂ ਦੀ ਵੰਡ ਕੀਤੀ ਜਾਂਦੀ ਹੈ। ਅਗਲਾ ਕੰਬਲ ਵੰਡ ਸਮਾਗਮ 26 ਜਨਵਰੀ ਨੂੰ ਹੋਵੇਗਾ। ਹਾਜ਼ਰੀਨ ਨੂੰ ਸ਼ਗਨ ਵਜੋਂ ਮੂੰਗਫਲੀ, ਰਿਓੜੀਆਂ ਵੀ ਵੰਡੀਆਂ ਗਈਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੋਹਨ ਲਾਲ ਤਨੇਜਾ, ਸੁਧਾ ਬੇਦੀ ਆਦਿ ਹਾਜ਼ਰ ਸਨ।