ਲੁਟੇਰੇ ਬੱਚੇ ਦੀ ਕੁੱਟਮਾਰ ਕਰ ਕੇ ਮੋਬਾਈਲ ਖੋਹ ਕੇ ਫਰਾਰ
ਅਣਪਛਾਤੇ ਲੁਟੇਰੇ 14 ਸਾਲਾ ਬੱਚੇ ਦੀ ਕੁੱਟਮਾਰ ਕਰਕੇ ਮੋਬਾਈਲ ਫੋਨ ਖੋਹ ਕੇ ਫਰਾਰ
Publish Date: Wed, 07 Jan 2026 07:20 PM (IST)
Updated Date: Thu, 08 Jan 2026 04:09 AM (IST)
ਸੁਖਜਿੰਦਰ ਸਿੰਘ ਮੁਲਤਾਨੀ, ਪੰਜਾਬੀ ਜਾਗਰਣ, ਭੁਲੱਥ : ਕਸਬਾ ਭੁਲੱਥ ਦੇ ਮੁਹੱਲਾ ਕਮਰਾਏ ਦੇ ਵਸਨੀਕ 14 ਸਾਲਾ ਬੱਚੇ ਅੰਮ੍ਰਿਤ ਪਾਲ ਪੁੱਤਰ ਧਰਮਪਾਲ ਪਾਸੋਂ ਤਿੰਨ ਮੋਟਰਸਾਈਕਲ ਸਵਾਰ ਅਨਪਛਾਤੇ ਲੁਟੇਰੇ ਕੁੱਟਮਾਰ ਕਰ ਕੇ ਮੋਬਾਈਲ ਫੋਨ ਖੋ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਖੋਹ ਦਾ ਸ਼ਿਕਾਰ ਹੋਏ ਅੰਮ੍ਰਿਤ ਪਾਲ ਦੀ ਮਾਤਾ ਜਸਵੰਤ ਕੌਰ ਨੇ ਦੱਸਿਆ ਕਿ ਬੀਤੀ ਸ਼ਾਮ ਜਦੋਂ ਅੰਮ੍ਰਿਤ ਪਾਲ ਘਰੋਂ ਪੀਜ਼ਾ ਲੈਣ ਵਾਸਤੇ ਕਮਰਾਏ ਗਿਆ, ਤਾਂ ਰਸਤੇ ’ਚ ਤਿੰਨ ਅਣਪਛਾਤੇ ਲੁਟੇਰੇ ਮੋਟਰਸਾਈਕਲ ਦੇ ਸਵਾਰ ਹੋ ਕੇ ਆਏ ਤੇ ਉਸਦੀ ਕੁੱਟਮਾਰ ਕਰ ਕੇ ਉਸ ਪਾਸੋਂ ਓਪੋ ਦਾ ਮੋਬਾਈਲ ਫੋਨ ਖੋ ਕੇ ਫਰਾਰ ਹੋ ਗਏ। ਜ਼ਿਕਰਯੋਗ ਕਿ ਇਲਾਕੇ ਅੰਦਰ ਇਹੋ ਜਿਹੀਆਂ ਵਾਰਦਾਤਾਂ ਅਕਸਰ ਵਾਪਰਦੀਆਂ ਰਹਿੰਦੀਆਂ ਹਨ ਪਰ ਲੁਟੇਰੇ ਭੁਲੱਥ ਪੁਲਿਸ ਦੀ ਗ੍ਰਿਫਤ ’ਚੋਂ ਅਜੇ ਬਾਹਰ ਹਨ।