ਵੱਖ ਵੱਖ ਮਾਮਲਿਆਂ ਚ ਨਸ਼ੀਲੀਆਂ ਗੋਲੀਆਂ ਸਣੇ ਦੋ ਕਾਬੂ
ਵੱਖ ਵੱਖ ਮਾਮਲਿਆਂ ਚ ਨਸ਼ੀਲੀਆਂ ਗੋਲੀਆਂ ਸਣੇ ਦੋ ਕਾਬੂ
Publish Date: Wed, 18 Mar 2026 07:40 PM (IST)
Updated Date: Thu, 19 Mar 2026 04:10 AM (IST)

ਆਸ਼ੀਸ਼ ਸ਼ਰਮਾ, ਪੰਜਾਬੀ ਜਾਗਰਣ, ਫਗਵਾੜਾ : ਥਾਣਾ ਸਤਨਾਮਪੁਰਾ ਫਗਵਾੜਾ ਵਿਖੇ ਵੱਖ ਵੱਖ ਮਾਮਲਿਆਂ ਚ ਨਸ਼ੀਲੀਆਂ ਗੋਲੀਆਂ ਸਣੇ ਦੋ ਆਰੋਪੀਆਂ ਨੂੰ ਕਾਬੂ ਕਰਕੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ। ਪਹਿਲੇ ਮਾਮਲੇ ਵਿੱਚ ਜਾਣਕਾਰੀ ਦਿੰਦਿਆਂ ਏਐਸਆਈ ਰਕੇਸ਼ ਕੁਮਾਰ ਨੇ ਦੱਸਿਆ ਕਿ ਭੈੜੇ ਅਫਸਰਾਂ ਦੀ ਭਾਲ ਲਈ ਉਹ ਗੋਬਿੰਦਪੁਰਾ ਵੱਲ ਨੂੰ ਜਾ ਰਹੇ ਸੀ ਤੇ ਜਦੋਂ ਬਸੰਤ ਨਗਰ ਕਲੋਨੀ ਨਜਦੀਕ ਪੁੱਜੇ ਤਾਂ ਇੱਕ ਨੌਜਵਾਨ ਪੈਦਲ ਤੁਰਿਆ ਆਉਂਦਾ ਦਿਖਾਈ ਦਿੱਤਾ ਜੋ ਸਾਹਮਣੇ ਪੁਲਿਸ ਨੂੰ ਦੇਖ ਕੇ ਇਕਦਮ ਘਬਰਾ ਗਿਆ ਤੇ ਭੱਜਣ ਲੱਗਾ ਅਤੇ ਆਪਣੀ ਜੇਬ ਵਿੱਚ ਪਾਇਆ ਮੋਮੀ ਲਿਫਾਫਾ ਬਾਹਰ ਸੁੱਟ ਦਿੱਤਾ । ਮੌਕੇ ’ਤੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਉਸ ਨੂੰ ਕਾਬੂ ਕਰਕੇ ਜਾਂਚ ਕੀਤੀ ਤੇ ਉਸ ਕੋਲੋਂ 35 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ।ਉਕਤ ਆਰੋਪੀ ਲਖਵਿੰਦਰ ਕੁਮਾਰ ਉਰਫ ਰਾਜਾ ਪੁੱਤਰ ਸਤਪਾਲ ਵਾਸੀ ਪੰਡਵਾ ਤੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ। ਦੂਜੇ ਮਾਮਲੇ ਵਿੱਚ ਜਾਣਕਾਰੀ ਦਿੰਦਿਆਂ ਏਐਸਆਈ ਮਨਜੀਤ ਸਿੰਘ ਨੇ ਦੱਸਿਆ ਕਿ ਉਹ ਭੈੜੇ ਅੰਸਰਾਂ ਦੀ ਭਾਲ ਲਈ ਭਗਤਪੁਰਾ ਕੋਟਰਾਣੀ ਭਾਣੋਕੀ ਨੂੰ ਜਾ ਰਹੇ ਸੀ ਤੇ ਮੁੱਖਬਰ ਨੇ ਇਤਲਾਹ ਕੀਤੀ ਕਿ ਬੂਟਾ ਰਾਮ ਪੁੱਤਰ ਹਰਵਿਲਾਸ ਵਾਸੀ ਹਦੀਆਬਾਦ ਜੋ ਨਸ਼ਾ ਕਰਦਾ ਹੈ ਅਤੇ ਵੇਚਦਾ ਹੈ ਅਤੇ ਉਹ ਭੱਠੇ ਕੋਲ ਨਸ਼ਾ ਵੇਚਣ ਲਈ ਗਾਹਕਾ ਦੀ ਉਡੀਕ ਕਰ ਰਿਹਾ ਹੈ। ਜਦੋਂ ਮੁੱਖਬਰ ਦੀ ਇਤਲਾਹ ਤੇ ਮੌਕੇ ਤੇ ਜਾ ਕੇ ਜਾਂਚ ਕੀਤੀ ਤਾਂ ਅਰੋਪੀ ਨੂੰ 20 ਨਸ਼ੀਲੀਆਂ ਗੋਲੀਆਂ ਸਣੇ ਕਾਬੂ ਕਰ ਕੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ।