ਦੋ ਰੋਜ਼ਾ ਕਬੱਡੀ ਟੂਰਨਾਮੈਂਟ 3 ਤੇ 4 ਨੂੰ : ਟਿੱਬਾ
ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੋ ਰੋਜਾ ਕਬੱਡੀ ਟੂਰਨਾਮੈਂਟ 3 ਅਤੇ 4 ਨੂੰ : ਦਸਮੇਸ ਸਪੋਰਟਸ ਕਲੱਬ
Publish Date: Thu, 01 Jan 2026 08:17 PM (IST)
Updated Date: Thu, 01 Jan 2026 08:20 PM (IST)

ਕੁਲਬੀਰ ਸਿੰਘ ਮਿੰਟੂ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪਿੰਡ ਟਿੱਬਾ ਵਿਖੇ ਦੋ ਰੋਜ਼ਾ ਸਰਕਲ ਸਟਾਇਲ ਕਬੱਡੀ ਟੂਰਨਾਮੈਂਟ 3 ਅਤੇ 4 ਜਨਵਰੀ ਨੂੰ ਟਿੱਬਾ ਵਿਖੇ ਜਾ ਕਰਵਾਇਆ ਜਾ ਰਿਹਾ ਹੈ। ਸੁਲਤਾਨਪੁਰ ਲੋਧੀ ਵਿਖੇ ਦਸਮੇਸ਼ ਸਪੋਰਟਸ ਕਲੱਬ ਟਿੱਬਾ ਦੇ ਪ੍ਰਧਾਨ ਬਲਦੇਵ ਸਿੰਘ ਖਾਲਸਾ, ਅਮਰਜੀਤ ਸਿੰਘ ਜੇਈ, ਕੁਲਬੀਰ ਸਿੰਘ ਪੀਟੀਆਈ, ਸਕੱਤਰ ਜਸਵਿੰਦਰ ਸਿੰਘ ਨੇ ਦੱਸਿਆ ਕਿ 3 ਜਨਵਰੀ ਨੂੰ 75 ਕਿਲੋਗ੍ਰਾਮ ਭਾਰ ਵਰਗ ਦੇ ਪਿੰਡ ਪੱਧਰ ਦੇ ਕਬੱਡੀ ਮੈਚ ਕਰਵਾਏ ਜਾਣਗੇ। 75 ਕਿਲੋਗ੍ਰਾਮ ਭਾਰ ਵਰਗ ਦੀ ਟੀਮ ਵਿਚ ਤਿੰਨ ਖਿਡਾਰੀ ਬਾਹਰੋਂ ਖੇਡ ਸਕਣਗੇ। 4 ਜਨਵਰੀ ਨੂੰ ਕਬੱਡੀ ਆਲ ਓਪਨ ਕਲੱਬਾਂ ਦੇ ਮੈਚ ਕਰਵਾਏ ਜਾਣਗੇ, ਜਿਸ ਵਿਚ ਪਿੰਡ ਪੱਧਰ ਦੀਆਂ 4 ਟੀਮਾਂ ਸੱਦੀਆਂ ਜਾਣਗੀਆਂ। 75 ਕਿਲੋਗ੍ਰਾਮ ਭਾਰ ਵਰਗ ਦਾ ਫ਼ਾਈਨਲ ਮੈਚ 4 ਜਨਵਰੀ ਨੂੰ ਕਰਵਾਇਆ ਜਾਵੇਗਾ। 75 ਕਿਲੋਗ੍ਰਾਮ ਭਾਰ ਵਰਗ ਵਿਚ ਪਿੰਡ ਪੱਧਰ ਦੀਆਂ ਟੀਮਾਂ ਭਾਗ ਲੈ ਸਕਣਗੀਆਂ। 75 ਕਿਲੋਗ੍ਰਾਮ ਦੀ ਜੇਤੂ ਟੀਮ ਨੂੰ 41,000 ਰੁਪਏ ਅਤੇ ਦੂਜੇ ਸਥਾਨ ’ਤੇ ਰਹਿਣ ਵਾਲੀ ਟੀਮ ਨੂੰ 31,000 ਰੁਪਏ ਨਗਦ ਇਨਾਮ ਦਿੱਤਾ ਜਾਵੇਗਾ। ਓਪਨ ਕਬੱਡੀ ਕਲੱਬ ਦੀ ਜੇਤੂ ਟੀਮ ਨੂੰ 1,00,000 ਰੁਪਏ ਤੇ ਉੱਪ ਜੇਤੂ ਟੀਮ ਨੂੰ 75,000 ਰੁਪਏ ਦਾ ਨਗਦ ਇਨਾਮ ਦਿੱਤਾ ਜਾਵੇਗਾ। ਹਾਰਣ ਵਾਲੀਆਂ ਟੀਮਾਂ ਨੂੰ ਕਲੱਬ ਵੱਲੋਂ ਨਿਰਧਾਰਤ ਕਿਰਾਇਆ ਹੀ ਦਿੱਤਾ ਜਾਵੇਗਾ। ਓਪਨ ਕਬੱਡੀ ਦੇ ਮੈਚ ਹਾਰਨ ਵਾਲੀਆਂ ਟੀਮਾਂ ਨੂੰ ਪ੍ਰਤਿ ਟੀਮ 40,000 ਰੁਪਏ ਦਿੱਤੇ ਜਾਣਗੇ। ਲੜਕੀਆਂ ਦਾ ਦੁਆਬੇ ਅਤੇ ਮਾਲਵੇ ਦਾ ਕਬੱਡੀ ਦਾ ਸ਼ੋਅ ਮੈਚ ਵੀ ਕਰਵਾਇਆ ਜਾਵੇਗਾ। ਐਂਟਰੀਆਂ 3 ਜਨਵਰੀ ਨੂੰ 9 ਤੋਂ 11 ਵਜੇ ਤੱਕ ਹੋਣਗੀਆਂ। ਐਂਟਰੀ ਫ਼ੀਸ 500 ਰੁਪਏ ਹੋਵੇਗੀ। ਮੈਚਾਂ ਦਾ ਉਦਘਾਟਨ ਬਾਬਾ ਹਰਜੀਤ ਸਿੰਘ ਜੀ ਦਮਦਮਾਂ ਸਾਹਿਬ ਵਾਲੇ ਕਰਨਗੇ। 4 ਜਨਵਰੀ ਨੂੰ ਇਨਾਮਾਂ ਦੀ ਵੰਡ ਸ੍ਰੀ ਸੱਜਣ ਸਿੰਘ ਚੀਮਾ ਕਰਨਗੇ।