ਜਸਵੰਤ ਸਿੰਘ ਦੀ ਮੌਤ ਤੇ ਵੱਖ ਵੱਖ ਆਗੂਆਂ ਵੱਲੋਂ ਦੁੱਖ ਦਾ ਪ੍ਰਗਟਾਵਾ
ਜਸਵੰਤ ਸਿੰਘ ਦੀ ਮੌਤ ਤੇ ਵੱਖ ਵੱਖ ਆਗੂਆਂ ਵੱਲੋਂ ਦੁੱਖ ਦਾ ਪ੍ਰਗਟਾਵਾ
Publish Date: Wed, 22 Apr 2026 08:36 PM (IST)
Updated Date: Thu, 23 Apr 2026 04:10 AM (IST)

ਕੈਪਸ਼ਨ: 22ਕੇਪੀਟੀ25 ਜਸਵੰਤ ਸਿੰਘ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕਪੂਰਥਲਾ : ਮਜ਼੍ਹਬੀ ਸਿੱਖ ਸਮਾਜ ਦੀ ਮਾਣਮੱਤੀ ਸ਼ਖਸ਼ੀਅਤ ਜਸਵੰਤ ਸਿੰਘ ਡੀ.ਡੀ.ਪੀ.ਓ ਸਾਹਿਬ ਕਾਰ ਸੇਵਾ ਵਾਲੇ, ਚੇਅਰਮੈਨ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਵਿਦਿਅਕ ਅਤੇ ਭਲਾਈ ਟਰੱਸਟ ਚੰਡੀਗੜ੍ਹ, ਇਸ ਫ਼ਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ ਹਨ। ਜਸਵੰਤ ਸਿੰਘ ਨੇ ਮਿਤੀ 20-04-2026 ਸੋਮਵਾਰ ਸਵੇਰੇ ਲਗਭਗ 7.30 ਵਜੇ ਆਪਣੀ ਅੰਤਿਮ ਸਾਹ ਲਏ ਤੇ ਆਪਣੀ ਸੰਸਾਰਕ ਯਾਤਰਾ ਨੂੰ ਪੂਰੀ ਕਰਦੇ ਹੋਏ ਗੁਰੂ ਚਰਨਾਂ ’ਚ ਜਾ ਬਿਰਾਜੇ ਹਨ। ਸਰਦਾਰ ਸਾਹਿਬ ਉੱਘੇ ਸਿੱਖ ਵਿਦਵਾਨ, ਇਤਿਹਾਸਕਾਰ, ਇਕ ਵਧੀਆ ਸਾਬਕਾ ਅਫ਼ਸਰ ਤੇ ਕੌਮ ਦੀ ਅਗਵਾਈ ਕਰਨ ਵਾਲੇ ਜੁਝਾਰੂ ਨੇਤਾ ਸਨ। ਉਨ੍ਹਾਂ ਦੇ ਸੰਸਾਰ ਤੋਂ ਜਾਣ ਨਾਲ ਬਾਬਾ ਜੀਵਨ ਸਿੰਘ ਵਿਦਿਅਕ ਅਤੇ ਭਲਾਈ ਟਰੱਸਟ ਤੇ ਸਮੁੱਚੀ ਮਜ਼੍ਹਬੀ ਸਿੱਖ ਕੌਮ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਪਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਆਪਣੇ ਚਰਨਾਂ ’ਚ ਨਿਵਾਸ ਬਖਸ਼ੇ ਅਤੇ ਕੌਮ, ਪਰਿਵਾਰ ਸਾਕ ਸਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਜੀ। ਇਸ ਦੁਖ ਦੇ ਸਮੇਂ ਮਜ਼੍ਹਬੀ ਸਿੱਖ ਸਮਾਜ ਵਿਚ ਸੋਗ ਦੀ ਲਹਿਰ ਦੌੜ ਗਈ। ਇਸ ਮੌਕੇ ਜੱਥੇਦਾਰ ਬਾਬਾ ਮੇਜਰ ਸਿੰਘ ਸੋਢੀ, ਕਮਾਂਡੈਂਟ ਜਸਕਰਨ ਸਿੰਘ, ਲਛਮਣ ਸਿੰਘ ਰੰਧਾਵਾ ਪੀਸੀਐੱਸ, ਬੂਟਾ ਸਿੰਘ ਪੰਡੋਰੀ ਮੁੱਖ ਸੰਪਾਦਕ ਰੰਘਰੇਟਾ ਸੰਸਾਰ ਮੈਗਜ਼ੀਨ, ਰਾਜਿੰਦਰ ਸੰਨਮ ਗਾਇਕ ਤੇ ਗੀਤਕਾਰ ਕਸ਼ਮੀਰ ਸਿੰਘ ਭੁਲੱਥ, ਬਲਵੀਰ ਸਿੰਘ ਚੀਮਾ, ਗੁਰਮੇਲ ਸਿੰਘ ਗਿੱਲ ਮਾਨਸਾ ਡਾ. ਜਸਪ੍ਰੀਤ ਸਿੰਘ ਪੰਡੋਰੀ, ਜੱਥੇਦਾਰ ਬਾਬਾ ਰਣਜੀਤ ਸਿੰਘ, ਵਰਿੰਦਰ ਕੁਮਾਰ, ਮਾਸਟਰ ਅਮਰਜੀਤ ਸਿੰਘ ਨਕੋਦਰ, ਮਾਸਟਰ ਅਮਰਜੀਤ ਪੰਡੋਰੀ, ਬਲਵੀਰ ਸਿੰਘ ਸ਼ੇਰਗਿੱਲ, ਡਾ. ਸਰਬਜੀਤ ਸਿੰਘ ਸਹੋਤਾ ਆਦਿ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।