ਹੈਰੋਇਨ, ਮੋਟਰਸਾਈਕਲ ਸਮੇਤ ਦੋ ਕਾਬੂ
ਹੈਰੋਇਨ, ਮੋਟਰਸਾਈਕਲ ਅਤੇ ਇਲੈਕਟਰੋਨਿਕ ਕੰਪਿਊਟਰ ਕੰਡੇ ਸਮੇਤ ਦੋ ਨੌਜਵਾਨ ਕਾਬੂ
Publish Date: Thu, 09 Apr 2026 09:30 PM (IST)
Updated Date: Thu, 09 Apr 2026 09:32 PM (IST)
ਸੁਖਜਿੰਦਰ ਸਿੰਘ ਮੁਲਤਾਨੀ ਪੰਜਾਬੀ ਜਾਗਰਣ
ਭੁਲੱਥ : ਭਲੱਥ ਪੁਲਿਸ ਵੱਲੋਂ ਹੈਰੋਇਨ ਤੇ ਮੋਟਰਸਾਈਕਲ ਸਮੇਤ ਦੋ ਨੌਜਵਾਨਾਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਪਾਰਟੀ ਗਸ਼ਤ ਦੌਰਾਨ ਚੌਕ ਭੁਲੱਥ ਵਿਚ ਮੌਜੂਦ ਸੀ ਤਾਂ ਕਿਸੇ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਮਨਜੀਤ ਸਿੰਘ ਉਰਫ ਕਾਕਾ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਕਰਨੈਲਗੰਜ ਤੇ ਅਰਮਾਨ ਜੋਤ ਸਿੰਘ ਉਰਫ ਅਰਮਾਨ ਪੁੱਤਰ ਸਰਵਣ ਸਿੰਘ ਵਾਸੀ ਪਿੰਡ ਕਰਨੈਲਗੰਜ ਜੋ ਕੇ ਹੈਰੋਇਨ ਵੇਚਣ ਦਾ ਕੰਮ ਕਰਦੇ ਹਨ, ਖੱਸਣ ਰੋਡ ’ਤੇ ਟਿਊਬਲ ਦੇ ਨਜ਼ਦੀਕ ਮੋਟਰਸਾਈਕਲ ਸਮੇਤ ਖੜ੍ਹੇ ਹੈਰੋਇਨ ਵੇਚ ਰਹੇ ਹਨ। ਜੇਕਰ ਹੁਣੇ ਹੀ ਇਸ ਜਗ੍ਹਾ ’ਤੇ ਰੇਡ ਕੀਤੀ ਜਾਵੇ ਤਾਂ ਦੋਨੋਂ ਕਾਬੂ ਆ ਸਕਦੇ ਹਨ। ਮੁਖਬਰ ਵੱਲੋਂ ਦੱਸੀ ਗਈ ਜਗਾ ’ਤੇ ਪੁਲਿਸ ਵੱਲੋਂ ਰੇਡ ਕੀਤੀ ਗਈ ਤਾਂ ਦੋਨਾਂ ਨੌਜਵਾਨਾਂ ਨੂੰ 10 ਗ੍ਰਾਮ ਹੈਰੋਇਨ, ਮੋਟਰਸਾਈਕਲ ਬਿਨਾਂ ਨੰਬਰੀ ਤੇ ਇਲੈਕਟਰੋਨਿਕ ਕੰਪਿਊਟਰ ਕੰਡੇ ਸਮੇਤ ਕਾਬੂ ਕਰ ਲਿਆ ਗਿਆ। ਪੁਲਿਸ ਵੱਲੋਂ ਦੋਨਾਂ ਖਿਲਾਫ ਮੁਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।