ਵਰਿੰਦਰ ਇੰਜਣ ਪਾਰਟਸ ਐਸੋਸੀਏਸ਼ਨ, ਫਗਵਾੜਾ ਦੇ ਪ੍ਰਧਾਨ ਚੁਣੇ
ਵਰਿੰਦਰ ਸ਼ਰਮਾ ਰੇਲਵੇ ਰੋਡ ਇੰਜਣ ਪਾਰਟਸ ਐਸੋਸੀਏਸ਼ਨ, ਫਗਵਾੜਾ ਦੇ ਪ੍ਰਧਾਨ ਚੁਣੇ ਗਏ
Publish Date: Mon, 12 Jan 2026 06:39 PM (IST)
Updated Date: Mon, 12 Jan 2026 06:42 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਰੇਲਵੇ ਰੋਡ ਇੰਜਣ ਪਾਰਟਸ ਐਸੋਸੀਏਸ਼ਨ, ਫਗਵਾੜਾ ਦੀ ਇਕ ਵਿਸ਼ੇਸ਼ ਮੀਟਿੰਗ ਫੇਅਰਵੇਅ ਸੇਲਜ਼ ਕਾਰਪੋਰੇਸ਼ਨ ਦੇ ਦਫ਼ਤਰ ਵਿਖੇ ਹੋਈ, ਜਿਥੇ ਵਰਿੰਦਰ ਸ਼ਰਮਾ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਵਰਿੰਦਰ ਸ਼ਰਮਾ ਨੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਹ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਲਗਨ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਇੰਜਣ ਪਾਰਟਸ ਦਾ ਕਾਰੋਬਾਰ ਲੰਬੇ ਸਮੇਂ ਤੋਂ ਆਪਣੇ ਸਭ ਤੋਂ ਮਾੜੇ ਦੌਰ ਵਿਚੋਂ ਲੰਘ ਰਿਹਾ ਹੈ ਤੇ ਸਰਕਾਰ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਉਹ ਇੰਜਣ ਪਾਰਟਸ ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਸਰਕਾਰ ਤੱਕ ਪਹੁੰਚਾਉਂਦੇ ਰਹਿਣਗੇ ਅਤੇ ਉਨ੍ਹਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਨਗੇ। ਜ਼ਿਕਰਯੋਗ ਹੈ ਕਿ ਵਰਿੰਦਰ ਸ਼ਰਮਾ ਲਗਾਤਾਰ 17 ਸਾਲ ਲੋਕ ਸੇਵਾ ਦਲ (ਰਜਿਸਟਰਡ) ਦੇ ਮੁਖੀ ਰਹੇ ਹਨ ਤੇ ਉਨ੍ਹਾਂ ਦੀ ਅਗਵਾਈ ਹੇਠ ਲੋਕ ਸੇਵਾ ਦਲ (ਰਜਿਸਟਰਡ) ਨੇ ਸਮਾਜ ਸੇਵਾ ਵਿਚ ਨਵੇਂ ਦਿਸਹਦੇ ਸਥਾਪਤ ਕੀਤੇ ਹਨ। ਰੇਲਵੇ ਰੋਡ ਇੰਜਣ ਪਾਰਟਸ ਐਸੋਸੀਏਸ਼ਨ ਦੇ ਸਾਰੇ ਮੈਂਬਰਾਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਵਿਸ਼ਵਾਸ ਪ੍ਰਗਟ ਕੀਤਾ ਕਿ ਜਿਸ ਤਰ੍ਹਾਂ ਉਨ੍ਹਾਂ ਨੇ ਲੋਕ ਸੇਵਾ ਦਲ (ਰਜਿਸਟਰਡ) ਨੂੰ ਨਵੀਆਂ ਉਚਾਈਆਂ ਤੇ ਲਿਜਾਣ ਵਿਚ ਯੋਗਦਾਨ ਪਾਇਆ ਹੈ, ਉਸੇ ਤਰ੍ਹਾਂ ਉਹ ਰੇਲਵੇ ਰੋਡ ਇੰਜਣ ਪਾਰਟਸ ਐਸੋਸੀਏਸ਼ਨ ਨੂੰ ਵੀ ਇਕ ਨਵੀਂ ਦਿਸ਼ਾ ਦੇਣਗੇ। ਇਸ ਮੌਕੇ ਤੇ ਪੁਨੀਤ ਕਪੂਰ, ਸੁਧੀਰ ਪਾਲ, ਸੰਜੀਵ ਅਰੋੜਾ, ਅਜੇ ਕਵਾਤਰਾ, ਅਸ਼ੋਕ ਸ਼ਰਮਾ, ਗੌਰਵ ਭੱਲਾ, ਗੌਰਵ ਢੀਂਗਰਾ, ਹਰਸ਼ ਜੁਨੇਜਾ ਅਤੇ ਗੁਰਦੀਪ ਸਿੰਘ ਪਰਮਾਰ ਵੀ ਮੌਜੂਦ ਸਨ।