ਯੂਨੀਅਨ ਦੀ 21 ਜੁਲਾਈ ਨੂੰ ਹਰਦੀਪ ਮੁੰਡੀਆਂ ਦੇ ਹਲਕੇ ’ਚ ਰੈਲੀ : ਮੱਖਣ ਸਿੰਘ
ਯੂਨੀਅਨ ਦੀ 21 ਜੁਲਾਈ ਨੂੰ ਹਰਦੀਪ ਮੁੰਡੀਆਂ ਦੇ ਹਲਕੇ ਵਿੱਚ ਰੈਲੀ : ਮੱਖਣ ਸਿੰਘ
Publish Date: Wed, 10 Jun 2026 08:17 PM (IST)
Updated Date: Thu, 11 Jun 2026 04:09 AM (IST)

* ਡੀਏ ਨਾਂ ਦੇਣ ਕਾਰਨ ਪੰਜਾਬ ਸਰਕਾਰ ਖ਼ਿਲਾਫ਼ ਮੁਲਾਜ਼ਮਾਂ ’ਚ ਪੂਰਾ ਰੋਸ : ਸੰਜੀਵ ਕੌਂਡਲ ਕੈਪਸ਼ਨ: 10ਕੇਪੀਟੀ17 ਪੀ ਡਬਲਯੂ ਡੀ ਫੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਮੱਖਣ ਸਿੰਘ, ਸੂਬਾ ਪ੍ਰੈੱਸ ਸਕੱਤਰ ਸੰਜੀਵ ਕੌਂਡਲ ਤੇ ਹੋਰ ਅਹੁਦੇਦਾਰ 21 ਜੁਲਾਈ ਨੂੰ ਕੈਬਨਿਟ ਮੰਤਰੀ ਮੁੰਡੀਆਂ ਦੇ ਹਲਕੇ ਵਿੱਚ ਹੋਣ ਵਾਲੀ ਰੈਲੀ ਸਬੰਧੀ ਮੀਟਿੰਗ ਉਪਰੰਤ ਗੱਲਬਾਤ ਕਰਦੇ ਹੋਏ। ਸੁਖਵਿੰਦਰ ਸਿੰਘ ਸਿੱਧੂ ਪੰਜਾਬੀ ਜਾਗਰਣ ਕਾਲਾ ਸੰਘਿਆਂ : ਪੀਡਬਲਯੂਡੀ ਫੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਸੰਜੀਵ ਕੌਂਡਲ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਯੂਨੀਅਨ ਦੇ ਪ੍ਰਮੁੱਖ ਆਗੂਆਂ ਦੀ ਵਿਸ਼ੇਸ਼ ਮੀਟਿੰਗ 21 ਜੁਲਾਈ ਦੀ ਰੈਲੀ ਨੂੰ ਕਾਮਯਾਬ ਕਰਨ ਲਈ ਕੀਤੀ ਗਈ। ਉਹਨਾਂ ਕਿਹਾ ਕਿ ਵੱਖ ਵੱਖ ਮੰਗਾਂ ਨੂੰ ਲੈ ਕੇ ਸੂਬਾ ਪੱਧਰੀ ਮੀਟਿੰਗ ਸੂਬਾ ਪ੍ਰਧਾਨ ਮੱਖਣ ਸਿੰਘ ਦੀ ਪ੍ਰਧਾਨਗੀ ਹੇਠ ਮਹਿਕਮੇ ਦੇ ਡਿਪਟੀ ਡਾਇਰੈਕਟਰ ਨਾਲ ਅਤੇ ਫੇਰ ਯੂਨੀਅਨ ਦੀ ਆਪਣੀ ਸੂਬਾ ਕਮੇਟੀ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ ਡੀ ਏ ਨਾ ਦੇਣ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਇਸੇ ਦੌਰਾਨ ਯੂਨੀਅਨ ਦੀਆਂ ਮੰਗਾਂ ਨੂੰ ਪੂਰਾ ਕਰਵਾਉਣ ਲਈ ਯੂਨੀਅਨ ਵੱਲੋਂ ਫੈਸਲਾ ਕੀਤਾ ਗਿਆ ਕਿ 15 ਜੂਨ ਤੋਂ 30 ਜੂਨ ਤੱਕ ਯੂਨੀਅਨ ਵੱਲੋਂ ਮੰਡਲ ਦਫ਼ਤਰਾਂ ਵਿੱਚ ਧਰਨਾ ਲਾ ਕੇ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜਿਆ ਜਾਵੇਗਾ। ਸੂਬਾ ਪ੍ਰਧਾਨ ਮੱਖਣ ਸਿੰਘ ਨੇ ਕਿਹਾ ਕਿ ਜੇਕਰ ਸਰਕਾਰ ਯੂਨੀਅਨ ਦੀਆਂ ਮੰਗਾਂ ਤੇ ਜਲਦ ਫੈਸਲਾ ਨਹੀਂ ਲੈਂਦੀ ਤਾਂ 21 ਜੁਲਾਈ ਨੂੰ ਮਹਿਕਮੇ ਦੇ ਮੰਤਰੀ ਹਰਦੀਪ ਮੁੰਡੀਆਂ ਦਾ ਘਰਾਓ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਯੂਨੀਅਨ ਦੀਆਂ ਮੁੱਖ ਮੰਗਾਂ ’ਚ ਮਹਿਕਮੇ ’ਚ ਕੰਮ ਕਰਦੇ ਇਨਲਿਸਟਮੇਂਟ , ਆਊਟਸੋਰਸ ਵਾਲੇ ਕਾਮਿਆਂ ਨੂੰ ਮਹਿਕਮੇ ਵਿਚ ਲਿਆਉਣਾ, ਮਸਟਰੋਲ ਵਾਲੇ ਕਾਮਿਆਂ ਨੂੰ ਰੈਗੂਲਰ ਕਰਨਾ , ਰੈਗੂਲਰ ਫੀਲਡ ਕਰਮਚਾਰੀਆਂ ਨੂੰ ਤੱਰਕੀ ਦਾ ਕੋਈ ਵੀ ਲਾਭ ਨਹੀਂ ਮਿਲਦਾ ਇਹ ਕਰਮਚਾਰੀ ਜਿਸ ਪੋਸਟ ਤੇ ਭਰਤੀ ਹੁੰਦੇ ਹਨ ਉਸ ਤੇ ਹੀ ਰਿਟਾਇਰ ਹੋ ਜਾਂਦੇ ਹਨ। ਇਨ੍ਹਾਂ ਕਰਮਚਾਰੀਆਂ ਨੂੰ ਤੱਰਕੀ ਦਾ ਲਾਭ ਦਿੱਤਾ ਜਾਵੇ, ਬੇਲੋੜੇ ਸ਼ੋਅ ਕਾਜ ਨੋਟਿਸ ਵਾਪਿਸ ਲਏ ਜਾਣ ਤੇ ਇਨ੍ਹਾਂ ਮੁਲਾਜ਼ਮਾਂ ਨੂੰ ਬਣਦੀ ਤੱਰਕੀ ਦਿੱਤੀ ਜਾਵੇ, ਫੀਲਡ ਸਟਾਫ ਨੂੰ ਕੋਈ ਵੀ ਹਫਤਾਵਾਰੀ ਛੁੱਟੀ ਨਹੀਂ ਮਿਲਦੀ ਉਸ ਦੇ ਬਦਲੇ ਛੁੱਟੀ ਦਾ ਲਾਭ ਦਿੱਤਾ ਜਾਵੇ, ਦਰਜਾ ਚਾਰ ਕਰਮਚਾਰੀਆਂ ਨੂੰ ਵਰਦੀਆਂ ਦੇ ਪੈਸੇ ਤਿੰਨ ਸਾਲ ਬਾਅਦ ਉਨਾਂ ਮੁਲਾਜ਼ਮਾਂ ਦੀ ਤਨਖਾਹ ਨਾਲ ਲਗਾ ਕੇ ਦਿੱਤੇ ਜਾਣ, ਤਰਸ ਦੇ ਆਧਾਰ ’ਤੇ ਨੌਕਰੀਆਂ ਦੇ ਕੇਸ ਕਲੀਅਰ ਕੀਤੇ ਜਾਣ ਅਤੇ ਦਰਜਾ ਚਾਰ ਟੈਸਟ ਪਾਸ ਮੁਲਾਜ਼ਮਾਂ ਦੇ ਆਰਡਰ ਜਲਦੀ ਦਰਜ਼ਾ ਤਿੰਨ ਵਿੱਚ ਕੀਤੇ ਜਾਣ। ਇਸ ਮੌਕੇ ਸੂਬਾ ਜਰਨਲ ਸਕੱਤਰ ਫੁੱਮਣ ਸਿੰਘ, ਸੀਨੀਅਰ ਮੀਤ ਪ੍ਰਧਾਨ ਬਲਰਾਜ ਮੋੜ, ਸੂਬਾ ਕੈਸ਼ੀਅਰ ਬਲਜਿੰਦਰ ਸਿੰਘ, ਰਾਜਪਾਲ ਲਸੋਈ, ਸਤਨਾਮ ਸਿੰਘ, ਦਰਸ਼ਨ ਸਿੰਘ, ਰਾਮ ਲੁਭਾਇਆ, ਸੁਰਿੰਦਰ ਪਾਲ, ਸਤਿਅਮ ਮੋਗਾ, ਅਮਰਜੀਤ ਸਿੰਘ, ਹਰਬੰਸ ਸਿੰਘ, ਅਨਿਲ ਕੁਮਾਰ , ਮੰਗਲ ਸਿੰਘ, ਚੰਦ ਸਿੰਘ ਰਸੂਲੜਾ ਅਤੇ ਰਣਵੀਰ ਟੁੱਸਾ ਆਦਿ ਮੈਂਬਰ ਹਾਜ਼ਰ ਸਨ।