ਆੜ੍ਹਤੀ ਦਲਬੀਰ ਸਿੰਘ ਚੀਮਾ ਨੂੰ ਸ਼ਰਧਾਜਲੀਆਂ ਭੇਟ
ਆੜ੍ਹਤੀ ਦਲਬੀਰ ਸਿੰਘ ਚੀਮਾ ਨੂੰ ਵੱਖ-ਵੱਖ ਆਗੂਆਂ ਵੱਲੋਂ ਸ਼ਰਧਾਜਲੀਆਂ ਭੇਂਟ
Publish Date: Thu, 22 Jan 2026 06:54 PM (IST)
Updated Date: Thu, 22 Jan 2026 06:57 PM (IST)

ਚੰਨਪ੍ਰੀਤ ਸਿੰਘ ਕੰਗ ਪੰਜਾਬੀ ਜਾਗਰਣ ਨਡਾਲਾ : ਲੰਘੇ ਦਿਨੀਂ ਬਲਾਕ ਸੰਮਤੀ ਮੈਂਬਰ ਸਹਿਜਪਾਲ ਸਿੰਘ ਚੀਮਾ ਦੇ ਪਿਤਾ ਤੇ ਪ੍ਰਸਿੱਧ ਆੜ੍ਹਤੀ ਦਲਬੀਰ ਸਿੰਘ ਚੀਮਾ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਬਿਰਾਜੇ। ਉਨ੍ਹਾਂ ਦੀ ਅੰਤਿਮ ਅਰਦਾਸ ਅੱਜ ਪਿੰਡ ਰਾਏਪੁਰ-ਅਰਾਈਆਂ ਵਿਖੇ ਕਰਵਾਈ ਗਈ, ਜਿਸ ਦੌਰਾਨ ਵੱਖ-ਵੱਖ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਆਗੂਆਂ ਵੱਲੋਂ ਉਨ੍ਹਾਂ ਨੂੰ ਸ਼ਰਧਾਜਲੀਆਂ ਭੇਟ ਕੀਤੀਆਂ ਗਈਆਂ। ਇਸ ਤੋਂ ਪਹਿਲਾਂ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਸੰਤ ਬਾਬਾ ਗਿਆਨ ਸਿੰਘ ਜੀ ਅਤੇ ਭਾਈ ਜਸਕਰਨ ਸਿੰਘ ਜੀ (ਰਾਏਪੁਰ-ਅਰਾਈਆਂ) ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ, ਜਿਸ ਨਾਲ ਮਾਹੌਲ ਗੰਭੀਰ ਅਤੇ ਭਾਵੁਕ ਹੋ ਗਿਆ। ਸ਼ਰਧਾਜਲੀ ਭੇਟ ਕਰਦੇ ਹੋਏ ਵਿਧਾਇਕ ਸੁਖਪਾਲ ਸਿੰਘ ਖਹਿਰਾ, ਅਮਨਦੀਪ ਸਿੰਘ ਗੋਰਾ ਗਿੱਲ, ਡਾ. ਆਸਾ ਸਿੰਘ ਘੁੰਮਣ, ਤਹਿਸੀਲਦਾਰ ਗੁਰਮੀਤ ਸਿੰਘ ਨਡਾਲਾ, ਸਾਬਕਾ ਸਰਪੰਚ ਕੁਲਦੀਪ ਸਿੰਘ ਟਾਂਡੀ, ਸਟੀਫਨ ਕਾਲਾ, ਸਰਪੰਚ ਵਰਿੰਦਰ ਕੁਮਾਰ ਪਰਾਸ਼ਰ ਸਮੇਤ ਹੋਰਨਾਂ ਆਗੂਆਂ ਨੇ ਕਿਹਾ ਕਿ ਆੜ੍ਹਤੀ ਦਲਬੀਰ ਸਿੰਘ ਚੀਮਾ ਇਕ ਇਮਾਨਦਾਰ, ਮਿਲਣਸਾਰ ਤੇ ਸਮਾਜਸੇਵੀ ਵਿਅਕਤੀ ਸਨ। ਉਨ੍ਹਾਂ ਨੇ ਆਪਣੀ ਜ਼ਿੰਦਗੀ ਦੌਰਾਨ ਵਪਾਰ ਦੇ ਨਾਲ-ਨਾਲ ਸਮਾਜ ਸੇਵਾ ਦੇ ਖੇਤਰ ਵਿਚ ਵੀ ਬਣਦਾ ਯੋਗਦਾਨ ਪਾਇਆ। ਆਗੂਆਂ ਨੇ ਆਖਿਆ ਕਿ ਉਨ੍ਹਾਂ ਦੇ ਅਕਾਲ ਚਲਾਣੇ ਨਾਲ ਨਾ ਸਿਰਫ਼ ਪਰਿਵਾਰ ਸਗੋਂ ਸਮੂਹ ਵਪਾਰੀ ਵਰਗ, ਆੜ੍ਹਤੀ ਭਾਈਚਾਰੇ, ਸਿਆਸੀ ਜਗਤ ਤੇ ਇਲਾਕੇ ਨੂੰ ਇਕ ਅਪੂਰਣ ਘਾਟਾ ਪਿਆ ਹੈ। ਇਸ ਮੌਕੇ ਪਰਮਾਤਮਾ ਅੱਗੇ ਅਰਦਾਸ ਕੀਤੀ ਗਈ ਕਿ ਉਹ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖ਼ਸ਼ਣ ਤੇ ਪਰਿਵਾਰ ਨੂੰ ਇਹ ਭਾਰੀ ਦੁੱਖ ਸਹਿਣ ਦੀ ਤਾਕਤ ਪ੍ਰਦਾਨ ਕਰੇ। ਅਖੀਰ ਵਿਚ ਕੁਲਬੀਰ ਸਿੰਘ ਚੀਮਾ, ਸਹਿਜਪਾਲ ਸਿੰਘ ਚੀਮਾ ਅਤੇ ਸਮੂਹ ਚੀਮਾ ਪਰਿਵਾਰ ਵੱਲੋਂ ਅੰਤਿਮ ਅਰਦਾਸ ਵਿਚ ਸ਼ਾਮਲ ਹੋਈ ਸੰਗਤ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਪ੍ਰੀਤਮ ਸਿੰਘ ਚੀਮਾ, ਕੁਲਬੀਰ ਸਿੰਘ ਖਹਿਰਾ, ਅਵਤਾਰ ਸਿੰਘ ਵਾਲੀਆ, ਦਵਿੰਦਰ ਸਿੰਘ ਚੀਮਾ, ਬਿੱਕਰ ਸਿੰਘ ਮਾਨ, ਬਲਰਾਮ ਸਿੰਘ ਮਾਨ, ਜਸਵਿੰਦਰ ਸਿੰਘ ਕੂਕਾ, ਮਨੋਹਰ ਲਾਲ, ਰਾਧੇ ਸ਼ਿਆਮ, ਗੁਰਬਚਨ ਸਿੰਘ ਚੀਮਾ, ਹਰਜਿੰਦਰ ਸਿੰਘ ਸਾਹੀ, ਜਸਵੰਤ ਸਿੰਘ ਖੱਖ, ਪੰਡਤ ਸਤਪਾਲ ਲਹੌਰੀਆ, ਸੁਖਜਿੰਦਰ ਸਿੰਘ ਸੰਧੂ ਦਾਊਦਪੁਰ, ਸਿਮਰਜੀਤ ਸਿੰਘ ਮਿਰਜਾਪੁਰ, ਇੰਦਰਜੀਤ ਸਿੰਘ ਖੱਖ, ਗੁਰਪ੍ਰੀਤ ਸਿੰਘ ਪੱਡਾ, ਸਰਪੰਚ ਕਿਰਪਾਲ ਸਿੰਘ ਢਿੱਲੋਂ, ਰੋਮੀ ਬਾਜਵਾ, ਕੁਲਜੀਤ ਸਿੰਘ ਨੰਬਰਦਾਰ, ਬਲਕਾਰ ਸਿੰਘ ਢਿੱਲੋਂ, ਦਰਸ਼ਨ ਸਿੰਘ, ਅੰਗਰੇਜ਼ ਸਿੰਘ, ਮੁਖਜਿੰਦਰ ਸਿੰਘ, ਕਰਨੈਲ ਸਿੰਘ ਚੀਮਾ, ਹਰਜਿੰਦਰ ਸਿੰਘ ਚੀਮਾ, ਸਤਵਿੰਦਰ ਸਿੰਘ ਚੀਮਾ, ਗੁਰਪ੍ਰੀਤ ਸਿੰਘ ਵਾਲੀਆ, ਬਲਵਿੰਦਰ ਸਿੰਘ ਮੁਲਤਾਨੀ, ਅਮਰੀਕ ਸਿੰਘ ਸਾਹੀ, ਦਲਜਿੰਦਰ ਸਿੰਘ ਘੋਤੜਾ, ਕਿੱਕੀ ਪੱਡਾ, ਖੁਸ਼ਦੀਪ ਖਹਿਰਾ, ਜੋਬਨ ਢਿੱਲੋਂ, ਗੁਰਜੀਤ ਚਕੋਕੀ, ਰੂਬੀ ਭੁੱਲਰ, ਉਂਕਾਰ ਸਿੰਘ ਸਾਹੀ, ਸੁਨੀਲ ਠੇਕੇਦਾਰ ਸਮੇਤ ਵੱਡੀ ਗਿਣਤੀ ਵਿਚ ਸੰਗਤ ਹਾਜ਼ਰ ਰਹੀ।