10 ਲੱਖ ਦੀ ਧੋਖਾਧੜੀ ਦੇ ਮਾਮਲੇ ’ਚ ਦੋ ਨਾਮਜ਼ਦ
10 ਲੱਖ ਰੁਪਏ ਦੀ ਧੋਖਾਧੜੀ ਦੇ ਮਾਮਲੇ ਚ ਦੋ ਨਾਮਜਦ
Publish Date: Thu, 05 Mar 2026 07:08 PM (IST)
Updated Date: Thu, 05 Mar 2026 07:11 PM (IST)
ਫਗਵਾੜਾ : ਥਾਣਾ ਸਦਰ ਫਗਵਾੜਾ ਵਿਖੇ ਦਿੱਤੀ ਗਈ ਸ਼ਿਕਾਇਤ ਵਿਚ ਤਰਸੇਮ ਲਾਲ ਪੁੱਤਰ ਮੀਤ ਰਾਮ ਵਾਸੀ ਨੰਗਲ ਮਾਝਾ ਨੇ ਦੱਸਿਆ ਕਿ ਗੁਰਜੀਤ ਸਿੰਘ ਪੁੱਤਰ ਜਿਉਣ ਸਿੰਘ ਵਾਸੀ ਕੋਟਲੀ ਲਖਣਪਾਲ, ਕਲਮ ਤੂਰਾ ਪੁੱਤਰ ਤਰਸੇਮ ਲਾਲ ਵਾਸੀ ਨੰਗਲ ਮੱਝਾ ਵੱਲੋਂ ਵਿਦੇਸ਼ ਇਟਲੀ ਭੇਜਣ ਦੇ ਮਾਮਲੇ ’ਚ ਉਨ੍ਹਾਂ ਦਾ ਡੀਐੱਸਪੀ ਦਫਤਰ ਵਿਖੇ ਮੋਹਤਬਰਾਂ ਦੀ ਹਾਜ਼ਰੀ ’ਚ ਸਮਝੌਤਾ ਹੋਇਆ ਸੀ ਤੇ 10 ਲੱਖ ਦੇਣ ਦਾ ਲਿਖਤੀ ਵਾਅਦਾ ਕੀਤਾ ਗਿਆ ਸੀ ਪਰ ਇਸ ਦੇ ਬਾਵਜੂਦ ਕਮਲ ਤੂਰਾ ਵੱਲੋਂ ਨਾ ਇਟਲੀ ਵਿਦੇਸ਼ ਭੇਜਿਆ ਗਿਆ ਤੇ ਨਾ ਹੀ ਉਸਦੇ 10 ਲੱਖ ਰੁਪਏ ਵਾਪਸ ਕੀਤੇ ਜਾ ਰਹੇ ਹਨ। ਉਸਦਾ ਸਹੁਰਾ ਪਰਿਵਾਰ ਤੇ ਏਜੰਟ ਗੁਰਜੀਤ ਸਿੰਘ, ਜੋ ਕਿ ਉਸਦੀ ਘਰਵਾਲੀ ਦੀ ਮਾਸੀ ਦਾ ਲੜਕਾ ਹੈ, ਪੈਸੇ ਖੁਰਦ-ਬੁਰਦ ਕਰਨ ਲਈ ਰਲੇ ਹੋਏ ਹਨ। ਏਜੰਟ ਗੁਰਜੀਤ ਸਿੰਘ ਪੁੱਤਰ ਜਿਊਣ ਸਿੰਘ ਵਿਰੁੱਧ ਕਾਨੂੰਨੀ ਕਾਰਵਾਈ ਕਰਦੇ ਹੋਏ ਕਮਲ ਤੂਰਾ ਨੂੰ ਵੀ ਬੁਲਾ ਕੇ ਪੁੱਛਗਿੱਛ ਕੀਤੀ ਜਾਵੇ ਤੇ ਮੇਰੀ ਰਕਮ 10 ਲੱਖ ਰੁਪਏ, ਜੋ ਇਨ੍ਹਾਂ ਨੇ ਧੋਖਾਧੜੀ ਨਾਲ ਹੜਪ ਲਈ ਹੈ, ਵਾਪਸ ਕਰਾਈ ਜਾਵੇ।