ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਸਣੇ ਦੋ ਕਾਬੂ
ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ ਸਣੇ ਦੋ ਨੂੰ ਕਾਬੂ ਕਰਕੇ ਮਾਮਲਾ ਦਰਜ
Publish Date: Sat, 28 Mar 2026 07:47 PM (IST)
Updated Date: Sun, 29 Mar 2026 04:14 AM (IST)
ਆਸ਼ੀਸ਼ ਸ਼ਰਮਾ, ਪੰਜਾਬੀ ਜਾਗਰਣ, ਫਗਵਾੜਾ : ਥਾਣਾ ਸਿਟੀ ਫਗਵਾੜਾ ਵਿਖੇ ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ ਸਮੇਤ ਦੋ ਨੂੰ ਕਾਬੂ ਕਰਕੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ। ਜਾਣਕਾਰੀ ਦਿੰਦਿਆਂ ਏਐਸਆਈ ਦਰਸ਼ਨ ਸਿੰਘ ਨੇ ਦੱਸਿਆ ਕਿ ਉਹ ਭੈੜੇ ਅਨਸਰਾਂ ਦੀ ਭਾਲ ਲਈ ਕਿੰਗ ਕੈਫੇ ਨਜ਼ਦੀਕ ਗੋਲ ਚੌਂਕ ਫਗਵਾੜਾ ਮੌਜੂਦ ਸੀ ਤਾਂ ਮੁੱਖਬਰ ਨੇ ਇਤਲਾਹ ਕੀਤੀ ਕਿ ਜਲੰਧਰ ਸਾਈਡ ਤੋਂ ਇੱਕ ਗੱਡੀ ਪੀਬੀ 08 ਐਫਜੀ 0683 ਮਹਿੰਦਰਾ ਕੈਪਰ ਜਿਸ ਨੂੰ ਲਖਬੀਰ ਸਿੰਘ ਉਰਫ ਸੋਨੂੰ ਪੁੱਤਰ ਗੁਲਵੰਤ ਸਿੰਘ ਵਾਸੀ ਜਗਤਪੁਰ ਜੱਟਾਂ ਚਲਾ ਰਿਹਾ ਹੈ ਤੇ ਕੰਡਕਟਰ ਸੀਟ ਤੇ ਜਪਨੀਤ ਸਿੰਘ ਉਰਫ ਜੋਬਨ ਪੁੱਤਰ ਮਨਿੰਦਰ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ ਫਗਵਾੜਾ ਬੈਠਾ ਹੈ ਦੋਨੇ ਵੱਡੀ ਮਾਤਰਾ ਵਿੱਚ ਨਸ਼ੀਲੇ ਕੈਪਸੂਲ ਅਤੇ ਗੋਲੀਆਂ ਲੈ ਕੇ ਆ ਰਹੇ ਹਨ। ਮੁਖਬਰ ਵੱਲੋਂ ਦਿੱਤੀ ਗਈ ਇਤਲਾਹ ਤੇ ਗੱਡੀ ਰੋਕ ਕੇ ਜਦੋਂ ਜਾਂਚ ਕੀਤੀ ਗਈ ਤਾਂ ਉਸ ਵਿੱਚੋਂ 110 ਨਸ਼ੀਲੀਆਂ ਗੋਲੀਆਂ ਅਤੇ 1600 ਪ੍ਰੈਗਾ ਬੈਲਨ ਕੈਪਸੂਲ ਬਰਾਮਦ ਹੋਏ। ਦੋਵਾਂ ਆਰੋਪੀਆਂ ਨੂੰ ਕਾਬੂ ਕਰਕੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ।