ਨਸ਼ੇ ਦਾ ਸੇਵਨ ਕਰਦੇ ਦੋ ਕਾਬੂ
ਨਸ਼ੇ ਹੈਰੋਇਨ ਦਾ ਸੇਵਨ ਕਰਦੇ ਦੋ ਵਿਅਕਤੀ ਕਾਬੂ ਮੁਕੱਦਮਾ ਦਰਜ
Publish Date: Mon, 05 Jan 2026 10:05 PM (IST)
Updated Date: Mon, 05 Jan 2026 10:08 PM (IST)
ਸੁਖਜਿੰਦਰ ਸਿੰਘ ਮੁਲਤਾਨੀ ਪੰਜਾਬੀ ਜਾਗਰਣ ਭੁਲੱਥ : ਥਾਣਾ ਮੁਖੀ ਭੁਲੱਥ ਦੇ ਐੱਸਐੱਚਓ ਰਣਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਸ਼ਿਆਂ ਖਿਲਾਫ ਚਲਾਈ ਮੁਹਿੰਮ ਤਹਿਤ ਤੇ ਮਾੜੇ ਅਨਸਰਾਂ ਖਿਲਾਫ ਪੁਲਿਸ ਪ੍ਰਸ਼ਾਸਨ ਭੁਲੱਥ ਵੱਲੋਂ ਸਰਗਰਮੀ ਵਰਤਦੇ ਹੋਏ, ਜਦੋਂ ਪੁਲਿਸ ਪਾਰਟੀ ਗਸ਼ਤ ਦੌਰਾਨ ਤਹਿਸੀਲ ਚੌਂਕ ਭੁਲੱਥ ਪੁੱਜੀ, ਤਾਂ ਇਤਲਾਹ ਮਿਲੀ ਕਿ ਮੁਆਫੀ ਵਾਲਾ ਖੂਹ ਨਜ਼ਦੀਕ ਖੱਸਣ ਰੋਡ ਤੇ ਸਥਿਤ ਦੋ ਨੌਜਵਾਨ ਸ਼ਰੇਆਮ ਨਸ਼ੇ ਦਾ ਸੇਵਨ ਕਰ ਰਹੇ ਹਨ। ਜੇ ਹੁਣੇ ਰੇਡ ਕੀਤਾ ਜਾਵੇ ਤਾਂ ਕਾਬੂ ਆ ਸਕਦੇ ਹਨ। ਜਦੋਂ ਪੁਲਿਸ ਪਾਰਟੀ ਨੇ ਦੱਸੀ ਗਈ ਜਗ੍ਹਾ ’ਤੇ ਰੇਡ ਕੀਤੀ ਤਾਂ ਉੱਥੇ ਦੋ ਨੌਜਵਾਨ ਸ਼ਰੇਆਮ ਨਸ਼ੇ ਦਾ ਸੇਵਨ ਕਰ ਰਹੇ ਸਨ। ਪੁਲਿਸ ਕਰਮਚਾਰੀਆਂ ਨੇ ਉਨ੍ਹਾਂ ਨੂੰ ਕਾਬੂ ਕਰਕੇ ਨਾਂ ਪਤਾ ਪੁੱਛਿਆ ਤਾਂ ਉਨ੍ਹਾਂ ਆਪਣਾ ਨਾਂ ਮਨਪ੍ਰੀਤ ਸਿੰਘ ਉਰਫ ਟੂਲਿਪ ਪੁੱਤਰ ਤਰਲੋਕ ਸਿੰਘ ਵਾਸੀ ਵਾਰਡ ਨੰਬਰ 10 ਤੇ ਦੂਜੇ ਨੇ ਜੀਵਨ ਰਾਵਤ ਉਰਫ ਤੀਲਾ ਪੁੱਤਰ ਕੁਲਵੀਰ ਰਾਵਤ ਵਾਸੀ ਵਾਰਡ ਨੰਬਰ 13 ਭੁਲੱਥ ਜ਼ਿਲ੍ਹਾ ਕਪੂਰਥਲਾ ਦੱਸਿਆ। ਉਕਤ ਵਿਅਕਤੀਆਂ ਨੂੰ ਕਾਬੂ ਕਰਕੇ ਥਾਣਾ ਭੁਲੱਥ ਵਿਖੇ ਮੁਕੱਦਮਾ ਦਰਜ ਕੀਤਾ ਗਿਆ।