ਮੋਗਾ ਰੈਲੀ ਪੰਜਾਬ ਦੇ ਚੋਣ ਮਾਹੌਲ ਨੂੰ ਬਦਲ ਦੇਵੇਗੀ : ਖੋਜੇਵਾਲ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੋਗਾ ਰੈਲੀ ਪੰਜਾਬ ਦੇ ਚੋਣ ਮਾਹੌਲ ਨੂੰ ਬਦਲ ਦੇਵੇਗੀ : ਖੋਜੇਵਾਲ
Publish Date: Thu, 05 Mar 2026 10:06 PM (IST)
Updated Date: Thu, 05 Mar 2026 10:08 PM (IST)

ਭਾਜਪਾ ਨੇ ਮੋਗਾ ਰੈਲੀ ਦੀਆਂ ਤਿਆਰੀਆਂ ਕੀਤੀਆਂ ਸ਼ੁਰੂ ਵਿਰਾਸਤੀ ਸ਼ਹਿਰ ’ਚ ਹੋਈ ਭਾਜਪਾ ਦੀ ਮੀਟਿੰਗ ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਭਾਜਪਾ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੰਜਾਬ ਆਉਣ ਦੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਵਿਰਾਸਤੀ ਸ਼ਹਿਰ ਵਿਚ ਮੰਡਲ-1 ਤੇ ਮੰਡਲ-2 ਦੇ ਆਗੂਆਂ ਲਈ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ ਦੀ ਅਗਵਾਈ ਮੰਡਲ-1 ਦੇ ਪ੍ਰਧਾਨ ਕਮਲ ਪ੍ਰਭਾਕਰ ਤੇ ਮੰਡਲ-2 ਦੇ ਪ੍ਰਧਾਨ ਲੱਕੀ ਸਰਪੰਚ ਨੇ ਕੀਤੀ। ਇਸ ਮੌਕੇ ਮੋਗਾ ਰੈਲੀ ਇੰਚਾਰਜ ਸੰਨੀ ਸ਼ਰਮਾ, ਸਹਿ-ਇੰਚਾਰਜ ਵਿੱਕੀ ਗੁਜਰਾਲ ਤੇ ਬਲਵਿੰਦਰ ਸਿੰਘ ਆਰਾਈਆਂਵਾਲ ਨੇ ਵਿਸ਼ੇਸ਼ ਤੌਰ ’ਤੇ ਮੀਟਿੰਗ ਵਿਚ ਸ਼ਿਰਕਤ ਕੀਤੀ। ਮੀਟਿੰਗ ਦਾ ਮੁੱਖ ਉਦੇਸ਼ 14 ਮਾਰਚ ਨੂੰ ਮੋਗਾ ਵਿਚ ਹੋਣ ਵਾਲੀ ਵਿਸ਼ਾਲ ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣਾ ਸੀ, ਜਿਸ ਨੂੰ ਮਾਨਯੋਗ ਗ੍ਰਹਿ ਮੰਤਰੀ ਅਮਿਤ ਸ਼ਾਹ ਸੰਬੋਧਨ ਕਰਨਗੇ। ਮੋਗਾ ਰੈਲੀ ਦੇ ਇੰਚਾਰਜ ਸੰਨੀ ਸ਼ਰਮਾ, ਹਲਕੇ ਦੇ ਵੱਖ-ਵੱਖ ਸਰਕਲਾਂ ਦੇ ਪ੍ਰਧਾਨਾਂ, ਮੰਡਲ ਇੰਚਾਰਜਾਂ, ਫਰੰਟ ਆਗੂਆਂ ਤੇ ਸੀਨੀਅਰ ਪਾਰਟੀ ਵਰਕਰਾਂ ਨੇ ਮੀਟਿੰਗ ਵਿਚ ਸ਼ਿਰਕਤ ਕੀਤੀ। ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਮੁੱਖ ਟੀਚਾ ਮੋਗਾ ਰੈਲੀ ਲਈ ਵੱਧ ਤੋਂ ਵੱਧ ਜਨਤਕ ਸਮਰਥਨ ਪ੍ਰਾਪਤ ਕਰਨਾ ਤੇ ਤਿਆਰੀਆਂ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨਾ ਯਕੀਨੀ ਬਣਾਉਣਾ ਹੈ। ਵਰਕਰਾਂ ਨੂੰ ਸੰਬੋਧਨ ਕਰਦਿਆਂ ਖੋਜੇਵਾਲ ਨੇ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਇਹ ਰੈਲੀ ਪੰਜਾਬ ਦੀ ਰਾਜਨੀਤੀ ਵਿਚ ਇਕ ਮਹੱਤਵਪੂਰਨ ਘਟਨਾ ਹੋਵੇਗੀ। ਇਹ ਰਾਜਨੀਤਿਕ ਦ੍ਰਿਸ਼ਟੀਕੋਣ ਵਿਚ ਇਕ ਇਤਿਹਾਸਕ ਮੋੜ ਸਾਬਤ ਹੋਵੇਗਾ। ਖੋਜੇਵਾਲ ਨੇ ਟ੍ਰੈਫਿਕ ਪ੍ਰਬੰਧਨ, ਬੂਥ-ਵਾਰ ਲਾਮਬੰਦੀ, ਮੁਹਿੰਮ ਰਣਨੀਤੀ, ਸੋਸ਼ਲ ਮੀਡੀਆ ਮੁਹਿੰਮ ਤੇ ਵੱਖ-ਵੱਖ ਮੋਰਚਿਆਂ ਵਿਚਕਾਰ ਤਾਲਮੇਲ ਬਾਰੇ ਚਰਚਾ ਕੀਤੀ। ਸਰਕਲ ਮੁਖੀਆਂ ਨੂੰ ਖਾਸ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਖੋਜੇਵਾਲ ਨੇ ਕਿਹਾ ਕਿ ਪੰਜਾਬ ਵਿਚ ਅਮਿਤ ਸ਼ਾਹ ਦੀ ਮੋਗਾ ਰੈਲੀ ਇਤਿਹਾਸਕ ਸਾਬਤ ਹੋਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਇਹ ਰੈਲੀ ਸੂਬੇ ਵਿਚ ਚੋਣ ਮਾਹੌਲ ਬਦਲ ਦੇਵੇਗੀ ਤੇ 14 ਮਾਰਚ ਨੂੰ ਪੰਜਾਬ ਦੀ ਰਾਜਨੀਤੀ ਵਿਚ ਵੱਡੀ ਤਬਦੀਲੀ ਦੇਖਣ ਨੂੰ ਮਿਲੇਗੀ। ਮੀਟਿੰਗ ਦੇ ਅੰਤ ਵਿਚ ਸਾਰੇ ਆਗੂਆਂ ਅਤੇ ਵਰਕਰਾਂ ਨੇ ਇੱਕਜੁੱਟ ਹੋ ਕੇ 14 ਮਾਰਚ ਨੂੰ ਮੋਗਾ ਰੈਲੀ ਨੂੰ ਸਫਲ ਬਣਾਉਣ ਦਾ ਸੰਕਲਪ ਲਿਆ। ਇਸ ਮੌਕੇ ਮੱਸਾ ਸਿੰਘ, ਰਾਜਨ ਠੀਗੀ, ਨਿਰਮਲ ਸਿੰਘ ਨਾਹਰ, ਰਵਿੰਦਰ ਸ਼ਰਮਾ, ਮਾਨਿਕ ਗਰੋਵਰ, ਸੰਨੀ ਬੈਂਸ, ਰਵਿੰਦਰ ਸ਼ਰਮਾ, ਸੋਨੂੰ ਔਜਲਾ, ਸਰਬਜੀਤ ਬੰਟੀ, ਰਣਜੀਤ ਸਿੰਘ ਰਾਣਾ, ਸੁਨੀਲ ਸ਼ਰਮਾ, ਸੋਨੂੰ ਔਜਲਾ ਡਾ. ਅਮਰਨਾਥ, ਸੁਨੀਲ ਭੱਲਾ ਆਦਿ ਹਾਜ਼ਰ ਸਨ।