ਮਾਤਾ ਸੁਰਜੀਤ ਕੌਰ ਨੂੰ ਵੱਖ-ਵੱਖ ਆਗੂਆਂ ਵੱਲੋਂ ਸ਼ਰਧਾਂਜਲੀ ਭੇਟ
ਮਾਤਾ ਸੁਰਜੀਤ ਕੌਰ ਦੀ ਅੰਤਿਮ ਅਰਦਾਸ ਮੌਕੇ ਵੱਖ ਵੱਖ ਆਗੂਆਂ ਵੱਲੋਂ ਸ਼ਰਧਾਂਜਲੀ ਭੇਂਟ
Publish Date: Tue, 24 Feb 2026 09:42 PM (IST)
Updated Date: Tue, 24 Feb 2026 09:46 PM (IST)

ਕੁੰਦਨ ਸਿੰਘ ਸਰਾਂ ਪੰਜਾਬੀ ਜਾਗਰਣ ਭੁਲੱਥ : ਪਿੰਡ ਮਾਨਾ ਤਲਵੰਡੀ ਵਿਖੇ ਜ਼ਿਲ੍ਹਾ ਕਪੂਰਥਲਾ ਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸੀਨੀਅਰ ਮੀਤ ਪ੍ਰਧਾਨ ਜਸਵਿੰਦਰ ਸਿੰਘ ਮਾਨਾ ਤਲਵੰਡੀ ਦੀ ਮਾਤਾ ਸੁਰਜੀਤ ਕੌਰ, ਜੋ ਪਿਛਲੇ ਦਿਨੀਂ ਸੰਖੇਪ ਬਿਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ ਸਨ, ਦੀ ਰੂਹ ਦੀ ਕਲਿਆਣਤਾ ਵਾਸਤੇ ਪਰਿਵਾਰ ਵੱਲੋਂ ਆਪਣੇ ਗ੍ਰਹਿ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਰਾਗੀ ਜਥੇ ਵੱਲੋਂ ਵੈਰਾਗਮਈ ਕੀਰਤਨ ਕਰਕੇ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਿਆ ਗਿਆ। ਕੀਰਤਨ ਤੋਂ ਬਾਅਦ ਮਾਤਾ ਸੁਰਜੀਤ ਕੌਰ ਨੂੰ ਭਾਰਤੀਆ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਜਨਰਲ ਸਕੱਤਰ ਸਰਬਜੀਤ ਸਿੰਘ ਬਾਠ ਵੱਲੋਂ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਜ਼ਿਲ੍ਹਾ ਪ੍ਰਧਾਨ, ਬਲਾਕ ਕਰਤਾਰਪੁਰ ਤੇ ਜਲੰਧਰ ਦੱਖਣੀ ਦੀ ਕਮਾਂਡ ਸੰਭਾਲ ਰਹੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜਸਬੀਰ ਸਿੰਘ ਲਿਟਾ ਨੇ ਮੰਚ ਤੋਂ ਮਾਤਾ ਸੁਰਜੀਤ ਕੌਰ ਨੂੰ ਸ਼ਰਧਾਂਜਲੀ ਭੇਟ ਕੀਤੀ। ਜਸਬੀਰ ਸਿੰਘ ਲਿਟਾ ਦੀ ਪਿਛਲੇ ਲੰਬੇ ਸਮੇਂ ਤੋਂ ਪਰਿਵਾਰ ਨਾਲ ਬਹੁਤ ਨੇੜਤਾ ਹੈ ਤੇ ਉਹ ਮਾਤਾ ਸੁਰਜੀਤ ਕੌਰ ਨੂੰ ਨੇੜਿਓਂ ਜਾਣਦੇ ਸਨ। ਮਾਤਾ ਸੁਰਜੀਤ ਕੌਰ ਦੇ ਵੱਡੇ ਬੇਟੇ ਗੁਰਨਾਮ ਸਿੰਘ ਤੇ ਸੁੱਚਾ ਸਿੰਘ ਵਿਸ਼ੇਸ਼ ਤੌਰ ’ਤੇ ਮਾਤਾ ਕੋਲ ਆਏ ਸਨ। ਉਨ੍ਹਾਂ ਦੇ ਦੋ ਛੋਟੇ ਬੇਟੇ ਜਸਵਿੰਦਰ ਸਿੰਘ ਤੇ ਬਲਦੇਵ ਸਿੰਘ ਪਿੰਡ ਵਿਚ ਰਹਿੰਦੇ ਹਨ। ਅੱਜ ਦੇ ਇਸ ਸ਼ਰਧਾਂਜਲੀ ਸਮਾਰੋਹ ਵਿਚ ਬਹਾਦਰ ਸਿੰਘ ਮੱਲੀਆਂ, ਸੂਰਤ ਸਿੰਘ ਕੁੱਦੋਵਾਲ, ਪੂਰਨ ਸਿੰਘ ਕੰਗ ਖੱਸਣ, ਕਰਮ ਸਿੰਘ ਮਾਨਾ ਤਲਵੰਡੀ, ਜਸਵਿੰਦਰ ਸਿੰਘ ਦੋਧੀ, ਜੋਗਿੰਦਰ ਸਿੰਘ ਭੱਟੀ, ਜਰਨੈਲ ਸਿੰਘ ਸੰਧੂ ਆਦਿ ਵੱਡੀ ਗਿਣਤੀ ’ਚ ਹਾਜ਼ਰ ਸਨ।