ਨਸ਼ੇ ਦਾ ਸੇਵਨ ਕਰਦੇ ਦੋ ਪੁਲਿਸ ਅੜਿੱਕੇ
ਨਸ਼ੇ ਦਾ ਸੇਵਨ ਕਰਦੇ ਦੋ ਪੁਲਿਸ ਅੜਿੱਕੇ
Publish Date: Mon, 05 Jan 2026 07:24 PM (IST)
Updated Date: Mon, 05 Jan 2026 07:26 PM (IST)
ਆਸੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਥਾਣਾ ਸਿਟੀ ਫਗਵਾੜਾ ਵੱਲੋਂ ਨਸ਼ੇ ਦਾ ਸੇਵਨ ਕਰਦੇ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ। ਜਾਣਕਾਰੀ ਦਿੰਦਿਆਂ ਐੱਸਆਈ ਜਤਿੰਦਰ ਪਾਲ ਸਿੰਘ ਨੇ ਦੱਸਿਆ ਕਿ ਉਹ ਭੈੜੇ ਅੰਸਰਾਂ ਦੀ ਭਾਲ ਲਈ ਚੈਕਿੰਗ ਕਰ ਰਹੇ ਸੀ ਤਾਂ ਮੁਖਬਰ ਨੇ ਇਤਲਾਹ ਕੀਤੀ ਕਿ ਬੇਅਬਾਦ ਪੁਰਾਣੀ ਜੇਲ੍ਹ ਬੰਗਾ ਰੋਡ ਫਗਵਾੜਾ ਵਿਖੇ ਮਧੁਰ ਮਾਗੇ ਉਰਫ ਨੋਨਾ ਪੁੱਤਰ ਰਕੇਸ਼ ਕੁਮਾਰ ਵਾਸੀ ਮੁਹੱਲਾ ਵੇਦਾ ਅਲਾਚੌਰ ਨਵਾਂ ਸ਼ਹਿਰ ਅਤੇ ਬੁੱਧ ਰਾਜ ਪੁੱਤਰ ਦੇਸ਼ਰਾਜ ਵਾਸੀ ਪਿੰਡ ਕੁੱਕੜ ਥਾਣਾ ਸਦਰ ਜਲੰਧਰ ਨਸ਼ੇ ਦਾ ਸੇਵਨ ਕਰ ਰਹੇ ਹਨ। ਮੁਖਬਰ ਵੱਲੋਂ ਦਿੱਤੀ ਇਤਲਾਹ ’ਤੇ ਜਦੋਂ ਉਨ੍ਹਾਂ ਨੇ ਜਾ ਕੇ ਜਾਂਚ ਕੀਤੀ ਤਾਂ ਦੋ ਨੌਜਵਾਨ ਬੈਠੇ ਪਾਏ ਗਏ ਜੋ ਕਿ ਨਸ਼ੇ ਦਾ ਸੇਵਨ ਕਰ ਰਹੇ ਸਨ। ਉਨ੍ਹਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਇਕ ਐਲੂਮੀਨੀਅਮ ਫਾਇਲ ਰੋਲ ਕੀਤਾ ਹੋਇਆ, 20 ਰੁਪਏ ਦਾ ਨੋਟ, ਅੱਗ ਲਗਾਉਣ ਵਾਲਾ ਲਾਇਟਰ ਪ੍ਰਾਪਤ ਹੋਇਆ। ਦੋਵਾਂ ’ਤੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।