ਅਰਬਨ ਅਸਟੇਟ ਵੈੱਲਫੇਅਰ ਸੋਸਾਇਟੀ ਵੱਲੋਂ ਸਟੇਟ ਐਵਾਰਡੀ ਬਾਬਾ ਦਾ ਸਨਮਾਨ
ਅਰਬਨ ਅਸਟੇਟ ਵੈਲਫੇਅਰ ਸੋਸਾਇਟੀ ਵੱਲੋਂ ਸਟੇਟ ਐਵਾਰਡੀ ਗੁਰਮੁਖ ਸਿੰਘ ਬਾਬਾ ਦਾ ਸਨਮਾਨ
Publish Date: Sat, 07 Feb 2026 08:27 PM (IST)
Updated Date: Sat, 07 Feb 2026 08:29 PM (IST)

ਕਪੂਰਥਲਾ : ਅਰਬਨ ਅਸਟੇਟ ਵੈੱਲਫੇਅਰ ਸੋਸਾਇਟੀ ਕਪੂਰਥਲਾ ਵੱਲੋਂ ਅਰਬਨ ਅਸਟੇਟ ਵਿਚ ਹਰ ਸਾਲ ਦੀ ਤਰ੍ਹਾਂ ਕਰਵਾਏ ਗਏ ਵਿਸ਼ੇਸ਼ ਸਮਾਗਮ ਮੌਕੇ ਹੈੱਡ ਟੀਚਰ ਗੁਰਮੁੱਖ ਸਿੰਘ ਸਟੇਟ ਐਵਾਰਡੀ ਨੂੰ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੂੰ ਇਹ ਸਨਮਾਨ ਸਮਾਗਮ ਦੇ ਮੁੱਖ ਮਹਿਮਾਨ ਨਾਮਦੇਵ ਅਰੋੜਾ, ਸੋਸਾਇਟੀ ਦੇ ਪ੍ਰਧਾਨ ਐਡਵੋਕੇਟ ਅਨੁਜ ਆਨੰਦ ਤੇ ਐਡਵੋਕੇਟ ਕਰਮਬੀਰ ਸਿੰਘ ਚੰਦੀ ਹਲਕਾ ਇੰਚਾਰਜ ਆਮ ਪਾਰਟੀ ਕਪੂਰਥਲਾ ਨੇ ਦਿੱਤਾ। ਇਸ ਮੌਕੇ ਉਨ੍ਹਾਂ ਨਾਲ ਸੋਸਾਇਟੀ ਦੇ ਅਹੁਦੇਦਾਰ ਜਨਰਲ ਸਕੱਤਰ ਰਵੀ ਪ੍ਰਕਾਸ਼ ਸ਼ਰਮਾ, ਵਿੱਤ ਸਕੱਤਰ ਗੁਰਨਾਮ ਸਿੰਘ ਹਾਂਡਾ, ਸੀਨੀਅਰ ਮੀਤ ਪ੍ਰਧਾਨ ਕੁਲਵਿੰਦਰ ਸਿੰਘ ਨਾਗਰਾ, ਹੇਮੰਤ ਪੁਲਾਨੀ, ਵਿਕਾਸ ਪੁਰੀ, ਹਰਮਿੰਦਰ ਸਿੰਘ, ਸੋਸਾਇਟੀ ਦੇ ਸਾਬਕਾ ਪ੍ਰਧਾਨ ਡਾ. ਰਣਜੀਤ ਰਾਏ ਵੀ ਮੌਜੂਦ ਸਨ। ਐਡਵੋਕੇਟ ਅਨੁਜ ਆਨੰਦ ਨੇ ਦੱਸਿਆ ਕਿ ਗੁਰਮੁਖ ਸਿੰਘ, ਜੋ ਕਿ ਅਰਬਨ ਅਸਟੇਟ ਦੇ ਨਿਵਾਸੀ ਹਨ ਨੂੰ, ਉਨ੍ਹਾਂ ਵੱਲੋਂ ਸਿੱਖਿਆ ਤੇ ਸਮਾਜ ਲਈ ਪਾਏ ਯੋਗਦਾਨ ਲਈ ਵਿਸ਼ਵ ਅਧਿਆਪਕ ਦਿਵਸ ਦੇ ਮੌਕੇ ’ਤੇ ਸਾਲ 2025 ਲਈ ਪੰਜਾਬ ਰਾਜ ਅਧਿਆਪਕ ਪੁਰਸਕਾਰ ਨਾਲ ਸਨਮਾਨਿਤ ਕਰਨ ਤੇ ਸਾਰੇ ਅਰਬਨ ਅਸਟੇਟ ਨਿਵਾਸੀਆਂ ਨੂੰ ਬਹੁਤ ਖੁਸ਼ੀ ਤੇ ਮਾਣ ਮਹਿਸੂਸ ਹੋਇਆ ਹੈ। ਕੁਲਵਿੰਦਰ ਸਿੰਘ ਨਾਗਰਾ ਨੇ ਦੱਸਿਆ ਕਿ ਗੁਰਮੁਖ ਸਿੰਘ ਵੱਲੋਂ ਅਰਬਨ ਅਸਟੇਟ ਵਿਚ ਵੀ ਦੋ ਵਾਰ ਮੌਨਸੂਨ ਵਿਚ ਵੱਡੇ ਪੱਧਰ ’ਤੇ ਪੌਦੇ ਲਗਾ ਕੇ ਕਾਲੋਨੀ ਨੂੰ ਹਰਾ-ਭਰਾ ਬਣਾਉਣ ਵਿਚ ਆਪਣਾ ਯੋਗਦਾਨ ਪਾਇਆ ਹੈ। ਇਸ ਤੋਂ ਇਲਾਵਾ ਸੋਸਾਇਟੀ ਵੱਲੋਂ ਕੀਤੇ ਜਾਂਦੇ ਕੰਮਾਂ ਵਿਚ ਉਹ ਅਹਿਮ ਰੋਲ ਅਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਸਾਡੇ ਸਾਰਿਆਂ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਇਸ ਤਰਾਂ ਦੇ ਉੱਦਮੀ ਤੇ ਅਗਾਂਹਵਧੂ ਅਧਿਆਪਕ ਸਾਡੀ ਸੋਸਾਇਟੀ ਦਾ ਹਿੱਸਾ ਹਨ। ਸਟੇਟ ਅਵਾਰਡੀ ਹੈੱਡ ਟੀਚਰ ਗੁਰਮੁਖ ਸਿੰਘ ਨੂੰ ਸਨਮਾਨਿਤ ਕਰਨ ਮੌਕੇ ਦਾਤਾਰ ਸਿੰਘ ਹਾਂਡਾ, ਐਡਵੋਕੇਟ ਜੇਜੇ ਐੱਸ ਅਰੋੜਾ, ਬਹਾਦੁਰ ਸਿੰਘ ਖਿੰਡਾ, ਪ੍ਰਸ਼ੋਤਮ ਸਿੰਘ ਖਿੰਡਾ, ਰਾਜਦੀਪ ਸਿੰਘ ਮੱਲੀ, ਹਰਿੰਦਰਜੀਤ ਸਿੰਘ, ਰਕੇਸ਼ ਸ਼ਰਮਾ, ਵਿਸ਼ਾਲ ਦੇਵਗਨ, ਵਿਨੋਦ ਸੂਦ, ਜਸਵਿੰਦਰ ਸਿੰਘ ਟੋਹਰਾ ਤੇ ਅਸ਼ੋਕ ਗੁਪਤਾ ਆਦਿ ਹਾਜ਼ਰ ਸਨ।