ਸਮੁੱਚੇ ਮਿਹਨਤਕਸ਼ ਲੋਕਾਂ ਨੂੰ ਮੈਦਾਨ ’ਚ ਨਿਤਰਨ ਦਾ ਸੱਦਾ ਦਿੱਤਾ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸੰਯੁਕਤ ਕਿਸਾਨ ਮੋਰਚਾ ਪੰਜਾਬ, ਭਾਰਤ ਤੇ ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ ’ਤੇ ਸੁਲਤਾਨਪੁਰ ਲੋਧੀ ਵਿਖੇ ਸਾਮਰਾਜ ਵਿਰੋਧੀ ਦਿਵਸ ਮਨਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ਆਗੂਆਂ ਨੇ ਸ਼ਿਰਕਤ ਕੀਤੀ ਤੇ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦਾ ਦਿਨ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਵੀ ਹੈ। ਅੰਗਰੇਜ਼ ਸਾਮਰਾਜ ਵੱਲੋਂ ਉਸ ਸਮੇਂ ਦੇ ਸਭ ਤੋਂ ਰੋਸ਼ਨ ਦਿਮਾਗ ਦੇ ਚਿੰਤਕ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਦੇ ਕੇ ਸ਼ਹੀਦ ਕੀਤਾ ਗਿਆ ਸੀ। ਸਾਮਰਾਜ ਕਿਸੇ ਸਰੀਰ ਨੂੰ ਤਾਂ ਫਾਂਸੀ ਦੇ ਕੇ ਮਾਰ ਸਕਦਾ ਹੈ ਪਰ ਉਸ ਇਨਕਲਾਬੀ ਸੋਚ ਨੂੰ ਖਤਮ ਨਹੀਂ ਕਰ ਸਕਦੇ। ਅੱਜ ਵਿਸ਼ਵ ਵਪਾਰ ਦੇ ਪਰਦੇ ਹੇਠ ਸਾਮਰਾਜ ਵੱਲੋਂ ਲੋਕਾਂ ਦੀ ਨੰਗੀ-ਚਿੱਟੀ ਲੁੱਟ ਕੀਤੀ ਜਾ ਰਹੀ ਹੈ। ਅਮਰੀਕਾ ਸਾਮਰਾਜ ਦੇ ਹੁਕਮਾਂ ਨੂੰ ਲਾਗੂ ਕਰਦੇ ਹੋਏ ਰੀੜ ਰਹਿਤ ਭਾਰਤੀ ਆਗੂਆਂ ਵੱਲੋਂ ਸਤ ਬਚਨ ਕਹਿ ਕੇ ਲਾਗੂ ਕੀਤਾ ਜਾ ਰਿਹਾ ਹੈ। ਮੋਦੀ ਸਰਕਾਰ ਵੱਲੋਂ ਚਾਰ ਲੇਬਰ ਕੋਡ, ਬਿਜਲੀ ਬਿੱਲ, ਬੀਜ ਸੋਧ ਬਿਲ ਤੇ ਮਨਰੇਗਾ ਨੂੰ ਹੌਲੀ-ਹੌਲੀ ਖਤਮ ਕਰਨ ਲਈ ਬਿੱਲ ਪਾਰਲੀਮੈਂਟ ਵਿਚ ਪਾਸ ਕਰਕੇ ਲਾਗੂ ਕੀਤੇ ਜਾ ਰਹੇ ਹਨ। ਸਾਮਰਾਜ ਵੱਲੋਂ ਲਾਗੂ ਕੀਤੇ ਜਾ ਰਹੇ ਅਸਾਵੇਂ ਟੈਕਸਾਂ ਨੇ ਸਾਡੀ ਕਿਸਾਨੀ ਡੇਅਰੀ ਤੇ ਮਜ਼ਦੂਰਾਂ ਦਾ ਲੱਕ ਤੋੜ ਦੇਣਾ ਹੈ ਤੇ ਸਾਡੀ ਖੇਤੀ ਸੰਨਤ ਤੇ ਡੇਅਰੀ ਤਬਾਹ ਹੋ ਜਾਵੇਗੀ। ਇਸ ਲਈ ਅੱਜ ਦੇ ਦਿਨ ਅਸੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਾਮਰਾਜ ਵਿਰੁੱਧ ਲੜਨ ਦਾ ਅਹਿਦ ਕਰਦੇ ਹਾਂ ਤੇ ਸਮੁੱਚੇ ਮਿਹਨਤਕਸ਼ ਲੋਕਾਂ ਨੂੰ ਮੈਦਾਨ ਵਿਚ ਨਿਤਰਨ ਦਾ ਸੱਦਾ ਦਿੰਦੇ ਹਾਂ। ਇਸ ਮੌਕੇ ਬਲਵਿੰਦਰ ਸਿੰਘ ਭੁੱਲਰ ਸੂਬਾ ਕਮੇਟੀ ਮੈਂਬਰ ਕਿਰਤੀ ਕਿਸਾਨ ਯੂਨੀਅਨ ਕਪੂਰਥਲਾ, ਰਸ਼ਪਾਲ ਸਿੰਘ ਜਨਰਲ ਸਕੱਤਰ ਖੇਤੀ ਕਿਸਾਨ ਯੂਨੀਅਨ ਪੰਜਾਬ, ਬਲਦੇਵ ਸਿੰਘ ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ, ਪਿਆਰਾ ਸਿੰਘ ਭੰਡਾਲ ਪੇਂਡੂ ਮਜ਼ਦੂਰ ਯੂਨੀਅਨ, ਅਮਰਜੀਤ ਸਿੰਘ ਟਿੱਬਾ ਪ੍ਰਧਾਨ ਕੁਲ ਹਿੰਦ ਕਿਸਾਨ ਸਭਾ, ਦਿਆਲ ਸਿੰਘ ਦੀਪੇਵਾਲ, ਸੁਖਦੇਵ ਸਿੰਘ ਟਿੱਬਾ ਪੈਨਸ਼ਨਰ ਐਸੋਸੀਏਸ਼ਨ ਪਾਵਰਕਾਮ, ਅਜੀਤ ਸਿੰਘ ਜੱਟ ਸਭਾ,ਧਰਮਿੰਦਰ ਸਿੰਘ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਡਕੋਂਦਾ, ਨਿਰਮਲ ਸਿੰਘ ਸ਼ੇਰਪੁਰ ਸੱਦਾ ਸੂਬਾਈ ਆਗੂ ਪੇਡੂ ਮਜ਼ਦੂਰ ਯੂਨੀਅਨ ਪੰਜਾਬ, ਕੁਲਦੀਪ ਕੌਰ ਬੋਹੜ ਵਾਲਾ ਪੇਡੂ ਮਜ਼ਦੂਰ ਯੂਨੀਅਨ, ਪ੍ਰਿੰਸੀਪਲ ਲਖਬੀਰ ਸਿੰਘ, ਤਰਸੇਮ ਸਿੰਘ ਬੰਨੇਮੱਲ ਜਨਰਲ ਸਕੱਤਰ ਕੀਰਤੀ ਕਿਸਾਨ ਯੂਨੀਅਨ, ਰਜਿੰਦਰ ਸਿੰਘ ਮਝੈਲ, ਮੁਕੰਦ ਸਿੰਘ ਭੁਲਾਣਾ, ਮੁਖਤਿਆਰ ਸਿੰਘ ਜਨਰਲ ਸਕੱਤਰ ਸਾਹਿਤ ਸਭਾ, ਹਰਿੰਦਰ ਸਿੰਘ ਚੀਮਾ ਕੇ ਐਲ ਕੌਸ਼ਲ ਟਰੇਡ ਯੂਨੀਅਨ, ਜੈਪਾਲ ਫਗਵਾੜਾ, ਸੁਖਚੈਨ ਸਿੰਘ ਨੱਥੂਚਾਹਲ , ਬਲਵੀਰ ਸਿੰਘ ਸ਼ੇਰਪੁਰੀ, ਸੁਰਜੀਤ ਸਿੰਘ ਠੱਟਾ, ਰਵਿੰਦਰ ਸਿੰਘ ਭੰਡਾਲ, ਡਾਕਟਰ ਸਵਰਨ ਸਿੰਘ ਪ੍ਰਧਾਨ ਸਹਿਤ ਸਭਾ, ਗੁਰਦੀਪ ਸਿੰਘ ਫੱਤੁਢੀਂਗਾ, ਗੁਰਦੇਵ ਸਿੰਘ ਤਾਜਪੁਰ, ਭਗਵਾਨ ਸਿੰਘ, ਮੋਹਨ ਸਿੰਘ, ਮੁਲਾਜਮ ਆਗੂ ਕੁਲਵੰਤ ਕੌਰ ਮੇਵਾ ਸਿੰਘ ਵਾਲਾ, ਗੁਰਲਾਲ ਜੀਤ ਕੌਰ ਸੰਧੂ, ਭਗਵੰਤ ਸਿੰਘ ਕਿਰਤੀ ਕਿਸਾਨ ਯੂਨੀਅਨ, ਬਲਵਿੰਦਰ ਸਿੰਘ ਬਾਜਵਾ , ਸੁਖਵਿੰਦਰ ਸਿੰਘ ਸ਼ਹਿਰੀ ਟਿੱਬਾ, ਗਗਨਦੀਪ ਸਿੰਘ ਟਿੱਬਾ, ਮਾ. ਚਰਨ ਸਿੰਘ ਹੈਬਤਪੁਰ, ਸਰਵਣ ਸਿੰਘ ਕਰਮਜੀਤਪੁਰ, ਪਲਵਿੰਦਰ ਸਿੰਘ ਕਾਲਾ ਸੰਘਿਆਂ, ਸਰਵਨ ਸਿੰਘ ਕਾਲਾ ਸੰਘਿਆ, ਧਰਮਿੰਦਰ ਸਿੰਘ ਖਿਜਰਪੁਰ, ਜੋਗਾ ਸਿੰਘ ਕਾਲਾ ਸੰਘਿਆ, ਪਵਿੱਤਰ ਸਿੰਘ ਕਾਲਾ ਸੰਘਿਆ, ਰਣਦੀਪ ਸਿੰਘ ਰਾਣਾ , ਹਰਿੰਦਰ ਸਿੰਘ ਚੀਮਾ, ਅਸ਼ੋਕ ਕੁਮਾਰ ਕਪੂਰਥਲਾ, ਹਰਬੰਸ ਸਿੰਘ ਚੱਕ ਕੋਟਲਾ, ਹਰਵੰਤ ਸਿੰਘ ਵੜੈਚ ਮੋਠਾਂਵਾਲਾ, ਸੁਰਜੀਤ ਸਿੰਘ ਭਾਰਤੀ ਕਿਸਾਨ ਯੂਨੀਅਨ ਡਕੌਂਦਾ, ਕਾਮਰੇਡ ਨਿਰੰਜਨ ਸਿੰਘ, ਗੁਰਨਾਮ ਲਾਲ, ਭਜਨ ਸਿੰਘ, ਸੀਤਲ ਸਿੰਘ, ਕੁਲਵਿੰਦਰ ਸਿੰਘ ਭੰਡਾਲ, ਧਰਮਜੀਤ ਸਿੰਘ, ਮਲਕੀਤ ਸਿੰਘ ਸ਼ੇਰਪੁਰ ਸਧਾ, ਜਸਵਿੰਦਰ ਸਿੰਘ ਮੰਗੂਪੁਰ, ਕੁਲਦੀਪ ਸਿੰਘ ਡਡਵਿੰਡੀ, ਸੁਖਦੇਵ ਸਿੰਘ ਅਮਰਕੋਟ, ਚਰਨਜੀਤ ਸਿੰਘ, ਬਾਬਾ ਅਵਤਾਰ ਸਿੰਘ ਆਦਿ ਵੀ ਹਾਜ਼ਰ ਸਨ।