50 ਲੋੜਵੰਦ ਔਰਤਾਂ ਨੂੰ ਪੈਨਸ਼ਨ ਦੇ ਨਾਲ ਵੰਡਿਆ ਰਾਸ਼ਨ
ਲਾਇਨ ਤਜਿੰਦਰ ਬਾਵਾ ਦੀ ਅਗਵਾਈ ਹੇਠ 50 ਲੋੜਵੰਦ ਔਰਤਾਂ ਨੂੰ ਪੈਨਸ਼ਨ ਦੇ ਨਾਲ ਵੰਡਿਆ ਰਾਸ਼ਨ
Publish Date: Tue, 24 Mar 2026 08:48 PM (IST)
Updated Date: Tue, 24 Mar 2026 08:52 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਲਾਇਨਜ਼ ਕਲੱਬ ਫਗਵਾੜਾ ਸਮਾਰਟ ਸਿਟੀ ਵੱਲੋਂ ਮਾਰਚ ਮਹੀਨੇ ਦਾ ਮਹੀਨਾਵਾਰ ਰਾਸ਼ਨ ਤੇ ਪੈਨਸ਼ਨ ਵੰਡ ਸਮਾਗਮ ਕਲੱਬ ਦੇ ਚਾਰਟਰ ਪ੍ਰਧਾਨ ਲਾਇਨ ਤੇਜਿੰਦਰ ਬਾਵਾ ਐੱਮਜੇਐੱਫ ਦੀ ਅਗਵਾਈ ਹੇਠ ਚਿਰਾਗ਼ ਐਸੋਸ਼ੀਏਟਸ ਸੁਭਾਸ਼ ਨਗਰ ਫਗਵਾੜਾ ਵਿਖੇ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਮੁੱਖ ਮਹਿਮਾਨ ਵਜੋਂ ਪਹੁੰਚੇ ਐੱਨਆਰਆਈ ਗੁਰਚਰਨ ਸਿੰਘ ਹਾਲੈਂਡ ਤੇ ਉਨ੍ਹਾਂ ਦੀ ਧਰਮ ਪਤਨੀ ਬਬਲੀ ਹਾਲੈਂਡ ਨੇ ਕੀਤੀ, ਜਦਕਿ ਗੈਸਟ ਆਫ ਆਨਰ ਵਜੋਂ ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਇੰਟਰਨੈਸ਼ਨਲ ਮਲਟੀਪਲ ਵਾਈਸ ਚੇਅਰਮੈਨ ਲਾਇਨ ਰਸ਼ਪਾਲ ਸਿੰਘ ਬੱਚਾਜੀਵੀ ਪੀਡੀਜੀ ਨੇ ਹਾਜ਼ਰੀ ਲਗਵਾਈ। ਇਸ ਤੋਂ ਇਲਾਵਾ ਸਮਾਜ ਸੇਵਕ ਅਸ਼ੋਕ ਮਨੀਲਾ, ਗੁਰਮੀਤ ਸਿੰਘ ਰਾਵਲਪਿੰਡੀ ਤੇ ਬਲਜੀਤ ਕੌਰ ਬਾਵਾ ਵੀ ਉਚੇਰੇ ਤੌਰ ’ਤੇ ਮੌਜੂਦ ਰਹੇ। ਮੁੱਖ ਮਹਿਮਾਨ ਗੁਰਚਰਨ ਸਿੰਘ ਹਾਲੈਂਡ ਨੇ 50 ਲੋੜਵੰਦ ਔਰਤਾਂ ਨੂੰ ਪੈਨਸ਼ਨ ਤੇ ਰਾਸ਼ਨ ਵੰਡਣ ਦੀ ਸ਼ੁਰੂਆਤ ਕਰਵਾਈ। ਉਪਰੰਤ ਉਨ੍ਹਾਂ ਨੇ ਕਲੱਬ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ ਤੇ ਆਪਣੇ ਵੱਲੋਂ ਵੀ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ। ਮਲਟੀਪਲ ਵਾਈਸ ਚੇਅਰਮੈਨ ਲਾਇਨ ਰਸ਼ਪਾਲ ਸਿੰਘ ਬੱਚਾਜੀਵੀ ਨੇ ਲਾਇਨ ਤੇਜਿੰਦਰ ਬਾਵਾ ਤੇ ਉਨ੍ਹਾਂ ਦੀ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲਾਇਨਜ਼ ਕਲੱਬਾਂ ਦਾ ਟੀਚਾ ਵੱਧ ਤੋਂ ਵੱਧ ਲੋੜਵੰਦਾਂ ਦੀ ਹਰ ਸੰਭਵ ਮਦਦ ਕਰਨਾ ਹੈ। ਸਮਾਜ ਸੇਵਕ ਅਸ਼ੋਕ ਮਨੀਲਾ ਤੇ ਗੁਰਮੀਤ ਸਿੰਘ ਰਾਵਲਪਿੰਡੀ ਨੇ ਵੀ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਲਾਇਨ ਤੇਜਿੰਦਰ ਬਾਵਾ ਨਿਜੀ ਤੌਰ ’ਤੇ ਵੀ ਲੋੜਵੰਦਾਂ ਦੀ ਹਰ ਸੰਭਵ ਮਦਦ ਲਈ ਤੱਤਪਰ ਰਹਿੰਦੇ ਹਨ। ਕਲੱਬ ਵੱਲੋਂ ਮੁੱਖ ਮਹਿਮਾਨ ਤੇ ਪਤਵੰਤਿਆਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਸਟੇਜ ਦੀ ਸੇਵਾ ਲਾਇਨ ਸੁਸ਼ੀਲ ਸ਼ਰਮਾ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਕਲੱਬ ਸਕੱਤਰ ਲਾਇਨ ਅਸ਼ੋਕੀ ਟੂਰਾ, ਖਜ਼ਾਨਚੀ ਲਾਇਨ ਗੁਲਸ਼ਨ ਸ਼ਰਮਾ ਲੱਕੀ ਤੇ ਪੀਆਰਓ ਲਾਇਨ ਵਿਜੇ ਅਰੋੜਾ ਤੋਂ ਇਲਾਵਾ ਲਾਇਨ ਜੁਗਲ ਬਵੇਜਾ, ਮਿੰਚੂ ਕਸ਼ਿਅਪ, ਹਨੀ ਗੁਲਾਟੀ, ਪਵਨ ਚਾਵਲਾ, ਕੁਲਵਿੰਦਰ ਸਿੰਘ ਲੱਡੂ, ਅਮਿਤ ਢੀਂਗਰਾ, ਮੋਹਿਤ ਮਨੋਚਾ ਆਦਿ ਹਾਜ਼ਰ ਸਨ।