ਵੱਖ-ਵੱਖ ਰਾਜਸੀ, ਸਮਾਜਿਕ ਤੇ ਧਾਰਮਿਕ ਸਖਸ਼ੀਅਤਾਂ ਨੇ ਭਾਟੀਆ ਦੀ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀ ਭੇਟ ਕੀਤੀ
--ਤਰਵਿੰਦਰ ਮੋਹਨ ਸਿੰਘ ਭਾਟੀਆ ਇਕ ਨੇਕਦਿਲ, ਹਮਦਰਦਵਾਨ ਤੇ ਸੂਝਵਾਨ ਇਨਸਾਨ ਸਨ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਧਾਰਮਿਕ ਆਗੂ ਤੇ ਭਾਰਤੀ ਜੀਵਨ ਬੀਮਾ ਨਿਗਮ ਦੇ ਚੀਫ਼ ਆਰਗੇਨਾਈਜ਼ਰ ਸੁਖਵਿੰਦਰ ਮੋਹਨ ਸਿੰਘ ਭਾਟੀਆ ਦੇ ਪਿਤਾ ਤਰਵਿੰਦਰ ਮੋਹਨ ਸਿੰਘ ਭਾਟੀਆ ਦਾ ਪਿਛਲੇ ਦਿਨੀਂ ਸੰਖੇਪ ਬਿਮਾਰੀ ਉਪਰੰਤ ਦਿਹਾਂਤ ਹੋ ਗਿਆ ਸੀ। ਪਰਿਵਾਰ ਵੱਲੋਂ ਉਨ੍ਹਾਂ ਨਮਿਤ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਗੁਰਦੁਆਰਾ ਸਾਹਿਬ ਭੁਪਾਲ ਜਠੇਰੇ, ਪੀਰ ਚੌਧਰੀ ਰੋਡ ਵਿਖੇ ਅੰਤਿਮ ਅਰਦਾਸ ਤੇ ਕੀਰਤਨ ਉਪਰੰਤ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ, ਸਮਾਜਿਕ, ਰਾਜਨੀਤਿਕ ਤੇ ਵਪਾਰਿਕ ਸ਼ਖ਼ਸੀਅਤਾਂ ਨੇ ਸ਼ਰਧਾਂਜਲੀ ਭੇਟ ਕੀਤੀ। ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਭਾਈ ਸਤਨਾਮ ਸਿੰਘ ਹਜ਼ੂਰੀ ਗ੍ਰੰਥੀ ਸਟੇਟ ਗੁਰਦੁਆਰਾ ਸਾਹਿਬ ਨੇ ਕਥਾ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੁਖੀ ਹਿਰਦਿਆਂ ਨੂੰ ਸ਼ਾਂਤ ਕਰਦੀ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਸੱਚੀ ਲਗਨ ਤੇ ਦ੍ਰਿੜ੍ਹਤਾ ਸਮੁੱਚੀ ਮਾਨਵਤਾ ਨੂੰ ਸਹੀ ਸੇਧ ਦਿੰਦੀ ਹੈ। ਇਸ ਮੌਕੇ ਭਾਈ ਸਤਿੰਦਰਜੀਤ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਟਿੱਬਾ ਵਾਲੇ ਦੇ ਜਥੇ ਨੇ ਵੈਰਾਗਮਈ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਸ਼ਰਧਾਂਜਲੀ ਭੇਟ ਕਰਦਿਆਂ ਪ੍ਰਸਿੱਧ ਵਿਦਵਾਨ ਪ੍ਰੋ. ਕੁਲਵੰਤ ਸਿੰਘ ਔਜਲਾ ਨੇ ਕਿਹਾ ਕਿ ਤਰਵਿੰਦਰ ਮੋਹਨ ਸਿੰਘ ਭਾਟੀਆ ਇਕ ਸੂਝਵਾਨ, ਮਿਹਨਤੀ, ਕਰਮਸ਼ੀਲ ਤੇ ਉਚੇਰੇ ਗੁਣਾਂ ਦੇ ਧਾਰਨੀ ਸਨ। ਧਾਰਮਿਕ ਤੇ ਸਮਾਜਿਕ ਕਾਰਜਾਂ ਵਿਚ ਉਨ੍ਹਾਂ ਦੁਆਰਾ ਕੀਤੇ ਕਾਰਜ ਹਮੇਸ਼ਾ ਸ਼ਲਾਘਾਯੋਗ ਹਨ। ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਭਾਟੀਆ ਪਰਿਵਾਰ ਦੀ ਮਿਹਨਤ ਤੇ ਸੁਚੱਜੀ ਲਗਨ ਹਮੇਸ਼ਾ ਦੂਸਰਿਆਂ ਲਈ ਪ੍ਰੇਰਨਾ ਸਰੋਤ ਹੈ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲ ਮੈਂਬਰ ਸ਼੍ਰੋਮਣੀ ਕਮੇਟੀ ਨੇ ਸੁਖਵਿੰਦਰ ਮੋਹਨ ਸਿੰਘ ਭਾਟੀਆ ਨੂੰ ਸਿਰੋਪਾਓ ਦੇ ਕੇ ਭਵਿੱਖ ’ਚ ਪਰਿਵਾਰਕ ਅਤੇ ਸਮਾਜਿਕ ਜ਼ਿੰਮੇਵਾਰੀਆਂ ਪ੍ਰਤੀ ਤਤਪਰ ਰਹਿਣ ਦੀ ਸਿੱਖਿਆ ਦਿੱਤੀ। ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਕਰਮਬੀਰ ਸਿੰਘ ਚੰਦੀ, ਸੰਗਠਨ ਇੰਚਾਰਜ ਹੇਨੰਤ ਕੁਮਾਰ, ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਭਾਈ ਹਰਕ੍ਰਿਸ਼ਨ ਸਿੰਘ ਵਾਲੀਆ, ਅਜੇ ਬਬਲਾ, ਜਗਜੀਤ ਸਿੰਘ ਸ਼ੰਮੀ, ਭਾਜਪਾ ਹਲਕਾ ਇੰਚਾਰਜ ਭਾਈ ਰਣਜੀਤ ਸਿੰਘ ਖੋਜੇਵਾਲ, ਕੌਂਸਲਰ ਨਵਜੋਤ ਸਿੰਘ, ਅਮਨਦੀਪ ਕੌਰ, ਅਮਰਜੀਤ ਸਿੰਘ ਕੋਮਲ, ਰਮਨ ਕੁਮਾਰ, ਅਲੀ, ਅਮਰਜੀਤ ਸਿੰਘ ਸਡਾਨਾ, ਸੁਰਜੀਤ ਸਿੰਘ ਸਡਾਨਾ, ਨਰੇਸ਼ ਕੁਮਾਰ, ਸੁਰਿੰਦਰ ਸਿੰਘ, ਸੀਨੀਅਰ ਸਿਟੀਜ਼ਨ ਦੇ ਪ੍ਰਧਾਨ ਜਗਦੀਸ਼ ਸਹਿਗਲ, ਜਯੋਤੀ ਸ਼ਰਮਾ, ਰਾਜ ਕੁਮਾਰ ਮਹਿਰਾ, ਜਸਵਿੰਦਰ ਸਿੰਘ ਚਾਹਲ, ਹਰਬੰਸ ਸਿੰਘ ਵਾਲੀਆ ਸਾਬਕਾ ਕੌਂਸਲਰ, ਕਮਲ ਵਾਲੀਆ, ਜਥੇਦਾਰ ਜਸਵਿੰਦਰ ਸਿੰਘ ਬੱਤਰਾ, ਮਨਮੋਹਨ ਸਿੰਘ, ਸੁਖਰਾਜ ਸਿੰਘ, ਸਵਰਨ ਸਿੰਘ, ਐਡਵੋਕੇਟ ਤੇਜਪਾਲ ਸਿੰਘ ਵਾਲੀਆ, ਸੁਰਜੀਤਪਾਲ ਸਿੰਘ, ਮਾਸਟਰ ਸੁਖਜਿੰਦਰ ਸਿੰਘ, ਸੁਰਿੰਦਰਪਾਲ ਸਿੰਘ, ਲਖਬੀਰ ਸਿੰਘ ਸ਼ਾਹੀ, ਸੁਰਜੀਤ ਸਿੰਘ ਵਿੱਕੀ, ਜੋਧ ਸਿੰਘ, ਬਾਬਾ ਹਰਜੀਤ ਸਿੰਘ ਵੀਟ ਗ੍ਰਾਸ, ਹਰਿੰਦਰ ਸਿੰਘ, ਅਰਜਿੰਦਰ ਸਿੰਘ ਭਾਟੀਆ, ਅਰਵਿੰਦਰਜੀਤ ਸਿੰਘ, ਰੌਬਿਨਪ੍ਰੀਤ ਸਿੰਘ, ਹਰਮਨਦੀਪ ਸਿੰਘ, ਮਨਿੰਦਰ ਪ੍ਰਕਾਸ਼ ਸਿੰਘ, ਸਤਿਬੀਰ ਸਿੰਘ, ਮਲਵਿੰਦਰ ਮੋਹਨ ਸਿੰਘ ਭਾਟੀਆ, ਧੰਨਪ੍ਰੀਤ ਸਿੰਘ ਭਾਟੀਆ, ਧਾਰਮਿਕ ਆਗੂ ਹਰਜੀਤ ਸਿੰਘ ਭਾਟੀਆ, ਦਵਿੰਦਰ ਸਿੰਘ ਭਾਟੀਆ, ਅਰਜਨਪ੍ਰੀਤ ਸਿੰਘ, ਜੋਗਿੰਦਰ ਸਿੰਘ, ਅਵਤਾਰ ਸਿੰਘ ਭਾਟੀਆ, ਜਸਪ੍ਰੀਤ ਸਿੰਘ ਸਚਦੇਵਾ, ਅਮਨਦੀਪ ਸਿੰਘ ਸਚਦੇਵਾ, ਐਡਵੋਕੇਟ ਦਰਸ਼ਨ ਸਿੰਘ, ਨਵਜੀਤ ਸਿੰਘ ਰਾਜੂ, ਐਡਵੋਕੇਟ ਪਰਮਜੀਤ ਸਿੰਘ ਪੰਮਾ, ਭਾਈ ਗੁਰਪ੍ਰੀਤ ਸਿੰਘ, ਵਿਨੋਦ ਪੁਰੀ, ਸੁੰਦਰ ਲਾਲ ਸਹਿਗਲ, ਡਾ. ਕੇਵਲ ਕ੍ਰਿਸ਼ਨ ਪੁਰੀ, ਸ਼ਬਦ ਗੁਰੂ ਪ੍ਰਚਾਰ ਸਭਾ ਦੇ ਪ੍ਰਧਾਨ ਭਾਈ ਚਰਨਜੀਤ ਸਿੰਘ ਵਾਲੀਆ, ਸ਼ਹੀਦ ਭਗਤ ਸਿੰਘ ਯੂਥ ਕਲੱਬ ਦੇ ਪ੍ਰਧਾਨ ਵਿਸ਼ਾਲ ਰਾਜਪੂਤ, ਰਿੰਕੂ ਕਾਲੀਆ, ਸਟੇਟ ਐਵਾਰਡੀ ਗੁਰਬਚਨ ਸਿੰਘ ਬੰਗੜ, ਨੈਸ਼ਨਲ ਐਵਾਰਡੀ ਸਰਵਨ ਸਿੰਘ ਔਜਲਾ, ਪ੍ਰੋਫੈਸਰ ਸਰਦੂਲ ਸਿੰਘ ਔਜਲਾ, ਮੁਨੀਸ਼ ਕੁਮਾਰ, ਪਰਮਿੰਦਰਦੀਪ ਸਿੰਘ, ਐਡਵੋਕੇਟ ਪਰਮਜੀਤ ਸਿੰਘ ਸ਼ੇਖੂਪੁਰ, ਸਿਮਰਨਜੀਤ ਸਿੰਘ, ਸੁਖਜੀਤ ਸਿੰਘ ਬਾਂਸਲ, ਬਲਕਾਰ ਚੰਦ ਨਾਹਰ ਸਮੇਤ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦੇ ਹਾਜ਼ਰ ਸਨ।