ਸੜਕੀ ਹਾਦਸੇ ’ਚ ਦੋ ਦੀ ਮੌਤ
ਸੜਕੀ ਹਾਦਸੇ ਚ ਦੋ ਦੀ ਮੌਤ
Publish Date: Tue, 06 Jan 2026 07:27 PM (IST)
Updated Date: Tue, 06 Jan 2026 07:29 PM (IST)
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਫਗਵਾੜਾ ਜਲੰਧਰ ਕੌਮੀ ਰਾਜਮਾਰਗ ਤੇ ਜਲੰਧਰ ਤੋਂ ਫਗਵਾੜਾ ਵੱਲ ਆ ਰਹੇ ਚੌਪਹੀਆ ਵਾਹਨ ਚਾਲਕ ਡਰਾਈਵਰ ਤੇ ਉਸਦੇ ਸਾਥੀ ਦੋਵਾਂ ਦੀ ਕਿਸੇ ਅਣਪਛਾਤੇ ਵਾਹਨ ਨਾਲ ਟੱਕਰ ਹੋਣ ਤੋਂ ਬਾਅਦ ਮੌਤ ਹੋਣ ਦੀ ਸੂਚਨਾ ਪ੍ਰਾਪਤ ਹੋਈ। ਮਿਲੀ ਜਾਣਕਾਰੀ ਮੁਤਾਬਿਕ ਡਰਾਈਵਰ ਮੁਕੇਸ਼ ਅਤੇ ਉਸਦਾ ਸਾਥੀ ਮੁਨਾਜਿਬ ਦੋਵੇਂ ਜੀਰਕਪੁਰ ਦੇ ਵਸਨੀਕ ਸਨ ਅਤੇ ਜਲੰਧਰ ਤੋਂ ਜੀਰਕਪੁਰ ਨੂੰ ਜਾ ਰਹੇ ਸਨ। ਜਲੰਧਰ ਤੋਂ ਫਗਵਾੜਾ ਆਉਂਦੇ ਰਸਤੇ ਵਿਚ ਕਿਸੇ ਅਣਪਛਾਤੇ ਵਾਹਣ ਨਾਲ ਟੱਕਰ ਹੋਣ ਕਾਰਨ ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਰਾਹਗੀਰਾਂ ਵੱਲੋਂ ਦੋਵਾਂ ਨੂੰ ਫਗਵਾੜਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿਤਾ। ਉਨ੍ਹਾਂ ਦੀ ਮ੍ਰਿਤਕ ਦੇਹ ਫਗਵਾੜਾ ਦੀ ਮੋਰਕਰੀ ਵਿਚ ਰਖਵਾ ਦਿੱਤੀ ਗਈ ਹੈ। ਮੌਕੇ ’ਤੇ ਪੁਲਿਸ ਅਧਿਕਾਰੀਆਂ ਵੱਲੋਂ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।