ਵੈਟਰਨਰੀ ਵਿਭਾਗ ਦੀ ਟੀਮ ਨੂੰ ਗਣਤੰਤਰ ਦਿਵਸ ’ਤੇ ਕੀਤਾ ਸਨਮਾਨਿਤ
ਵੈਟਨਰੀ ਵਿਭਾਗ ਦੀ ਟੀਮ ਨੂੰ ਹੜਾਂ ਦੌਰਾਨ ਵਧੀਆ ਸੇਵਾਵਾਂ ਨਿਭਾਉਣ ਤੇ ਕੀਤਾ ਸਨਮਾਨਿਤ
Publish Date: Thu, 29 Jan 2026 10:53 PM (IST)
Updated Date: Thu, 29 Jan 2026 10:55 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਮਾਨਯੋਗ ਡਿਪਟੀ ਡਾਇਰੈਕਟਰ ਡਾ. ਆਰਪੀ ਸਿੰਘ ਦੀ ਜ਼ਿਲ੍ਹਾ ਕਪੂਰਥਲਾ ਦੀ ਤਹਿਸੀਲ ਸੁਲਤਾਨਪੁਰ ਲੋਧੀ ਦੀ ਸਮੂਹ ਵੈਟਰਨਰੀ ਵਿਭਾਗ ਦੀ ਟੀਮ ਨੂੰ 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਸਮਾਰੋਹ ’ਤੇ ਉਨ੍ਹਾਂ ਦੀਆਂ ਹੜ੍ਹਾਂ ਦੌਰਾਨ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੂੰ ਹੜ੍ਹਾਂ ਦੌਰਾਨ ਬਿਮਾਰ ਹੋਏ ਪਸ਼ੂਆਂ ਦੇ ਇਲਾਜ ਕਰਨ ਲਈ ਅਤੇ ਡੀਸੀ ਅਮਿਤ ਪੰਚਾਲ ਤੇ ਐੱਸਡੀਐੱਮ ਵੱਲੋਂ ਪਸ਼ੂ ਧਨ ਨੂੰ ਮੁਫਤ ਕੈਟਲ ਫੀਡ ਮੁਹੱਈਆ ਕਰਵਾਉਣ ਹਿੱਤ ਸਨਮਾਨ ਚਿੰਨ ਦਿੱਤਾ ਗਿਆ। ਸੁਲਤਾਨਪੁਰ ਲੋਧੀ ਦੇ ਵੈਟਰਨਰੀ ਵਿਭਾਗ ਦੇ ਜਿਨ੍ਹਾਂ ਸਟਾਫ ਮੈਂਬਰਾਂ ਨੇ ਹੜ੍ਹਾਂ ਦੌਰਾਨ ਯੋਗਦਾਨ ਪਾਇਆ, ਉਨ੍ਹਾਂ ਵਿਚ ਡਾ. ਲਖਵਿੰਦਰ ਸਿੰਘ ਸੀਨੀਅਰ ਵੈਟਰਨਰੀ ਅਫਸਰ, ਡਾ. ਰਮੇਸ਼ ਸ਼ਰਮਾ ਵੈਟਰਨਰੀ ਅਫਸਰ, ਡਾ. ਗੁਰਕਰਨਬੀਰ ਸਿੰਘ ਵੈਟਰਨਰੀ ਅਫਸਰ, ਡਾ. ਸੁਮੀਤ ਸਿੰਘ ਵੈਟਰਨਰੀ ਅਫਸਰ, ਅਮਨਦੀਪ ਸਿੰਘ ਵੈਟਰਨਰੀ ਇੰਸਪੈਕਟਰ, ਸੰਜੇ ਕੁਮਾਰ ਵੈਟਰਨਰੀ ਇੰਸਪੈਕਟਰ, ਅਜੇ ਕੁਮਾਰ ਵੈਟਰਨਰੀ ਇੰਸਪੈਕਟਰ, ਵਿਸ਼ਾਲ ਵੈਟਰਨਰੀ ਇੰਸਪੈਕਟਰ, ਗੁਰਸੀਰਤ ਸਿੰਘ ਵੈਟਰਨਰੀ ਇੰਸਪੈਕਟਰ, ਰੁਪਿੰਦਰਜੀਤ ਸਿੰਘ ਵੈਟਰਨਰੀ ਇੰਸਪੈਕਟਰ, ਰੁਪਿੰਦਰਜੀਤ ਸਿੰਘ ਵੈਟਰਨਰੀ ਇੰਸਪੈਕਟਰ, ਸੁਖਵਿੰਦਰ ਸਿੰਘ ਵੈਟਰਨਰੀ ਇੰਸਪੈਕਟਰ, ਸਤਵਿੰਦਰ ਸਿੰਘ ਵੈਟਰਨਰੀ ਇੰਸਪੈਕਟਰ, ਸੁਖਜੀਤ ਸਿੰਘ ਵੈਟਰਨਰੀ ਸਰਵਿਸ ਪ੍ਰੋਵਾਈਡਰ, ਜਗਦੀਪ ਸਿੰਘ ਵੈਟਰਨਰੀ ਸਰਵਿਸ ਪ੍ਰੋਵਾਈਡਰ, ਸਤਵਿੰਦਰ ਸਿੰਘ ਵੈਟਰਨਰੀ ਸਰਵਿਸ ਪ੍ਰੋਵਾਈਡਰ, ਗੁਰਦੀਪ ਸਿੰਘ ਵੈਟਰਨਰੀ ਸਰਵਿਸ ਪ੍ਰੋਵਾਈਡਰ ਆਦਿ •ਸ਼ਾਮਲ ਸਨ। ਇਨ੍ਹਾਂ ਸਾਰਿਆਂ ਨੇ ਹੜ੍ਹਾਂ ਦੌਰਾਨ ਆਪਣੀਆਂ ਸੇਵਾਵਾਂ ਬਹੁਤ ਹੀ ਵਧੀਆ ਤਰੀਕੇ ਨਾਲ ਨਿਭਾਈਆਂ।