ਦੋ ਸ਼ੱਕੀ ਗਊਆਂ ਕਾਬੂ ਕਰ ਕੇ ਡਰਾਈਵਰ ਖ਼ਿਲਾਫ਼ ਮਾਮਲਾ ਦਰਜ
ਦੋ ਸ਼ੱਕੀ ਗਊਆਂ ਨੂੰ ਕਾਬੂ ਕਰਕੇ ਡਰਾਈਵਰ ਤੇ ਮਾਮਲਾ ਦਰਜ
Publish Date: Sun, 19 Apr 2026 07:58 PM (IST)
Updated Date: Sun, 19 Apr 2026 08:00 PM (IST)
ਆਸ਼ੀਸ਼ ਸ਼ਰਮਾ, ਪੰਜਾਬੀ ਜਾਗਰਣ, ਫਗਵਾੜਾ : ਥਾਣਾ ਸਿਟੀ ਫਗਵਾੜਾ ਵਿਖੇ ਦੋ ਸ਼ੱਕੀ ਗਊਆਂ ਨੂੰ ਆਪਣੇ ਵਾਹਨ ’ਤੇ ਲੋਡ ਕਰ ਕੇ ਲਿਜਾ ਰਹੇ ਡਰਾਈਵਰ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ। ਥਾਣਾ ਸਿਟੀ ਫਗਵਾੜਾ ਵਿਖੇ ਦਿੱਤੀ ਗਈ ਸ਼ਿਕਾਇਤ ਵਿੱਚ ਗੁਰਕਰਨ ਪੁੱਤਰ ਹਰਵਿੰਦਰ ਕੁਮਾਰ ਵਾਸੀ ਫਗਵਾੜਾ ਨੇ ਦੱਸਿਆ ਕਿ ਉਹ ਗਊ ਰਕਸ਼ਾ ਦਲ ਫਗਵਾੜਾ ਦਾ ਮੈਂਬਰ ਹੈ ਤੇ 18 ਅਪ੍ਰੈਲ ਨੂੰ ਕਰੀਬ 4 ਵਜੇ ਉਸ ਨੂੰ ਸੂਚਨਾ ਮਿਲੀ ਕਿ ਮਹਿੰਦਰਾ ਬਲੈਰੋ ’ਤੇ ਇੱਕ ਵਿਅਕਤੀ ਹੈਬੋਵਾਲ ਲੁਧਿਆਣਾ ਤੋਂ ਦੋ ਗਊਆਂ ਲੈ ਕੇ ਫਗਵਾੜਾ ਨੂੰ ਜਾ ਰਿਹਾ ਹੈ, ਇਹ ਗਾਊਆਂ ਪਿੰਡ ਧੱਕੀ ਪਠਾਣਕੋਟ ਦਰਿਆ ਦੇ ਨਜ਼ਦੀਕ ਛੱਡਣੀਆਂ ਹਨ। ਜਿੱਥੇ ਇਕੱਠੀਆਂ ਕਰ ਕੇ ਜੰਮੂ ਕਸ਼ਮੀਰ ਭੇਜੀਆਂ ਜਾਂਦੀਆਂ ਹਨ ਅਤੇ ਇਨ੍ਹਾਂ ਗਊਆਂ ਦਾ ਕਤਲ ਕਰ ਕੇ ਮਾਸ ਵੇਚਿਆ ਜਾਂਦਾ ਹੈ। ਸੂਚਨਾ ਭਰੋਸੇਯੋਗ ਹੋਣ ’ਤੇ ਉਹ ਆਪਣੇ ਸਾਥੀਆਂ ਸਮੇਤ ਸ਼ੂਗਰ ਮਿੱਲ ਚੌਕ ਫਗਵਾੜਾ ਪਹੁੰਚਿਆ ਅਤੇ ਗੱਡੀ ਨੂੰ ਰੋਕਿਆ, ਜੋ ਇਸ ਗੱਡੀ ਵਿੱਚ ਦੋ ਗਊਆਂ ਸਵਾਰ ਸਨ। ਗੱਡੀ ਦੇ ਡਰਾਈਵਰ ਪਾਸੋਂ ਉਸ ਦਾ ਨਾਂ ਝਿਰਮਲ ਸਿੰਘ ਪੁੱਤਰ ਬੁੱਧ ਸਿੰਘ ਵਾਸੀ ਮੱਲਿਆਣਾ ਮੋਗਾ ਦੱਸਿਆ ਪਰ ਉਸ ਵੱਲੋਂ ਕੋਈ ਵੀ ਤਸੱਲੀ ਬਖਸ਼ ਜਵਾਬ ਨਹੀਂ ਦੇਣ ਅਤੇ ਨਾ ਹੀ ਕੋਈ ਬਿੱਲ ਰਸੀਦ, ਰਾਹਦਾਰੀ ਪੇਸ਼ ਕਰਨ ’ਤੇ ਡਰਾਈਵਰ ਝਿਰਮਲ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ।