ਪਿੰਡ ਭਾਗੋਰਾਈਆਂ ਬੰਨ੍ਹ ’ਤੇ ਅਣਪਛਾਤੀ ਲਾਸ਼ ਮਿਲੀ
ਪਿੰਡ ਭਾਗੋਰਾਈਆਂ ਬੰਨ ਤੇ ਅਣਪਛਾਤੀ ਲਾਸ਼ ਮਿਲੀ
Publish Date: Fri, 06 Mar 2026 08:09 PM (IST)
Updated Date: Fri, 06 Mar 2026 08:12 PM (IST)
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਥਾਣਾ ਸੁਲਤਾਨਪੁਰ ਲੋਧੀ ਪੁਲਿਸ ਨੂੰ ਇਕ ਅਣਪਛਾਤੀ ਲਾਸ਼ ਮਿਲੀ ਹੈ, ਜਿਸ ਦੀ ਹਾਲੇ ਤੱਕ ਸ਼ਨਾਖਤ ਨਹੀਂ ਹੋ ਸਕੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸਐੱਚਓ ਹਰਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਪਿੰਡ ਭਾਗੋਰਾਈਆਂ ਜਾਂਦੀ ਸੜਕ ਦੇ ਬੰਨ੍ਹ ’ਤੇ ਪੁਲਿਸ ਨੂੰ ਇਕ ਵਿਅਕਤੀ ਦੀ ਲਾਸ਼ ਹੋਣ ਬਾਰੇ ਖਬਰ ਮਿਲੀ ਤਾਂ ਪੁਲਿਸ ਮੁਲਾਜ਼ਮਾਂ ਨੇ ਤੁਰੰਤ ਮੌਕੇ ’ਤੇ ਜਾ ਕੇ ਵੇਖਿਆ। ਉਸ ਵਿਅਕਤੀ ਦੇ ਚੈੱਕ ਵਾਲੀ ਕਮੀਜ਼ ਪਹਿਨੀ ਹੋਈ ਹੈ ਤੇ ਉਸ ਦੀ ਉਮਰ ਕਰੀਬ 25 ਤੋਂ 30 ਸਾਲ ਲੱਗਦੀ ਹੈ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਦਾ ਕੱਦ 5 ਫੁੱਟ 2 ਇੰਚ ਰੰਗ ਸਾਵਲਾ ਤੇ ਪੈਰਾਂ ਤੋਂ ਨੰਗਾ ਹੈ ਤੇ ਕਾਲੀ ਜੀਨਸ ਦੀ ਪੈਂਟ ਪਾਈ ਹੈ। ਲਾਸ਼ ਦੀ ਸ਼ਨਾਖਤ ਨਾ ਹੋਣ ਕਾਰਨ ਉਸ ਨੂੰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੀ ਮੋਰਚਰੀ ਵਿਚ ਰੱਖਿਆ ਗਿਆ ਹੈ।