ਨਸ਼ੇ ਦਾ ਸੇਵਨ ਕਰਦੇ ਦੋ ਕਾਬੂ
ਨਸ਼ੇ ਦਾ ਸੇਵਨ ਕਰਦੇ ਦੋ ਪੁਲਿਸ ਅੜਿਕੇ
Publish Date: Sun, 22 Feb 2026 06:50 PM (IST)
Updated Date: Sun, 22 Feb 2026 06:52 PM (IST)
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਥਾਣਾ ਸਿਟੀ ਫਗਵਾੜਾ ਵਿਖੇ ਨਸ਼ੇ ਦਾ ਸੇਵਨ ਕਰਦੇ ਦੋ ਨੌਜਵਾਨਾਂ ਨੂੰ ਕਾਬੂ ਕਰਕੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ। ਜਾਣਕਾਰੀ ਦਿੰਦਿਆਂ ਏਐੱਸਆਈ ਜਤਿੰਦਰ ਪਾਲ ਨੇ ਦੱਸਿਆ ਕਿ ਤਰਨ ਕੁਮਾਰ ਉਰਫ ਨਵੀ ਪੁੱਤਰ ਕੁਲਵੰਤ ਕੁਮਾਰ ਵਾਸੀ ਪ੍ਰੀਤ ਨਗਰ ਫਗਵਾੜਾ ਤੇ ਕਮਲ ਕੁਮਾਰ ਉਰਫ ਕਮਲ ਪੁੱਤਰ ਸੁਰਿੰਦਰ ਸਿੰਘ ਵਾਸੀ ਵੇਰਕਾ ਥਾਣਾ ਗੁਰਾਇਆ ਹੈਰੋਇਨ ਦਾ ਸੇਵਨ ਕਰਦੇ ਹੋਏ ਪਾਏ ਗਏ। ਦੋਵੇਂ ਮੁਲਜ਼ਮਾਂ ਨੂੰ ਕਾਬੂ ਕਰਕੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ।