ਦੋ ਮੋਟਰਸਾਈਕਲਾਂ ਦੀ ਜ਼ਬਰਦਸਤ ਟੱਕਰ ’ਚ 2 ਦੀ ਮੌਤ
ਦੋ ਮੋਟਰਸਾਈਕਲਾਂ ਦੀ ਹੋਈ ਜ਼ਬਰਦਸਤ ਟੱਕਰ, ਦੋਹਾਂ ਚਾਲਕਾਂ ਦੀ ਹੋਈ ਮੋਤ
Publish Date: Thu, 02 Apr 2026 09:18 PM (IST)
Updated Date: Thu, 02 Apr 2026 09:22 PM (IST)
ਸੁਖਜਿੰਦਰ ਸਿੰਘ ਮੁਲਤਾਨੀ ਪੰਜਾਬੀ ਜਾਗਰਣ ਭੁਲੱਥ : ਬੀਤੀ ਰਾਤ ਸਮਾਂ ਕਰੀਬ 10 ਵਜੇ ਮੇਨ ਸੜਕ ਭੁਲੱਥ-ਭੋਗਪਰ ’ਤੇ ਪੈਂਦੇ ਪਿੰਡ ਕਮਰਾਏ ਵਿਖੇ ਦੋ ਮੋਟਰਸਾਈਕਲਾਂ ਦੀ ਆਪਸੀ ਜ਼ਬਰਦਸਤ ਟੱਕਰ ਹੋਣ ਨਾਲ ਦੋਨੋਂ ਮੋਟਰਸਾਈਕਲ ਸਵਾਰਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲਵਪ੍ਰੀਤ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਬਾਗੜੀਆਂ ਆਪਣੇ ਮੋਟਰਸਾਈਕਲ ’ਤੇ ਭੁਲੱਥ ਤੋਂ ਬਾਗੜੀਆਂ ਜਾ ਰਿਹਾ ਸੀ। ਸਾਹਮਣੇ ਪਾਸਿਓਂ ਪਿੰਡ ਕਮਰਾਏ ਦਾ ਰਹਿਣ ਵਾਲਾ ਧਰਮਪਾਲ ਪੁੱਤਰ ਸਾਧੂ ਰਾਮ ਜੋ ਪਿੰਡ ਬਜਾਜ ਤੋਂ ਕਮਰਾਏ ਆ ਰਿਹਾ ਸੀ। ਜਦੋਂ ਕਮਰਾਏ ਮੋੜ ’ਤੇ ਦੋਨੋਂ ਪਹੁੰਚੇ ਤਾਂ ਇਨ੍ਹਾਂ ਦੀ ਜ਼ਬਰਦਸਤ ਟੱਕਰ ਹੋ ਗਈ ਤੇ ਦੋਨੋਂ ਜ਼ਖ਼ਮੀ ਹਾਲਤ ਵਿਚ ਸੜਕ ’ਤੇ ਡਿੱਗ ਗਏ। ਮੌਕੇ ’ਤੇ ਰਾਹਗੀਰਾਂ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਤੇ 108 ਰਾਹੀਂ ਸਬ-ਡਿਵੀਜ਼ਨ ਹਸਪਤਾਲ ਭੁਲੱਥ ਦੀ ਐਂਬੂਲੈਂਸ ਨੂੰ ਸੱਦਿਆ ਪਰ ਹਸਪਤਾਲ ਜਾਣ ਤੋਂ ਪਹਿਲਾਂ ਹੀ ਦੋਹਾਂ ਦੀ ਮੌਤ ਹੋ ਗਈ।