ਵਿਆਨਾ ਦੇ ਗੁਰੂ ਘਰਾਂ ’ਚ ਵਿਸਾਖੀ ਦਿਹਾੜਾ ਸ਼ਰਧਾ ਨਾਲ ਮਨਾਇਆ
ਆਸਟਰੀਆ ਵਿਆਨਾ ਦੇ ਗੁਰੂ ਘਰਾਂ ਚ ਵਿਸਾਖੀ ਦਿਹਾੜਾ ਸ਼ਰਧਾ ਨਾਲ ਮਨਾਇਆ
Publish Date: Tue, 21 Apr 2026 07:49 PM (IST)
Updated Date: Tue, 21 Apr 2026 07:52 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਵਿਸਾਖੀ ਦੇ ਪਾਵਨ ਦਿਹਾੜੇ ਨੂੰ ਮੁੱਖ ਰੱਖਦਿਆਂ ਆਸਟਰੀਆ ਦੇ ਵਿਆਨਾਂ ਸ਼ਹਿਰ ਵਿਚ ਵੱਖ-ਵੱਖ ਗੁਰੂ ਘਰਾਂ ਵਿਚ ਪ੍ਰਬੰਧਕ ਕਮੇਟੀਆਂ ਵੱਲੋਂ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਧਾਰਮਿਕ ਪ੍ਰੋਗਰਾਮ ਉਲੀਕੇ ਗਏ। ਗੁਰਦੁਆਰਾ ਗੁਰੂ ਨਾਨਕ ਦਰਬਾਰ 22 ਡਿਸਟਰਿਕਟ ਤੇ ਗੁਰਦੁਆਰਾ ਸਿੰਘ ਸਭਾ 12 ਡਿਸਟਰਿਕਟ ਵਿਚ ਵਿਸਾਖੀ ਨੂੰ ਸਮਰਪਿਤ ਸਮਾਗਮ ਕਰਵਾਏ ਗਏ। ਇਨ੍ਹਾਂ ਸਮਾਗਮਾਂ ਵਿਚ ਸਿੱਖ ਸੰਗਤਾਂ ਨੇ ਭਾਰੀ ਗਿਣਤੀ ਵਿਚ ਹਾਜ਼ਰੀ ਭਰੀ। ਸਮਾਗਮਾਂ ਵਿਚ ਪੰਜਾਬ ਦੀ ਧਰਤੀ ਤੋਂ ਇੰਟਰਨੈਸ਼ਨਲ ਸ਼੍ਰੋਮਣੀ ਪੰਥਕ ਢਾਡੀ ਗੁਰਜੀਤ ਸਿੰਘ ਗੌਰੀ ਜਾਂਗਲਾ ਦਾ ਢਾਡੀ ਜਥਾ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਇਆ। ਜਥੇ ਵੱਲੋਂ ਦੀਵਾਨਾਂ ਵਿਚ ਗੁਰ ਜਸ ਸੁਣਾ ਕੇ ਸੰਗਤਾਂ ਨੂੰ ਖਾਲਸਾ ਸਾਜਨਾ ਤੇ ਵਿਸਾਖੀ ਦੀ ਮਹੱਤਤਾ ਬਾਰੇ ਇਤਿਹਾਸ ਸੁਣਾ ਕੇ ਨਿਹਾਲ ਕੀਤਾ ਗਿਆ। ਦੋਹਾਂ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਵੱਲੋਂ ਸਮਾਗਮਾਂ ਦੌਰਾਨ ਗੁਰਜੀਤ ਸਿੰਘ ਗੌਰੀ ਜਾਂਗਲਾ ਦੇ ਸਮੁੱਚੇ ਢਾਡੀ ਜਥੇ ਢਾਡੀ ਬੂਟਾ ਸਿੰਘ ਸੁੰਨੜ, ਢਾਡੀ ਸਿਮਰਨਜੀਤ ਸਿੰਘ ਸੁਨੜ ਸਰੰਗੀ ਮਾਸਟਰ, ਗੁਰਪ੍ਰੀਤ ਸਿੰਘ ਗੋਪੀ ਸਾਦਕਪੁਰੀਆ ਨੂੰ ਸਿਰੋਪਾਓ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਨ੍ਹਾਂ ਸਮਾਗਮਾਂ ਦੌਰਾਨ ਗੁਰੂ ਨਾਨਕ ਗੁਰਦੁਆਰਾ 22 ਡਿਸਟ੍ਰਿਕਟ ਵਿਆਨਾ ਅਸਟਰੀਆ ਦੀ ਪ੍ਰਬੰਧਕ ਕਮੇਟੀ ਜਗਤਾਰ ਸਿੰਘ ਬੰਗਾ ਜਰਨਲ ਵਾਈਸ ਪ੍ਰਧਾਨ, ਜੋਗਿੰਦਰ ਸਿੰਘ ਬੱਬੀ, ਸੁੱਖਾ ਸਿੰਘ ਮੁਲਤਾਨੀ ਚੇਅਰਮੈਨ ਫਾਰਾ ਮਾਰਕੀਟ ਐਸੋਸੀਏਸ਼ਨ, ਦਲਵਿੰਦਰ ਸਿੰਘ ਬੱਗੂ ਸੈਫਰਨ ਰੈਸਟੋਰੈਂਟ ਵਾਲੇ, ਤਰਸੇਮ ਸਿੰਘ ਟੇਸਟ ਆਫ ਇੰਡੀਆ ਰੈਸਟੋਰੈਂਟ ਵਾਲੇ, ਭਾਨਾ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।