ਫਗਵਾੜਾ ’ਚ ਇਕੋ ਰਾਤ ਦੋ ਚੋਰੀਆਂ
ਫਗਵਾੜਾ ਚ ਵਾਪਰੀਆਂ ਬੀਤੀ ਰਾਤ ਦੋ ਚੋਰੀ ਦੀਆਂ ਘਟਨਾਵਾਂ
Publish Date: Sat, 07 Feb 2026 07:40 PM (IST)
Updated Date: Sat, 07 Feb 2026 07:41 PM (IST)
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਫਗਵਾੜਾ ’ਚ ਦੇਰ ਰਾਤ ਚੋਰ ਪੂਰੀ ਤਰ੍ਹਾਂ ਸਰਗਰਮ ਰਹੇ। ਫਗਵਾੜਾ ਸ਼ਹਿਰ ਅੰਦਰ ਮੁਹੱਲਾ ਗੋਬਿੰਦਪੁਰਾ ਤੇ ਮੁਹੱਲਾ ਭਗਤਪੁਰਾ ਵਿਚ ਚੋਰਾਂ ਨੇ ਦੋ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਤੇ ਰਫੂਚੱਕਰ ਹੋ ਗਏ। ਪਹਿਲੇ ਮਾਮਲੇ ਵਿਚ ਮੁਹੱਲਾ ਗੋਬਿੰਦਪੁਰਾ ਦੀ ਇਕ ਮਹਿਲਾ ਨੇ ਦੱਸਿਆ ਕਿ ਉਸਦੇ ਘਰ ਅੰਦਰੋਂ ਕੋਈ ਪੇਟੀ ਵਿਚੋਂ ਚਾਂਦੀ ਦੀਆਂ ਪਾਇਲਾਂ, ਵਾਲੀਆਂ ਤੇ ਛੋਟੇ ਬੱਚਿਆਂ ਦੇ ਕੰਗਣ ਚੋਰੀ ਕਰਕੇ ਲੈ ਗਿਆ। ਇਸੇ ਤਰ੍ਹਾਂ ਮੁਹੱਲਾ ਭਗਤਪੁਰਾ ਦੇ ਈ ਰਿਕਸ਼ਾ ਚਾਲਕ ਕਮਲ ਨੇ ਦੱਸਿਆ ਕਿ ਉਸਦਾ ਸਾਰਾ ਪਰਿਵਾਰ ਸੁੱਤਾ ਪਿਆ ਸੀ ਤੇ ਚੋਰਾਂ ਨੇ ਰਾਤ ਨੂੰ ਘਰ ਵਿਚੋਂ ਨਗਦੀ ਤੇ ਗਹਿਣੇ ਚੋਰੀ ਕਰ ਲਏ। ਕਮਲ ਦੇ ਮਾਤਾ ਨੇ ਦੱਸਿਆ ਕਿ ਉਨ੍ਹਾਂ ਦੀ ਤਬੀਅਤ ਖਰਾਬ ਰਹਿੰਦੀ ਹੈ ਇਸ ਕਰਕੇ ਉਹ ਸਾਰੇ ਸੁੱਤੇ ਪਏ ਸਨ। ਜਦੋਂ ਸਵੇਰੇ ਉੱਠ ਕੇ ਦੇਖਿਆ ਤਾਂ ਅਲਮਾਰੀ ਦੇ ਕੱਪੜੇ ਖਿਲਰੇ ਪਏ ਸਨ ਤੇ ਸੋਨੇ ਦੇ ਗਹਿਣੇ, ਨਗਦੀ ਤੇ ਬਾਬਾ ਬਾਲਕ ਨਾਥ ਜੀ ਦੇ ਝੋਲੀ ਵਿਚਲੇ ਪੈਸੇ ਆਦਿ ਗਾਇਬ ਸਨ। ਉਨ੍ਹਾਂ ਨੇ ਦੱਸਿਆ ਕਿ ਚੋਰੀ ਸਬੰਧੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ।