ਵਾਹਿਗੁਰੂ ਅਕੈਡਮੀ ਸੁਲਤਾਨਪੁਰ ਲੋਧੀ ਵੱਲੋਂ ਮੈਗਾ ਸੈਮੀਨਾਰ 23 ਨੂੰ
ਵਾਹਿਗੁਰੂ ਅਕੈਡਮੀ ਸੁਲਤਾਨਪੁਰ ਲੋਧੀ ਵੱਲੋਂ ਸਟੱਡੀ ,ਟੂਰਿਸਟ ਅਤੇ ਸਪਾਊਜ ਵੀਜ਼ਿਆਂ ਸੰਬੰਧੀ ਮੈਗਾ ਸੈਮੀਨਾਰ 23 ਨੂੰ
Publish Date: Mon, 16 Mar 2026 10:02 PM (IST)
Updated Date: Mon, 16 Mar 2026 10:04 PM (IST)

ਕੁਲਬੀਰ ਸਿੰਘ ਮਿੰਟੂ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸਟੱਡੀ, ਟੂਰਿਸਟ ਤੇ ਸਪਾਊਜ ਵੀਜ਼ਿਆਂ ਲਈ ਪੰਜਾਬ ਦੀ ਸਭ ਤੋਂ ਵੱਧ ਭਰੋਸੇਮੰਦ ਤੇ ਵਿਸ਼ਵਾਸਯੋਗ ਸੰਸਥਾ ਵਾਹਿਗੁਰੂ ਅਕੈਡਮੀ ਸੁਲਤਾਨਪੁਰ ਲੋਧੀ ਵੱਲੋਂ ਯੂਕੇ, ਕੈਨੇਡਾ, ਅਮਰੀਕਾ, ਯੂਰਪ, ਸ਼ੈਨੇਗਨ, ਨਿਊਜ਼ੀਲੈਂਡ ਤੇ ਆਸਟਰੇਲੀਆ ਆਦਿ ਦੇਸ਼ਾਂ ਦੇ ਸਟੱਡੀ, ਟੂਰਿਸਟ ਤੇ ਸਪਾਊਜ ਵੀਜ਼ਿਆਂ ਸਬੰਧੀ ਮੈਗਾ ਸੈਮੀਨਾਰ 23 ਮਾਰਚ ਨੂੰ ਸਾਹਮਣੇ ਬੱਸ ਸਟੈਂਡ ਸੁਲਤਾਨਪੁਰ ਲੋਧੀ ਵਿਖੇ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਪ੍ਰਸਿੱਧ ਵੀਜ਼ਾ ਮਾਹਿਰ ਉਮੀਦਵਾਰਾਂ ਨਾਲ ਸਿੱਧੀ ਗੱਲਬਾਤ ਕਰਨਗੇ ਤੇ ਉਨ੍ਹਾਂ ਦੇ ਹਰ ਸਵਾਲ ਦਾ ਮੌਕੇ ’ਤੇ ਜਵਾਬ ਦੇਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਾਹਿਗੁਰੂ ਅਕੈਡਮੀ ਸੁਲਤਾਨਪੁਰ ਲੋਧੀ ਦੇ ਮੈਨੇਜਰ ਮਹਿਕ ਚੋਪੜਾ ਨੇ ਦੱਸਿਆ ਕਿ ਵਾਹਿਗੁਰੂ ਅਕੈਡਮੀ ਵੱਲੋਂ ਹੁਣ ਤੱਕ ਹਜ਼ਾਰਾਂ ਵਿਦਿਆਰਥੀਆਂ ਨੂੰ ਵਿਦੇਸ਼ਾਂ ਵਿਚ ਉਚੇਰੀ ਪੜ੍ਹਾਈ ਕਰਨ ਤੇ ਉੱਥੇ ਸਥਾਪਿਤ ਹੋਣ ਦਾ ਮੌਕਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਵਾਹਿਗੁਰੂ ਅਕੈਡਮੀ ਨੇ ਰਿਕਾਰਡਤੋੜ ਵੀਜ਼ੇ ਲਗਵਾ ਕੇ ਪੰਜਾਬੀਆਂ ਵਿਚ ਵੱਡਾ ਵਿਸ਼ਵਾਸ ਪੈਦਾ ਕੀਤਾ ਹੈ। ਉਨ੍ਹਾਂ ਕਿਹਾ ਵਾਹਿਗੁਰੂ ਅਕੈਡਮੀ ਦਾ ਵੀਜ਼ਾ ਸਕਸੈੱਸ ਰੇਟ ਹਮੇਸ਼ਾ 100 ਫ਼ੀਸਦੀ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸੈਮੀਨਾਰ ਦੌਰਾਨ ਉਮੀਦਵਾਰ ਕਿਸੇ ਵੀ ਦੇਸ਼ ਦੇ ਵੀਜ਼ੇ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਯੂਕੇ, ਕੈਨੇਡਾ, ਅਮਰੀਕਾ ਤੇ ਆਸਟ੍ਰੇਲੀਆ ਦੇ ਸਟੱਡੀ ਵੀਜ਼ੇ ਹੁਣ ਅਸਾਨੀ ਨਾਲ ਲੱਗ ਰਹੇ ਹਨ। ਅਪ੍ਰੈਲ-ਮਈ ਇਨਟੈਕ ਲਈ ਹੁਣ ਫਾਇਲ ਅਪਲਾਈ ਕਰਨ ਦਾ ਸੁਨਹਿਰੀ ਮੌਕਾ ਹੈ। ਉਨ੍ਹਾਂ ਕਿਹਾ ਕਿ ਵਾਹਿਗੁਰੂ ਅਕੈਡਮੀ ਦੀ ਉਜਵਲ ਸੂਦ ਨੇ ਆਈਲੈਟਸ ਵਿਚੋਂ ਓਵਰਆਲ 9 ਬੈਂਡ ਲੈ ਕੇ ਇਤਿਹਾਸ ਰਚਿਆ ਹੈ। ਉਨ੍ਹਾਂ ਕਿਹਾ ਵਾਹਿਗੁਰੂ ਅਕੈਡਮੀ ਵੱਲੋਂ ਆਈਲੈਟਸ, ਪੀਟੀ, ਸਪੋਕਨ ’ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਂਦਾ ਹੈ।